Punjabi Poem On Father | ਬਾਪੂ ਤੇ ਕਵੀ ਪਰਗਟ ਸਿੰਘ ਦੀ ਕਵਿਤਾ
Punjabi Poem On Father
ਬਾਪੂ ਤੇ ਕਵਿਤਾ
ਨਿੱਤ ਧੂੰਏਂ ਦੇ ਬਹਾਨੇ ਨਾਲ ਰੋਵਾਂ ਬਾਪੂ ਤੈਨੂੰ ਯਾਦ ਕਰਕੇ।
ਹੰਝੂ ਲੁਕਦੇ ਨਹੀਂ ਕਿਵੇਂ ਮੈਂ ਲਕੋਵਾਂ ਬਾਪੂ ਤੈਨੂੰ ਯਾਦ ਕਰਕੇ।
ਚਾਚੀਆਂ ਤੇ ਤਾਈਆਂ ਮੇਣੇ ਮਾਰਕੇ ਰਵਾਉਂਦੀਆਂ।
ਧੀ ਜਾਂਣ ਕਦੇ ਵੀ ਨਾ ਗਲ਼ ਨਾਲ ਲਾਉਂਦੀਆਂ।
ਨਿੱਤ ਹੰਝੂਆਂ ਦੇ ਹਾਰ ਪਰੋਵਾਂ ਬਾਪੂ ਤੈਨੂੰ ਯਾਦ ਕਰਕੇ।
ਨਿੱਤ ਧੂੰਏਂ ਦੇ ਬਹਾਨੇ ਨਾਲ ਰੋਵਾਂ ਬਾਪੂ ਤੈਨੂੰ ਯਾਦ ਕਰਕੇ।
ਬਿਗਾਨੀਆਂ ਜੂਹਾਂ ਤੇ ਬਾਪੂ ਦੰਮ ਬੜਾ ਘੁੱਟਦਾ।
ਹੁੰਦਾ ਮੇਰੇ ਕੋਲ ਤਾਂ ਤੂੰ ਹਾਲ ਮੇਰਾ ਪੁੱਛਦਾ।
ਤੇਰੀ ਫੋਟੋ ਨੂੰ ਮੈਂ ਹੰਝੂਆਂ ਨਾ ਧੋਵਾਂ, ਬਾਪੂ ਤੈਨੂੰ ਯਾਦ ਕਰਕੇ।
ਨਿੱਤ ਧੂੰਏਂ ਦੇ ਬਹਾਨੇ ਨਾਲ ਰੋਵਾਂ ਬਾਪੂ ਤੈਨੂੰ ਯਾਦ ਕਰਕੇ।
ਲਿਖ ਤੇਨੂੰ ਚਿੱਠੀਆਂ ਘਲਾਵਾਂ ਕਿਵੇਂ ਦੱਸ ਦੇ।
ਜਿਥੇ ਜਾ ਤੂੰ ਬਹਿ ਗਿਓਂ ਬੁਲਾਵਾਂ ਕਿਵੇਂ ਦੱਸਦੇ।
ਕਿਹੜੇ ਰਾਹ ਉੱਤੇ ਜਾ ਕੇ ਮੈਂ ਖਲੋਵਾਂ, ਬਾਪੂ ਤੈਨੂੰ ਯਾਦ ਕਰਕੇ।
ਨਿੱਤ ਧੂੰਏਂ ਦੇ ਬਹਾਨੇ ਨਾਲ ਰੋਵਾਂ ਬਾਪੂ ਤੇਨੂੰ ਯਾਦ ਕਰਕੇ।
ਏਡੀ ਕੀ ਸੀ ਕਾਹਲੀ ਤੈਨੂ ਰੱਬ ਕੋਲ ਜਾਣ ਦੀ।
ਤੇਰੇ ਨਾਲ ਬਾਪੂ ਹਰ ਖੁਸ਼ੀ ਸੀ ਜਹਾਨ ਦੀ।
ਹੁਣ ਗਮਾਂ ਦੀਆਂ ਪੰਡਾਂ ਨਿੱਤ ਢੋਵਾਂ ਬਾਪੂ ਤੈਨੂੰ ਯਾਦ ਕਰਕੇ।
ਨਿੱਤ ਧੂੰਏਂ ਦੇ ਬਹਾਨੇ ਨਾਲ ਰੋਵਾਂ ਬਾਪੂ ਤੇਨੂੰ ਯਾਦ ਕਰਕੇ।
ਪੜ੍ਹੋ :- Pita Te Punjabi Kavita | ਪਿਤਾ ਤੇ ਕਵਿਤਾ | ਬਾਪੂ ਜੇਹਾ ਰੱਬ
ਕੰਮੈਂਟ ਬਾਕਸ ਵਿੱਚ ” ਬਾਪੂ ਤੇ ਕਵਿਤਾ ” ( Punjabi Poem On Father ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।
Nice