ਪੁਲਸ ਵਲੋਂ ਬੇਨਤੀ :- ਪਰਗਟ ਸਿੰਘ ਦੀ ਕਵਿਤਾ
ਪੁਲਸ ਵਲੋਂ ਬੇਨਤੀ
ਜੇੜ੍ਹੇ ਆਖਣ ਕਰਿਫੂ ਖੁੱਲ੍ਹੇ ।
ਹੁਣ ਲੁੱਟਾਂ ਗੇ ਜੀ ਬੁੱਲੇ ।
ਓਹੋ ਸੁਣ ਲੋ ਮੇਰੀ ਗੱਲ ।
ਜਰਾ ਧਿਆਨ ਦਿਓ ਮੇਰੇ ਵੱਲ ।
ਜਾਓ ਸਮਝ ਤੁਸੀਂ ਹੁਣ ਆਪੇ ।
ਨਹੀਂ ਪਾਊ ਪੁਲਸ ਪਟਾਕੇ ।
ਜੇ ਪਿਆਰ ਨਾਲ ਨਾ ਸਮਝੇ,
ਕੁੱਟਾਂ ਗੇ ਲੰਮੇ ਪਾ ਕੇ ।
ਸਭ ਰੱਖੋ ਬਣਾਕੇ ਦੂਰੀ ।
ਇਹ ਦੂਰੀ ਬਹੁਤ ਜਰੂਰੀ ।
ਜੇ ਕੱਠੇ ਹੋਏ ਵੇਖੇ,
ਫਿਰ ਕੁੱਟ ਪਵੇਗੀ ਪੂਰੀ ।
ਫਿਰ ਪੁਲਸ ਰਾੜੂਗੀ ਏਵੇਂ ,
ਜਿਵੇਂ ਮੁਰਗਾ ਰੜੇ ਤੰਦੂਰੀ ।
ਐਵੇਂ ਮਸਲੇ ਨਾ ਜਾਇਓ,
ਜਿਓਂ ਮਸਲੀ ਜਾਂਦੀ ਚੂਰੀ ।
ਤੁਸੀਂ ਘਰ ਵਿਚ ਟਿਕ ਨਾ ਬਹਿੰਦੇ,
ਭੱਜ ਭੱਜ ਕੇ ਜਾਂਦੇ ਬਾਹਰ ।
ਅਸੀਂ ਆਖ ਆਖ ਕੇ ਥੱਕ ਗਏ,
ਹੁਣ ਹੱਦ ਹੋ ਗਈ ਏ ਯਾਰ ।
ਅਸੀਂ ਨਾਕਿਆਂ ਉੱਤੇ ਖੜੀਏ ।
ਤੇ ਡਾਢੀ ਧੁੱਪ ਚ ਸਕੀਏ ।
ਕੋਈ ਚਾਹ ਪਾਣੀ ਨਾ ਪੁੱਛੇ ।
ਜਿਵੇਂ ਹੋਣ ਸਾਡੇ ਨਾਲ ਗੁੱਸੇ ।
ਅਸੀਂ ਡਿਊਟੀ ਕਰੀਏ ਲੰਮੀ ।
ਯਾਰ ਫਿਰ ਵੀ ਪੁਲਸ ਨਿਕੰਮੀ ?
ਮੈਨੂੰ ਲੱਗਦਾ ਸਰਕਾਰ ਨੇ,
ਪੁਲਸ ਬੇਜਤੀ ਕਰੌਨ ਨੂੰ ਜੰਮੀ।
ਤੁਸੀਂ ਦਿਓ ਪੁਲਸ ਦਾ ਸਾਥ ।
ਕਰਕੇ ਪੱਕਾ ਵਿਸ਼ਵਾਸ ।
ਸਭ ਕਨੂੰਨ ਦੀ ਪਾਲਣਾ ਕਰੀਏ ।
ਨਾ ਡਰਾਈਏ, ਤੇ ਨਾ ਡਰੀਏ ।
ਸਭ ਪੜੋ ਕਨੂੰਨ ਦਾ ਕੈਦਾ ।
ਏਸੇ ਵਿਚ ਸਾਡਾ ਫਾਇਦਾ ।
ਆਪਾਂ ਭਲਾ ਪੰਜਾਬ ਦਾ ਚਾਹੀਏ ।
ਸਭ ਮਿਲ ਕੇ ਖੈਰ ਮਨਾਈਏ ।
ਪਰਗਟ ਸਿਆਂ ਸੋਚ ਕੇ ਚੱਲ ।
ਮੰਨ ਲਓ ਪੁਲਿਸ ਦੀ ਗੱਲ।
ਪੜ੍ਹੋ :- ਹਾਸ ਰਸ ਕਵਿਤਾ ” ਦਸਵੀਂ ਚੋਂ ਮੈਂ ਹੋ ਗਿਆ ਫੇਲ੍ਹ “
ਕੰਮੈਂਟ ਬਾਕਸ ਵਿੱਚ ” ਪੁਲਸ ਵਲੋਂ ਬੇਨਤੀ ” ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।