Punjabi Kavita Kamal Ho | ਪੰਜਾਬੀ ਕਵਿਤਾ ਕਮਾਲ ਹੋ
Punjabi Kavita Kamal Ho – ਪਰਗਟ ਸਿੰਘ ਦੀ ਲਿਖੀ ਹੋਈ ” ਪੰਜਾਬੀ ਕਵਿਤਾ ਕਮਾਲ ਹੋ ” :-
Punjabi Kavita Kamal Ho
ਪੰਜਾਬੀ ਕਵਿਤਾ ਕਮਾਲ ਹੋ
ਖੁਸ਼ੀ ਵਾਲੀ ਹੱਦ ਅੱਜ ਮੁਕ ਗਈ
ਅਸੀਂ ਗਏ ਹਾਂ ਨਿਹਾਲ ਹੋ।
ਜਦੋਂ ਸੋਹਣੇ ਸੱਜਣਾ ਨੇ ਆਖਿਆ
ਯਾਰ ਤੁਸੀ ਤਾਂ ਕਮਾਲ ਹੋ।
ਬੈਠ ਮੇਰੇ ਕੋਲ ਓਨੇ ਕਿਹਾ ਹੱਸਕੇ।
ਸੱਜਣਾਂ ਵੇ ਤੇਰੇ ਉੱਤੋਂ ਜਾਵਾਂ ਸਦਕੇ।
ਅੰਬਰਾਂ ਚ ਦਿਲ ਪੰਛੀ ਉਡਿੱਆ
ਗੱਲਾਂ ਕਰੇ ਹਵਾ ਨਾਲ ਓ।
ਜਦੋਂ ਸੋਹਣੇ ਸੱਜਣਾ ਨੇ ਆਖਿਆ
ਯਾਰ ਤੁਸੀਂ ਤਾਂ ਕਮਾਲ ਹੋ।
ਕਹਿੰਦੀ ਯਾਰ ਤੇਥੋਂ ਕਦੇ ਦੂਰ ਹੋਵਾਂ ਨਾਂ।
ਤੇਰੀ ਤਸਵੀਰ ਵੇਖੇ ਬਿਨ ਸੌਂਵਾਂ ਨਾਂ।
ਖੁਸ਼ੀ ਨਾ ਸੰਭਾਲੀ ਜਾਵੇ ਮੇਰੇ ਤੋਂ
ਕਰ ਗਈ ਮਾਲਾਮਾਲ ਓ।
ਜਦੋਂ ਸੋਹਣੇ ਸੱਜਣਾ ਨੇ ਆਖਿਆ
ਯਾਰ ਤੁਸੀਂ ਤਾਂ ਕਮਾਲ ਹੋ।
ਮੈਨੂੰ ਕਹਿੰਦੀ ਕਰ ਇਤਬਾਰ ਸੱਜਣਾ।
ਮੇਰੀ ਰੂਹ ਤੇ ਤੇਰਾ ਅਧਿਕਾਰ ਸੱਜਣਾ।
ਲਾਇਕ ਨਾ ਸੀ ਏਨੇ ਇਤਬਾਰ ਦੇ
ਜਿੰਨਾ ਕਰੇ ਇਤਬਾਰ ਓ।
ਮੈਨੂੰ ਸੋਹਣੇ ਸੱਜਣਾ ਨੇ ਆਖਿਆ
ਯਾਰ ਤੁਸੀਂ ਤਾਂ ਕਮਾਲ ਹੋ।
ਤੇਰੀ ਹਰ ਗੱਲ ਕਹਿੰਦੀ ਚੰਗੀ ਲੱਗਦੀ।
ਤੇਰੇ ਨਾਲ ਖੜ੍ਹੀ ਤੇਰੀ ਜਾਣ ਫੱਬਦੀ।
ਹੋ ਗਿਆ ਗੁਲਾਮ ਯਾਰ,ਯਾਰ ਦਾ
ਪਾਉਂਦੀ ਸ਼ਬਦਾਂ ਦਾ ਜਾਲ ਓ।
ਮੈਨੂੰ ਸੋਹਣੇ ਸੱਜਣਾ ਨੇ ਆਖਿਆ
ਯਾਰ ਤੁਸੀਂ ਤਾਂ ਕਮਾਲ ਹੋ।
ਸੱਚੇ ਦਿਲੋਂ ਚਾਹੁੰਦੀ ਉਹ ਬੰਡਾਲੇ ਵਾਲੇ ਨੂੰ।
ਮੂਲ ਨਾ ਭੁਲਾਉਂਦੀ ਓਹ ਬੰਡਾਲੇ ਵਾਲ਼ੇ ਨੂੰ।
ਜਿਹੜੀ ਗੱਲ ਕਹੈ ਪਰਗਟ ਨੂੰ
ਸਾਥੋਂ ਹੁੰਦੀ ਨਹੀਂ ਟਾਲ ਓ।
ਮੈਨੂੰ ਸੋਹਣੇ ਸੱਜਣਾ ਨੇ ਆਖਿਆ
ਯਾਰ ਤੁਸੀਂ ਤਾਂ ਕਮਾਲ ਹੋ।
ਪੜ੍ਹੋ :- ਇੱਕ ਮੁਟਿਆਰ ਦੀ ਸਿਫਤ ਕਰਦੀ ਹੋਈ ਪੰਜਾਬੀ ਕਵਿਤਾ ” ਸਾਦਗੀ “
ਕੰਮੈਂਟ ਬਾਕਸ ਵਿੱਚ ” ਪੰਜਾਬੀ ਕਵਿਤਾ ਕਮਾਲ ਹੋ ” ( Punjabi Kavita Kamal Ho ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਾਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।