ਪੰਜਾਬੀ ਕਵਿਤਾ ਟੂਰ ( ਟ੍ਰਿਪ ) :- ਕਵੀ ਪਰਗਟ ਸਿੰਘ ਦੀ ਕਵਿਤਾ
ਇਹ ਕਵਿਤਾ ਸਾਡੀ ਹੱਡ ਬੀਤੀ ਹੈ। ਜਦੋਂ ਅਸੀਂ ਆਪਣੇ ਸਕੂਲ ਤੋਂ ਬੱਚਿਆਂ ਦੇ ਨਾਲ ਅਨੰਦਪੁਰ ਸਾਹਿਬ ਗਏ ਸੀ, 2016 ਦੇ ਅਠਵੇਂ ਮਹੀਨੇਂ ਦੇ ਆਖਰੀ ਦਿਨ ਸੀ , ਸਾਡੇ ਨਾਲ ਸਤਵੀਂ ਜਮਾਤ ਤੱਕ ਦੇ ਮੁੰਡੇ, ਅਤੇ ਬਾਰਵੀਂ ਜਮਾਤ ਤੱਕ ਦੀਆਂ ਕੁੜੀਆਂ ਸਨ। ਚਾਰ ਪੰਜ ਮੈਡਮਾਂ ਅਤੇ ਪ੍ਰਿੰਸੀਪਲ ਮੈਡਮ ਵੀ ਸਾਡੇ ਨਾਲ ਬੱਸ ਵਿਚ ਬੈਠੇ ਸਨ ਸਾਡੇ ਸਕੂਲ ਦੇ M D ਅਤੇ ਕੁਝ ਓਹਨਾ ਦਾ ਪਰਿਵਾਰ ਦੋ ਵੱਖ-ਵੱਖ ਕਾਰਾਂ ਵਿੱਚ ਸੰਨ। ਅਸੀਂ ਬੱਸ ਵਿਚ ਸੀ ,ਇਸ ਲਈ
ਜੋ ਅਸੀਂ ਵੇਖਿਆ ਅਤੇ ਮਹਿਸੂਸ ਕੀਤਾ ਓਹੋ ਮੈਂ ਕਵਿਤਾ ਵਿਚ ਲਿਖ ਰਿਹਾ ਹਾਂ ਆਸ ਕਰਦਾ ਹਾਂ, ਕਿ ਇਹ ਕਵਿਤਾ
ਤਹਾਨੂੰ ਪਸੰਦ ਆਵੇਗੀ, ਅਤੇ ਤਹਾਨੂੰ ਵੀ ਇੰਜ਼ ਜਾਪੇਗਾ, ਜਿਵੇਂ ਤੁਸੀਂ ਵੀ ਯਾਤਰਾ ਕਰ ਰਹੇ ਹੋ :-
ਪੰਜਾਬੀ ਕਵਿਤਾ ਟੂਰ

ਸਕੂਲ ਤੋਂ ਟ੍ਰਿੱਪ ਅਨੰਦਪੁਰ ਚੱਲਿਆ।
ਚੜ੍ਹਿਆ ਸੀ ਚਾ ਉਹ ਨਾ ਜਾਵੇ ਠੱਲਿਆ।
ਹਰ ਬੱਚੇ ਵਿੱਚ ਉਤਸ਼ਾਹ ਬੜਾ ਸੀ।
ਨੰਗਲ ਡੈਮ ਵੇਖਣੇ ਦਾ ਚਾਅ ਬੜਾ ਸੀ।
ਨੈਣਾਂ ਦੇਵੀ ਵਾਲੀ ਵੀ ਪਹਾੜੀ ਕਹਿੰਦੇ ਚੜ੍ਹਾਂਗੇ।
ਰਾਹ ਵਿੱਚ ਬਾਂਦਰਾ ਨਾਲ ਹੈਲੋ ਹਾਏ ਕਰਾਂਗੇ।
ਮਾਰ ਮਾਰ ਛਾਲਾਂ ਸਾਰੇ ਬੱਸ ਵਿਚ ਚੜ੍ਹ ਗਏ।
ਸਾਰੇ ਜਾਣੇ ਬਹਿ ਗਏ ਕੁਝ ਦੋ-ਚਾਰ ਖੜ ਗਏ।
ਸੋਧ ਅਰਦਾਸਾ ਫਿਰ ਚਾਲੇ ਅਸੀਂ ਪਾਏ ਸੀ।
ਉੱਚੀ ਜਿਹੀ ਅਵਾਜ਼ ਚ ਜੈਕਾਰੇ ਅਸੀਂ ਲਾਏ ਸੀ।
ਓਕੇ ਬਾਏ ਸਾਰਿਆਂ ਸਕੂਲ ਤਾਂਈਂ ਕਰਤਾ।
ਡਰਾਈਵਰ ਨੇ ਪੈਰ ਫਿਰ ਰੇਸ ਉਤੇ ਧਰਤਾ।
ਹਵਾ ਨਾਲ ਗੱਲਾਂ ਫਿਰ ਬੱਸ ਨੇ ਸੀ ਕੀਤੀਆਂ।
ਢਾਬੇ ਤੇ ਖਲੋ ਕੇ ਠੰਡੇ ਪੀਤੇ ਚਾਹਾਂ ਪੀਤੀਆਂ।
ਪਿਛਲੀਆਂ ਸੀਟਾਂ ਤੇ ਬੈਠੀ ਬਾਰਵੀਂ ਕਲਾਸ ਸੀ।
ਚੱਲਿਆ ਨਾਂ ਟੀ ਵੀ ਤਾਂ ਹੀ ਥੋੜੀਆਂ ਨਿਰਾਸ਼ ਸੀ।
ਘੂਰ ਦੇ ਸੀ ਸਰ ਕੁਝ ਕਹਿ ਵੀ ਨਾ ਹੋਣਾ ਸੀ।
ਪਰ ਲੰਮਾ ਸੀ ਸਫਰ ਚੁੱਪ ਰਹਿ ਵੀ ਨਾ ਹੋਣਾ ਸੀ।
ਲਾਈ ਸੀ ਸਕੀਮ ਫਿਰ ਕੁੜੀਆਂ ਨੇ ਰਲ ਕੇ।
ਪਿਛਲੀਆਂ ਸੀਟਾਂ ਜੋ ਬੈਠੀਆਂ ਸੀ ਮੱਲ ਕੇ।
ਆਓ ਨੀਂ ਰਲ-ਮਿਲ ਗਿੱਧਾ ਹੀ ਪਾ ਲਈਏ।
ਹੱਸੀਏ ਹਸਾ ਲਈਏ ਰੌਣਕਾਂ ਵਧਾ ਲਈਏ।
ਬੋਲੀ ਉੱਤੇ ਬੋਲੀ ਫਿਰ ਠਾਹ ਬੋਲੀ ਪਈ ਸੀ।
ਅੱਡੀਆਂ ਦੇ ਜ਼ੋਰ ਨਾਲ ਬੱਸ ਹਿੱਲ ਗਈ ਸੀ।
ਪ੍ਰਿੰਸੀਪਲ ਮੈਡਮ ਸੀ ਵੇਖ ਵੇਖ ਹਸਦੇ।
ਕੁੜੀਆਂ ਦੇ ਨਾਲ ਪਏ ਸੀ ਟੀਚਰ ਵੀ ਨੱਚਦੇ।
ਕਦੇ ਪੈਣ ਬੋਲੀਆਂ ਤੇ ਕਦੇ ਗੀਤ ਚੱਲਦੇ।
ਮਜਾਲ ਏ ਕਿਸੇ ਦੀ ਕੋਈ ਇੰਨ੍ਹਾ ਤਾਂਈਂ ਠੱਲ ਦੇ।
ਰੱਬ ਵੀ ਜੇ ਆ ਕੇ ਕਹਿੰਦਾ ਕੁੜੇ ਚੁੱਪ ਵੱਟ ਜੋ।
ਇਹਨਾਂ ਨੇ ਕਹਿਣਾ ਸੀ, ਰੱਬ ਜੀ ਪਰ੍ਹਾਂ ਹਟ ਜੋ।
ਸਾਡੇ ਅੱਗੇ ਅੱਜ ਨਾ ਤੁਹਾਡੀ ਕੋਈ ਚੱਲਣੀ।
ਅੱਜ ਤਾਂ ਅਵਾਜ਼ ਅਸੀ ਅੰਬਰਾਂ ਤੇ ਘੱਲਣੀਂ।
ਹੱਸਦੇ ਹਸਾਉਂਦੇ ਚਲੇ ਗਏ ਬੜੀ ਦੂਰ ਸੀ।
ਰਾਹ ਵਿੱਚ ਖਾਦੇ ਅਸੀਂ ਕੜਾਹ ਤੇ ਭੰਗੂਰ ਸੀ।
ਫਿਰ ਸਾਡੀ ਬੱਸ ਸੀ ਬਿਭੌਰ ਸਾਹਿਬ ਗਈ।
ਦਸਵੇਂ ਗੁਰਾਂ ਨੇ ਜਿੱਥੇ ਰਚੀ ਸੀ ਚੌਪਈ।
ਕੀਤੇ ਸੀ ਦੀਦਾਰ ਤੇ ਅਨੰਦ ਬੜਾ ਆਇਆ ਸੀ।
ਸਾਰੇ ਬਚਿਆਂ ਨੂੰ ਉਥੋਂ ਲੰਗਰ ਛਕਾਇਆ ਸੀ।
ਟੇਕ ਓਥੇ ਮੱਥਾ ਫਿਰ ਅੱਗੇ ਵੱਲ ਵਧੇ ਸੀ ।
ਡੈਮ ਜਾ ਕੇ ਵੇਖਿਆ ਓਥੇ ਵੀ ਬੜੇ ਮਜ਼ੇ ਸੀ।
ਬੰਦਿਆਂ ਤੋਂ ਵੱਧ ਉੱਤੇ ਬਾਂਦਰਾਂ ਦੀ ਭੀੜ ਸੀ।
ਪਤਾ ਨਹੀਂ ਕਿੱਥੋਂ ਕਿੱਥੋਂ ਆਈ ਇਹ ਕਤੀੜ ਸੀ।
ਸਾਡੇ ਇੱਕ ਬੱਚੇ ਦਾ ਟਿਫਨ ਓਹਨਾ ਖੋਹ ਲਿਆ।
ਪਤਾ ਨਹੀਂ ਕਿਹੜੀ ਝਾੜੀ ਉਹਲੇ ਜਾ ਲਕੋ ਲਿਆ।
ਹੈਲੋ ਹਾਏ ਕੀਤਿਆਂ ਸੀਂ ਅੱਖਾਂ ਅੱਗੋਂ ਕੱਢ ਦੇ।
ਨਿੱਕੇ-ਨਿੱਕੇ ਬਾਂਦਰ ਸੀਂ ਅੱਗੇ ਪਿੱਛੇ ਭੱਜਦੇ।
ਬੈਠ ਕੰਟੀਨ ਵਿੱਚ ਖਾਧੇ ਕੁਲਚੇ ਛੋਲੇ ਸੀ।
ਲੱਗੇ ਸੀ ਸਵਾਦ ਬੜੇ ਕਿਉਂਕਿ ਪੋਲੇ ਪੋਲੇ ਸੀ।
ਵੇਖਿਆ ਮੈਂ ਓਥੇ ਜਾ ਕੇ ਵੱਖਰਾ ਨਜ਼ਾਰਾ ਸੀ।
ਖੁਦਾ ਦੀ ਖੁਦਾਈ ਦਾ ਦ੍ਰਿਸ਼ ਓਥੇ ਸਾਰਾ ਸੀ।
ਕੀਤੀ ਓਸ ਰੱਬ ਨੇ ਇਹ ਕੈਸੀ ਮੀਨਾਕਾਰੀ ਸੀ।
ਹਰ ਇੱਕ ਸ਼ੈਅ ਓਥੇ ਲੱਗਦੀ ਪਿਆਰੀ ਸੀ।
ਕੋਈ ਖਿੱਚੇ ਫੋਟਵਾਂ ਕੋਈ ਹਿਸਟਰੀ ਸੀ ਪੜ੍ਹਦਾ।
ਹਰ ਕੋਈ ਓਥੇ ਤਾਂ ਇੰਜੋਏ ਪਿਆ ਸੀ ਕਰਦਾ।
ਫੇਰ ਓਥੋਂ ਚਾਲੇ ਅਸੀਂ ਨੈਣਾਂ ਦੇਵੀ ਪਾਏ ਸੀ।
ਚੜ੍ਹੇ ਸੀ ਝੜ੍ਹਾਈਆਂ, ਤੇ ਨਜ਼ਾਰੇ ਬੜੇ ਆਏ ਸੀ।
ਜਿੱਥੇ ਸੀ ਗਾ ਮੰਦਿਰ ਪਹਾੜੀ ਦੀ ਓਹ ਚੋਟੀ ਸੀ।
ਰਾਹ ਵਿੱਚ ਕਿਤੇ-ਕਿਤੇ ਪੁਲਸ ਵੀ ਖਲੋਤੀ ਸੀ।
ਕਰਕੇ ਦੀਦਾਰ ਫਿਰ ਬੱਸ ਵਿਚ ਆਏ ਸੀ।
ਆਨੰਦਪੁਰ ਸਾਹਿਬ ਵੱਲ ਚਾਲੇ ਅਸੀਂ ਪਾਏ ਸੀ।
ਅੱਠ ਸਾਢੇ ਅੱਠ ਸਾਨੂੰ ਜਾਂਦਿਆਂ ਨੂੰ ਹੋਏ ਸੀ।
ਕੇਸਗੜ ਵਾਲੇ ਪਾਸੇ ਜਾ ਕੇ ਖਲੋਏ ਸੀ।
ਉੱਤਰ ਕੇ ਬੱਸ ਚੋਂ ਸਰਾਏਂ ਅਸੀਂ ਗਏ ਸੀ।
ਕੀਤਾ ਇਸ਼ਨਾਨ, ਤੇ ਫਰੈੱਸ ਅਸੀਂ ਹੋਏ ਸੀ।
ਥੋੜਾ ਸਮਾਂ ਕਮਰੇ ਦੇ ਵਿਚ ਹੀ ਬਿਤਾਇਆ ਸੀ।
ਕਰਕੇ ਅਰਾਮ ਚਾਲਾ ਲੰਗਰਾਂ ਨੂੰ ਪਾਇਆ ਸੀ।
ਛਕ ਕੇ ਲੰਗਰ ਫਿਰ ਚਾਹ ਅਸੀਂ ਪੀਤੀ ਸੀ।
ਆ ਕੇ ਫਿਰ ਕਮਰੇ ਵਿਚ ਕੀ ਕੀ ਬੀਤੀ ਸੀ।
ਮੁੰਡਿਆਂ, ਤੇ ਕੁੜੀਆਂ ਦੇ ਕਮਰੇ ਅਲੱਗ ਸੀ।
ਸ਼ਰਾਰਤਾਂ ਚ ਸਾਰੇ ਇੱਕ ਦੂਜੇ ਨਾਲੋਂ ਵੱਧ ਸੀ।
ਮੁੰਡਿਆਂ ਦੇ ਕਮਰੇ ਚ ਪਰਗਟ ਸਿੰਘ ਸੀ।
ਓਸ ਵੇਲੇ ਸਰ ਨਹੀਂ ਸੀ, ਬਣਿਆ ਫ੍ਰੈਂਡ ਸੀ।
ਸਾਰੀ ਰਾਤ ਬੱਚਿਆਂ ਨੇ ਕੀਤੀ ਨਾ ਚੁੱਪ ਸੀ।
ਜਿਹੜਾ ਸੌਂ ਜਾਂਦਾ ਉਹਦੀ ਹੁੰਦੀ ਕੰਬਲ ਕੁੱਟ ਸੀ।
ਨਾ ਉਹ ਰੈਸਲਿੰਗ ਨਾ ਕੁਸ਼ਤੀ ਕਬੱਡੀ ਸੀ।
ਪਤਾ ਨਹੀਂ ਮੁੰਡਿਆਂ ਨੇ ਖੇਡ ਕਿਹੜੀ ਖੇਡੀ ਸੀ।
ਚੱਲੀ ਸੀ ਘਸੁੰਨ ਮੁੱਕੀ ਕੋਈ ਉੱਤੇ ਕੋਈ ਥੱਲੇ ਸੀ।
ਕਮਲ ਕੁਦਾਇਆ ਮੁੰਡਿਆਂ, ਹੋ ਕੇ ਪੂਰੇ ਝੱਲੇ ਸੀ।
ਹੱਸਦੇ ਹਸਾਉਦਿਆਂ ਹੀ ਬੀਤ ਗਈ ਰਾਤ ਸੀ।
ਵੱਜ ਗਏ ਸੀ ਚਾਰ ,ਹੋ ਗਈ ਪਰਭਾਤ ਸੀ।
ਸਾਰਿਆਂ ਨੇ ਉੱਠ ਕੇ ,ਇਸ਼ਨਾਨ ਫਿਰ ਕੀਤਾ ਸੀ
ਚਾਹ ਦਾ ਪਿਆਲਾ ਪਿਆਲਾ ਸਾਰਿਆ ਨੇ ਪੀਤਾ ਸੀ।
ਹੋ ਕੇ ਤਿਆਰ ਕੇਸਗੜ੍ਹ ਸਾਹਿਬ ਗਏ ਸੀ।
ਸੀਸ ਗੰਜ ਸਾਹਿਬ ਦੇ ਦੀਦਾਰ ਕਰ ਲਏ ਸੀ।
ਮਾਤਾ ਸਾਹਿਬ ਕੌਰ ਦਾ ਅਜਾਇਬ ਘਰ ਵੇਖਿਆ।
ਵੇਖ ਕੇ ਅਜੂਬਾ, ਮੱਥਾ ਅਨੰਦਗੜ੍ਹ ਟੇਕਿਆ।
ਕਰ ਕਰ ਸ਼ੋਪਿੰਗਾਂ ਕਈਆਂ ਨੇ ਬੈਗ ਭਰੇ ਸੀ।
ਛਕ ਕੇ ਲੰਗਰ ਅਸੀਂ ,ਬੱਸ ਚ ਆ ਚੜੇ ਸੀ
ਛੱਡ ਕੇ ਜੇਕਰ ਅਸੀਂ ਚਾਲੇ ਓਥੋਂ ਪਾ ਤੇ।
ਫਗਵਾੜੇ ਵਾਲੇ ਚੌਕ ਚ , ਢਾਬੇ ਤੇ ਡੇਰੇ ਲਾ ਤੇ।
ਚਾਹ ਪਕੌੜਿਆ ਤੋਂ ਪਹਿਲਾਂ, ਠੰਡੇ ਵੀ ਪਿਆਏ ਸੀ।
ਸਕੂਲ ਵਾਲਿਆਂ ਨੇ ਬਿਸਕੁਟ ਵਰਤਾਏ ਸੀ।
ਜਲੰਧਰ ਦੇ ਲਾਗੇ ਆ ਕੇ ਕੇਲੇ ਵੀ ਖਵਾਏ ਸੀ।
ਖਾਂਦੇ ਖਾਂਦੇ ਕੁਰਕਰੇ ਸਕੂਲ ਅਸੀਂਂ ਆਏ ਸੀ।
ਆਉਂਦਾ ਬੜਾ ਚੇਤੇ, ਉਹ ਮਾਹੌਲ ਸੀ ਜੋ ਬੱਝਿਆ।
ਦੋ ਦਿਨ ਘਰ ਵਿਚ ਜੀਅ ਹੀ ਨਾ ਲਗਿਆ।
ਦੋ ਹਜਾਰ ਸੋਲਾਂ ਦਾ, ਮਹੀਨਾਂ ਨੌਵਾਂ ਯਾਦ ਰਹੂ।
ਸਭਨਾ ਦੇ ਦਿਲ ਚ ਟਰਿੱਪ ਇਹ ਅਵਾਦ ਰਹੂ।
ਆਖ਼ਰ ਵਿਚ ਸਕੂਲ ਦਾ ਹੈ ਧੰਨਵਾਦ ਜੀ।
ਪੂਰੇ ਕੀਤੇ ਜਿਨ੍ਹਾਂ ਬੱਚਿਆਂ ਦੇ ਖ਼ਾਬ ਜੀ।
ਪਰਗਟ ਕਹੇ ਤੁਸੀਂ ਵੱਸਦੇ ਰਹੋ।
ਬੱਚਿਆਂ ਦਾ ਖਿਆਲ ਏਦਾਂ ਹੀ ਰੱਖਦੇ ਰਹੋ।
ਕੰਮੈਂਟ ਬਾਕਸ ਵਿੱਚ ” ਪੰਜਾਬੀ ਕਵਿਤਾ ਟੂਰ ” ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।