ਕਾਲਜ ਅਤੇ ਸਕੂਲ :- ਅੱਜ ਦੇ ਸਮੇਂ ਤੇ ਪਰਗਟ ਸਿੰਘ ਦੀ ਲਿਖੀ ਹੋਈ ਕਵਿਤਾ
ਕਾਲਜ ਅਤੇ ਸਕੂਲ
ਹਾਲੇ ਦਸਵੀਂ ਜਮਾਤ ਪਾਸ ਹੋਈ ਨਾ
ਡੁੱਬ ਜਾਣੀਆਂ ਇਸ਼ਕ ਵਿਚ ਰੁੜੀਆਂ ।
ਅਸੀਂ ਕਾਲਜਾਂ ਦੀ ਕੀ ਗੱਲ ਕਰੀਏ,
ਏਥੇ ਘੱਟ ਨਾ ਸਕੂਲਾਂ ਦੀਆਂ ਕੁੜੀਆਂ।
ਵੱਡੇ ਵੱਡੇ ਕਿੱਟਾਂ ਚ ਮੁਬਾਇਲ ਰੱਖੇ ਨੇ ।
ਸਾਰੇ ਅਧਿਆਪਕ ਏਨ੍ਹਾਂ ਤੋਂ ਅੱਕੇ ਨੇ।
ਨੈੱਟ ਫਾਸਟ ਮੁਬਾਇਲਾਂ ਉਤੇ ਚੱਲ ਦੇ
ਹਰ ਵੇਲੇ ਵਟਸਐਪ ਨਾਲ ਜੁੜੀਆਂ
ਅਸੀਂ ਕਾਲਜਾਂ ਦੀ ਕੀ ਗੱਲ ਕਰੀਏ
ਏਥੇ ਘੱਟ ਨਾ ਸਕੂਲਾਂ ਦੀਆਂ ਕੁੜੀਆਂ ।
ਫੇਸਬੁੱਕ ਉਤੇ ਵੀ ਫਰੈਂਡ ਬੜੇ ਨੇ ।
ਟਿੱਕ ਟੌਕ ਵਾਲੇ ਤਾਂ ਬੁਖਾਰ ਚੜੇ ਨੇ ।
ਕੱਚੀ ਉਮਰੇ ਹੀ ਕੱਚੀਆਂ ਕਲੀਆਂ,
ਦੂਣੀ ਚਾਲ ਨਾਲ ਕੇੜ੍ਹੇ ਰਾਹੇ ਤੁਰੀਆਂ ।
ਅਸੀਂ ਕਾਲਜਾਂ ਦੀ ਕੀ ਗੱਲ ਕਰੀਏ,
ਏਥੇ ਘੱਟ ਨਾ ਸਕੂਲਾਂ ਦੀਆਂ ਕੁੜੀਆਂ ।
ਜੂਨੀਫਾਮ ਪੌਣ ਦਾ ਤਰੀਕਾ ਅਥਰਾ ।
ਰੱਖਦੀਆਂ ਆਪਣਾ ਸਵੈਗ ਵੱਖਰਾ ।
ਸੱਚ ਪਰਗਟ ਆਖਦਾ ਬੰਡਾਲੀਆ,
ਕੋਈ ਕਹੇ ਨਾ ਕਿ ਗੱਲਾਂ ਨੇ ਇਹ ਬੁਰੀਆਂ ।
ਅਸੀਂ ਕਾਲਜਾਂ ਦੀ ਕੀ ਗੱਲ ਕਰੀਏ,
ਏਥੇ ਘੱਟ ਨਾ ਸਕੂਲਾਂ ਦੀਆਂ ਕੁੜੀਆਂ
ਕੰਮੈਂਟ ਬਾਕਸ ਵਿੱਚ ” ਕਾਲਜ ਅਤੇ ਸਕੂਲ ” ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।