ਬਾਬਲ ਦਾ ਵਿਹੜਾ :- ਮਾਂ-ਪਿਓ ਦੇ ਘਰ ਦੀ ਤਰੀਫ਼ ਕਰਦੀ ਹੋਈ ਕਵੀ ਪਰਗਟ ਸਿੰਘ ਦੀ ਕਵਿਤਾ
ਬਾਬਲ ਦਾ ਵਿਹੜਾ
ਬਾਬਲ ਦਾ ਵਿਹੜਾ ਨੀ ਸਖੀਓ ਬਾਬੁਲ ਦਾ ਵਿਹੜਾ।
ਡਾਢ੍ਹਾ ਮਨ ਮੋਹਣਾ ਨੀਂ ਸਖੀਓ ਬਾਬਲ ਦਾ ਵਿਹੜਾ।
ਸੁਰਗਾਂ ਤੋਂ ਸੋਹਣਾਂ ਨੀ ਸਖੀਓ ਬਾਬਲ ਦਾ ਵਿਹੜਾ।
ਅੰਮੀ ਦੀਆਂ ਝਿੜਕਾਂ ਸਖੀਓ ਸ਼ਹਿਦ ਤੋਂ ਮਿਠੀਆਂ ਡਿੱਠੀਆਂ।
ਜੀਵਨ ਦੀ ਜਾਚ ਸਿਖਾਵਣ ਝਿੜਕਾਂ ਉਹ ਨਿੱਕੀਆਂ ਨਿੱਕੀਆਂ।
ਮੇਰੇ ਤੋਂ ਵੱਧ ਸਮਝਦੀ ਦੁਖ ਸੁਖ ਮਾਂ ਮੇਰਾ।
ਬਾਬਲ ਦਾ ਵਿਹੜਾ ਸਖੀਓ ਬਾਬਲ ਦਾ ਵਿਹੜਾ।
ਚੰਨ ਤੋਂ ਮੇਰਾ ਸੋਹਣਾ ਵੀਰਾ ਵੀਰੇ ਤੋਂ ਮੈਂ ਬਲਿਹਾਰੀ।
ਲੜਦਾ ਵੀ ਮੇਰੇ ਨਾਲ ਹੈ ਮੈਂ ਹੀਂ ਉਹਨੂੰ ਲੱਗਾ ਪਿਆਰੀ।
ਕਰਦੀ ਹਾਂ ਮੈਂ ਵੀ ਉਸ ਨੂੰ ਲਾਡ ਬਥੇਰਾ।
ਬਾਬਲ ਦਾ ਵਿਹੜਾ ਨੀ ਸਖੀਓ ਬਾਬਲ ਦਾ ਵਿਹੜਾ।
ਬਾਬਲ ਦੀ ਸਿਫਤ ਕੀ ਆਖਾਂ ਹਰ ਪਲ ਉਹਦਾ ਸਾਡੇ ਲੇਖੇ।
ਸਾਡੀਆਂ ਖੁਸ਼ੀਆਂ ਦੇ ਲਈ ਉਹ ਤਾਂ ਧੁੱਪ ਛਾਂ ਨਾ ਵੇਖੇ।
ਬਾਬਲ ਦੇ ਘਰ ਵਿੱਚ ਪਰਗਟ ਖੁਸ਼ੀਆਂ ਤੇ ਖੇੜਾ।
ਬਾਬਲ ਦਾ ਵਿਹੜਾ ਨੀ ਸਖੀਓ ਬਾਬਲ ਦਾ ਵਿਹੜਾ।
ਡਾਢਾ ਮਨਮੋਹਣਾ ਨੀਂ ਸਖੀਓ ਬਾਬੁਲ ਦਾ ਵਿਹੜਾ।
ਕੰਮੈਂਟ ਬਾਕਸ ਵਿੱਚ ” ਬਾਬਲ ਦਾ ਵਿਹੜਾ ” ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।