Poem On Save Water In Punjabi | Pani Bachao Poem By Kavi Pargat Singh
Poem On Save Water In Punjabi
ਪਾਣੀ ਬਚਾਓ ਤੇ ਕਵਿਤਾ

ਕਲ ਬੂੰਦ-ਬੂੰਦ ਨੂੰ ਤਰਸੋਗੇ ਅੱਜ ਪਾਣੀ ਤੁਸੀਂ ਬਚਾਉਂਦੇ ਨਹੀਂ।
ਜੇ ਪਾਣੀ ਲੋਕੋ ਮੁੱਕ ਗਿਆ ਫਿਰ ਤੁਸੀਂ ਵੀ ਰਹਿਣਾ ਜਿਉਂਦੇ ਨਹੀਂ।
ਇਕ ਫਸਲ ਝੋਨੇ ਦੀ ਪਾਲੱਣ ਲਈ ਪੈਲੀਆਂ ਨੂੰ ਛੱਪੜ ਬਣਾ ਛੱਡਿਆ।
ਜੋ ਦੋ ਤਿੰਨ ਫੁੱਟ ਤੇ ਪਾਣੀ ਸੀ ਉਹ ਤਿੰਨ ਸੌ ਫੁੱਟ ਤੇ ਘਲਾ ਛੱਡਿਆ।
ਕਿਉਂ ਮਗਰ ਝੋਨੇ ਦੇ ਪੈ ਗਏ ਜੇ, ਕਿਉਂ ਹੋਰ ਫ਼ਸਲ ਕੋਈ ਲਾਉਂਦੇ ਨਹੀਂ।
ਕਲ ਬੂੰਦ-ਬੂੰਦ ਨੂੰ ਤਰਸੋਗੇ ਅੱਜ ਪਾਣੀ ਤੁਸੀਂ ਬਚਾਉਂਦੇ ਨਹੀਂ।
ਕੁਝ ਵੱਡੀਆਂ ਵੱਡੀਆਂ ਫੈਕਟਰੀਆਂ ਪਾਣੀ ਵਿੱਚ ਜ਼ਹਿਰਾਂ ਘੋਲਦੀਆਂ।
ਸਭ ਦਿਸਦਾ ਏ ਸਰਕਾਰਾਂ ਨੂੰ ਪਰ ਫਿਰ ਵੀ ਕੁਝ ਨਹੀਂ ਬੋਲਦੀਆਂ।
ਤੁਸੀਂ ਫੈਕਟਰੀਆਂ ਵਾਲਿਓ ਸਮਝਣਾ ਨਹੀਂ ਜਦ ਤਕ ਕੁਝ ਆਪਣਾ ਖੋਂਧੇ ਨਹੀਂ।
ਕਲ ਬੂੰਦ-ਬੂੰਦ ਨੂੰ ਤਰਸੋਗੇ ਅੱਜ ਪਾਣੀ ਤੁਸੀਂ ਬਚਾਉਂਦੇ ਨਹੀਂ।
ਨਾਂ ਦੇਸ਼ ਦਾ ਬੇੜਾ ਗਰਕ ਕਰੋ ,ਨਹੀਂ ਤਾਂ ਤੁਸੀਂ ਵੀ ਗਰਕੋਗੇ।
ਕਈ ਪੀੜ੍ਹੀਆਂ ਤਾਂਈਂ ਵਰਤੂਗਾ ਤੁਸੀਂ ਜੋ ਵਰਤਾਰਾ ਵਰਤੋ ਗੇ।
ਕਿਉਂ ਆਉਣ ਵਾਲੀਆਂ ਪੀੜੀਆਂ ਲਈ ਕੋਈ ਚੰਗਾ ਕਦਮ ਉਠਾਉਂਦੇ ਨਹੀਂ।
ਕਲ ਬੂੰਦ-ਬੂੰਦ ਨੂੰ ਤਰਸੋਗੇ ਅੱਜ ਪਾਣੀ ਤੁਸੀਂ ਬਚਾਉਂਦੇ ਨਹੀਂ।
ਇਹ ਲਾਲਚ ਬੁਰੀ ਬਲਾ ਹੁੰਦੀ, ਏਨਾ ਵੀ ਲਾਲਚ ਚੰਗਾ ਨਹੀ।
ਕੰਮ ਬੰਦਿਆਂ ਵਾਲੇ ਕਰ ਬੰਦਿਆ ਨਹੀਂ ਕਹਿਣਾ ਕਿਸੇ ਨੇ ਬੰਦਾ ਨਹੀਂ।
ਕਿਉਂ ਹਵਾ ਪਵਿੱਤਰ ਕਰਨ ਲਈ ਥਾਂ-ਥਾਂ ਤੇ ਰੁੱਖ ਲਗਾਉਂਦੇ ਨਹੀਂ।
ਕਲ ਬੂੰਦ-ਬੂੰਦ ਨੂੰ ਤਰਸੋਗੇ ਅੱਜ ਪਾਣੀ ਤੁਸੀਂ ਬਚਾਉਂਦੇ ਨਹੀਂ।
ਕੁਝ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਆਪਾਂ ਫਰਜ਼ ਨਿਭਾ ਲਈਏ।
ਇਸ ਮੁਕਦੇ ਜਾਂਦੇ ਪਾਣੀ ਨੂੰ ਕਰ ਹੀਲਾ ਅੱਜ ਬਚਾ ਲਈਏ।
ਪਰਗਟ ਸਿਆਂ ਹੱਥੋਂ ਨਿਕਲੇ ਵੇਲੇ ਮੁੜਕੇ ਕਦੇ ਹੱਥ ਆਉਂਦੇ ਨਹੀਂ।
ਕਲ ਬੂੰਦ-ਬੂੰਦ ਨੂੰ ਤਰਸੋਗੇ ਅੱਜ ਪਾਣੀ ਤੁਸੀਂ ਬਚਾਉਂਦੇ ਨਹੀਂ।
ਜੇ ਪਾਣੀ ਲੋਕੋ ਮੁੱਕ ਗਿਆ ਫਿਰ ਤੁਸੀਂ ਵੀ ਰਹਿਣਾ ਜਿਉਂਦੇ ਨਹੀਂ
ਪੜ੍ਹੋ :- Punjabi Poem On Earth Day | ਵਿਸ਼ਵ ਧਰਤੀ ਦਿਵਸ ਤੇ ਕਵਿਤਾ
ਕੰਮੈਂਟ ਬਾਕਸ ਵਿੱਚ ” ਪਾਣੀ ਬਚਾਓ ਤੇ ਕਵਿਤਾ ” ( Poem On Save Water In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।