Punjabi Poem For Children | ਬੱਚਿਆਂ ਲਈ ਪੰਜਾਬੀ ਕਵਿਤਾ
Punjabi Poem For Children ਤੁਸੀਂ ਪੜ੍ਹ ਰਹੇ ਹੋ ਬੱਚਿਆਂ ਲਈ ਪੰਜਾਬੀ ਕਵਿਤਾ :-
Punjabi Poem For Children
ਬੱਚਿਆਂ ਲਈ ਪੰਜਾਬੀ ਕਵਿਤਾ
ਅਸੀਂ ਹਾਂ ਬੜੇ ਹੀ ਬੀਬੇ ਬੱਚੇ।
ਸਭ ਦੇ ਪਿਆਰੇ ਮੰਨ ਦੇ ਸੱਚੇ।
ਸਾਨੂੰ ਕੋਈ ਝਿੜਕ ਨਾਂ ਮਾਰੇ।
ਸਭ ਨੂੰ ਲੱਗਦੇ ਅਸੀਂ ਪਿਆਰੇ।
ਸੁਬਾਹ ਸਵੇਰੇ ਜਾਗਦੇ ਹਾਂ ।
ਮੰਜਾ ਨੀਂਦ ਤਿਆਗ ਦੇ ਹਾਂ ।
ਮੂੰਹ-ਹੱਥ ਧੋ ਕੇ ਪੀਂਦੇ ਪਾਣੀ।
ਸੱਚੀ ਗੱਲ ਹੈ ਝੂਠ ਨਾ ਜਾਣੀ।
ਪਾਣੀ ਪੀ ਕੇ ਸੈਰ ਕਰੀ ਦੀ।
ਬਾਕੀ ਕਿਰਿਆ ਫੇਰ ਕਰੀ ਦੀ।
ਬੁਰਸ਼ ਨਾਲ ਸੋਹਣੇ ਦੰਦ ਚਮਕਾਈਏ।
ਸਾਬੁਨ ਮਲ ਮਲ ਫੇਰ ਨਹਾਈਏ।
ਵਰਦੀ ਬੂਟ-ਜੁਰਾਬਾਂ ਪਾਈਏ।
ਬੈਲਟ ਲਗਾ ਕੇ ਟਾਈ ਲਾਈਏ।
ਬਸਤਾ ਫੇਰ ਕਰੀਦਾ ਤਿਆਰ।
ਸੋਹਣੀ ਜਿਹੀ ਬੰਨ੍ਹ ਕੇ ਦਸਤਾਰ।
ਹਲਕਾ ਫੁਲਕਾ ਭੋਜਨ ਖਾ ਕੇ।
ਮੰਮੀ ਦੇ ਪੈਰੀਂ ਹੱਥ ਲਾ ਕੇ।
ਸੱਚੇ ਰੱਬ ਨੂੰ ਕਰੀਏ ਯਾਦ।
ਰੱਬਾ ਸਭ ਨੂੰ ਰੱਖੀ ਆਵਾਦ।
ਮੋਡਿਆਂ ਉੱਤੇ ਪਾ ਕੇ ਬਸਤਾ।
ਨਾਪੀ ਦਾ ਹੈ ਸਕੂਲ ਦਾ ਰਸਤਾ।
ਹੱਸਦੇ ਹੱਸਦੇ ਗਾਉਂਦੇ ਗਾਉਂਦੇ।
ਅਸੀਂ ਸਕੂਲ ਦਾ ਪੰਧ ਮੁਕਾਉਂਦੇ।
ਸਕੂਲ ਗੇਟ ਦੇ ਅੱਗੇ ਜਾ ਕੇ।
ਹੱਥ ਜੋੜ ਕੇ ਸੀਸ ਝੁਕਾ ਕੇ।
ਨਮਸਕਾਰ ਅਸੀਂ ਕਰਦੇ ਹਾਂ।
ਫੇਰ ਸਕੂਲ ਚ ਵੜਦੇ ਹਾਂ।
ਮੈਡਮਾਂ ਮਾਸਟਰ ਬੜੇ ਪਿਆਰੇ।
ਸਾਨੂੰ ਚੰਗੇ ਲੱਗਦੇ ਸਾਰੇ।
ਬੜੀ ਸਿਆਣਪ ਨਾਲ ਪੜ੍ਹਾਉਂਦੇ।
ਹਿੰਦੀ ਪੰਜਾਬੀ ਮੈਥ ਸਿਖਾਉਂਦੇ।
ਅੱਧੀ ਛੁੱਟੀ ਖਾਣਾ ਖਾਈਏ।
ਗਰਾਉਡ ਵਿਚ ਫਿਰ ਖੇਡਣ ਜਾਈਏ।
ਖੁੱਲ੍ਹਾ ਡੁੱਲ੍ਹਾ ਚਾਰ ਚੁਫੇਰਾ।
ਸਾਫ਼-ਸੁਥਰਾ ਸਕੂਲ ਹੈ ਮੇਰਾ।
ਮਸਤੀ ਵੀ ਅਸੀਂ ਕਰਦੇ ਹਾਂ ।
ਪਰ ਚਿੱਤ ਲਗਾ ਕੇ ਪੜ੍ਹਦੇ ਹਾਂ।
ਸਾਫ ਸੁਥਰੀ ਕਲਾਸ ਹਾਂ ਰੱਖਦੇ।
ਗੰਦਗੀ ਪਾਉਣ ਤੋਂ ਸਭ ਨੂੰ ਡੱਕਦੇ।
ਸਾਰਾ ਦਿਨ ਮਨ ਲਾ ਕੇ ਪੜ੍ਹੀਏ।
ਘਰ ਜਾ ਕੇ ਵੀ ਢਿੱਲ ਨਾ ਕਰੀਏ।
ਵਧਾਂ ਗੇ ਤਾਂ ਜੇ ਪੜਾਂਗੇ ਸਾਰੇ।
ਤਰੱਕੀਆਂ ਇਕ ਦਿਨ ਕਰਾਂਗੇ ਸਾਰੇ।
ਪਰਗਟ ਉੱਚੀ ਸੋਚ ਹੈ ਸਾਡੀ।
ਦੇਸ਼ ਮੇਰੇ ਨੂੰ ਲੋਚ ਹੈ ਸਾਡੀ।
ਅਸੀਂ ਹਾਂ ਬੜੇ ਹੀ ਬੀਬੇ ਬੱਚੇ।
ਸਭ ਦੇ ਪਿਆਰੇ ਮਨ ਦੇ ਸੱਚੇ।
ਪੜ੍ਹੋ :- ਦਸਵੀਂ ਚੋਂ ਮੈਂ ਹੋ ਗਿਆ ਫੇਲ੍ਹ | ਹਾਸ ਰਸ ਕਵਿਤਾ
ਕੰਮੈਂਟ ਬਾਕਸ ਵਿੱਚ ” ਮੇਰਾ ਸਕੂਲ ਪੰਜਾਬੀ ਕਵਿਤਾ ” ( Punjabi Poem For Children ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।