Desh Bhakti Poem In Punjabi | ਕਵੀ ਪਰਗਟ ਸਿੰਘ ਦੀ ਦੇਸ਼ ਭਗਤੀ ਕਵਿਤਾ
Desh Bhakti Poem In Punjabi
ਦੇਸ਼ ਭਗਤੀ ਕਵਿਤਾ
ਮੇਰੇ ਵਤਨ ਦਾ ਨਾਮ ਪੰਜਾਬ ਹੈ, ਜਿਥੇ ਜੰਮਿਆ ਨਲਵਾ ਸ਼ੇਰ।
ਏਥੇ ਭਗਤ ਸਿੰਘ ਜਹੇ ਸੂਰਮੇ ਕਈ ਹੋਰ ਵੀ ਮਰਦ ਦਲੇਰ।
ਏਥੇ ਮਾਵਾਂ ਜਿਗਰੇ ਵਾਲੀਆਂ, ਜਿਨ੍ਹਾਂ ਧਰਮ ਤੋਂ ਵਾਰੇ ਲਾਲ।
ਉਹਨਾਂ ਸਵਾ-ਸਵਾ ਮਨ ਪੀਸਿਆ, ਨਹੀਂ ਗ਼ਿਲਾ ਕੀਤਾ ਰੱਬ ਨਾਲ।
ਏਥੇ ਬੰਦ ਬੰਦ ਕਟਵਾਂਵਦਾ, ਲਉ ਮਨੀ ਸਿੰਘ ਨੂੰ ਵੇਖ।
ਰਾਜ ਕੀਤਾ ਬੰਦਾ ਸਿੰਘ ਨੇ, ਸਤਿਗੁਰ ਦੀ ਲੈ ਕੇ ਟੇਕ।
ਏਥੇ ਬਾਬਾ ਦੀਪ ਸਿੰਘ ਨੇ ,ਲਿਆ ਮੌਤ ਨੂੰ ਅੱਗੇ ਲਾ।
ਬਿਨਾਂ ਸਿਰ ਤੋਂ ਲੜਿਆ ਸੂਰਮਾਂ ,ਤੇ ਖੰਡਾ ਗਿਆ ਖੜਕਾਅ।
ਅਸੀਂ ਨੱਥ ਮੌਤ ਨੂੰ ਪਾਦੀਏ ,ਜੇ ਆਪਣੀ ਆਈ ਤੇ ਆਜੀਏ।
ਰੁਖ ਮੋੜ ਦੇਈਏ ਤੂਫਾਨਾਂ ਦਾ, ਦਰਿਆਵਾਂ ਨੂੰ ਅਟਕਾਅ ਦੀਏ।
ਅਸੀਂ ਲਛਮਣ ਸਿੰਘ ਜਦ ਬਣਦੇ ਹਾਂ, ਸ਼ਾਂਤਮਈ ਸ਼ਹੀਦੀ ਪਾ ਦੇਂਦੇ।
ਅਸੀਂ ਊਦਮ ਸਿੰਘ ਜਦ ਬਣਦੇ ਹਾਂ, ਘਰ ਜਾ ਕੇ ਵੈਰੀ ਮੁਕਾਅ ਦੇਂਦੇ।
ਏਥੇ ਮਹਾਰਾਜਾ ਰਣਜੀਤ ਸਿੰਘ ਨੂੰ, ਗੁਰੂ ਨੇ ਬਖਸ਼ਿਆ ਤਾਜ਼।
ਉਸ ਗੁਰੂ ਦੇ ਸੱਚੇ ਸਿੱਖ ਨੇ ,ਕੀਤਾ ਸੀ ਹਲੇਮੀ ਰਾਜ।
ਹੈ ਬਖ਼ਸ਼ਿਸ਼ ਬਾਜ਼ਾਂ ਵਾਲੇ ਦੀ, ਅਸੀਂ ਹੁਕਮ ਉਹਦੇ ਵਿਚ ਰਹਿੰਦੇ ਆਂ।
ਹਰ ਵੇਲੇ ਓਟ ਗੁਰਬਾਣੀ ਦੀ, ਅਸੀਂ ਪਰਗਟ ਸਿੰਘ ਜੀ ਲੈਂਦੇ ਆਂ।
ਪੜ੍ਹੋ :- ਜਲਿਆਂਵਾਲਾ ਬਾਗ ਤੇ ਕਵਿਤਾ | Jallianwala Bagh Poem In Punjabi
ਕੰਮੈਂਟ ਬਾਕਸ ਵਿੱਚ ” ਦੇਸ਼ ਭਗਤੀ ਕਵਿਤਾ ” ( Desh Bhakti Poem In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।