ਪੰਜਾਬੀ ਕਵਿਤਾ ਸੁਪਨੇ :- ਸੁਪਨੇ ਤੇ ਕਵੀ ਪਰਗਟ ਸਿੰਘ ਦੀ ਕਵਿਤਾ
ਪੰਜਾਬੀ ਕਵਿਤਾ ਸੁਪਨੇ
ਮਨ ਮਿੱਤਰਾ ਕਮਾਲ ਦੀ ਬਾਤ ਹੋਈ
ਰਾਤੀਂ ਸੁਪਨੇ ਦੇ ਵਿਚ ਯਾਰ ਆਇਆ।
ਅਸੀਂ ਫਿਰਦੇ ਸੀ ਡਾਵਾਂਡੋਲ ਹੋਏ
ਓਨੇ੍ ਘੁੱਟ ਕੇ ਛਾਤੀ ਦੇ ਨਾਲ ਲਾਇਆ।
ਕੱਖਾਂ ਵਾਂਗ ਉਡਾ ਗਿਆ ਦੁੱਖ ਸਾਡੇ
ਐਸਾ ਓਸ ਦੇ ਨਾਲ ਤੂਫਾਨ ਆਇਆ।
ਅੱਖ ਖੁੱਲੀ ਤੇ ਟੁੱਟ ਗਏ ਖਾਬ ਸਾਰੇ
ਪਰਗਟੁ ਕੋਈ ਨਾ ਦਰਦ ਵੰਡਾਣ ਆਇਆ।
ਅੱਖਾਂ ਚੋਂਦੀਆਂ ਤਿੱਪ ਤਿੱਪ ਮੀਂਹ ਵਾਂਗੂੰ,
ਸਾਨੂੰ ਕੋਈ ਨਾ ਚੁੱਪ ਕਰਾਣ ਆਇਆ।
ਅੱਜ ਪੁੱਛਾਂ ਮੈਂ ਅਪਣੇ ਆਪ ਤਾਈਂ,
ਮਨਾ ਮੇਰਿਆ ਕਿਉਂ ਵਿਚ ਜਹਾਨ ਆਇਆ।
ਅਸੀਂ ਟਿੱਬੇ ਵਿਚ ਖਿੜੇ ਹੋਏ ਫੁੱਲ਼ ਵਰਗੇ,
ਸਾਨੂੰ ਕੋਈ ਵੀ ਨਾ ਅਪਣਾਣ ਆਇਆ।
ਪਰਗਟ ਕੱਲਿਆ ਰਹਿਣ ਦੀ ਪਾ ਆਦਤ,
ਹਰ ਕੋਈ ਕੱਲਾ ਹੈ ਵਿਚ ਜਹਾਨ ਆਇਆ।
ਕੰਮੈਂਟ ਬਾਕਸ ਵਿੱਚ ” ਪੰਜਾਬੀ ਕਵਿਤਾ ਸੁਪਨੇ ” ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।