Punjabi Poem On Maa | ਮਾਂ ਤੇ ਪੰਜਾਬੀ ਕਵਿਤਾ | Punjabi Kavita On Maa By Prabhjit Kaur
ਤੁਸੀਂ ਪੜ੍ਹ ਰਹੇ ਹੋ ( Punjabi Poem On Maa ) ਮਾਂ ਤੇ ਕਵਿਤਾ :-
Punjabi Poem On Maa
ਮਾਂ ਤੇ ਪੰਜਾਬੀ ਕਵਿਤਾ

ਕਿਵੇਂ ਸਿਫਤ ਕਰਾਂ ਮੈਂ ਓਹਦੀ,
ਜਿਨੂੰ ਕਹਿੰਦੇ ਰਬ ਦਾ ਦੂਜਾ ਨਾਂ।
ਪੈਰਾਂ ਹੇਠਾਂ ਜੰਨਤ ਜਿਸਦੇ,
ਉਹ ਹੈ ਮੇਰੀ ਮਾਂ।
ਨੌ ਮਹੀਨੇ ਗਰਭ ਚ ਰੱਖ ਕੇ,
ਝਲਦੀ ਹੈ ਜੋ ਦਰਦਾਂ ਨੂੰ।
ਕਿਵੇਂ ਚੁਕਾਵਾਂ ਅਹਿਸਾਨ ਉਸਦਾ,
ਕਿੰਝ ਪੂਰਾ ਮੈਂ ਫਰਜ਼ਾਂ ਨੂੰ।
ਪੁੱਤ ਹੋਵੇ ਜਾਂ ਧੀ
ਫਰਕ ਰਤਾ ਨਾ ਕਰਦੀ।
ਗਿਲੇ ਉੱਤੇ ਆਪ ਸੌਂਦੀ
ਤੇ ਸੁਕੇ ਬੱਚਿਆਂ ਧਰਦੀ।
ਹਸਦੇ ਖੇਡ ਦੇ ਦੇਖ ਕੇ ਬਚੇ
ਮਨ ਹੀ ਮਨ ਵਿਚ ਹੱਸੇ।
ਰੱਬਾ ਰੱਖੀਂ ਦੂਰ ਬਲਾਈਆਂ
ਨਜ਼ਰ ਨਾ ਕਿਸੇ ਦੀ ਲੱਗੇ।
ਪੂਰੇ ਕਰਨ ਹਿਤ ਚਾਅ ਬੱਚਿਆਂ ਦੇ
ਜ਼ੋਰ ਪੂਰਾ ਹੈ ਲਾਉਂਦੀ।
ਆਪ ਭੁੱਖਿਆਂ ਰਹਿ ਰਹਿ ਕੇ
ਬੱਚਿਆਂ ਤਾਈਂ ਰਜਾਉਂਦੀ।
ਬੁਢੀ ਹੋ ਗਈ ਮਾਂ ਕੰਮੀ ਦੇ
ਪਾਟੇ ਪੈਰ ਬੇਆਈਆਂ।
ਫਿਰ ਵੀ ਖੈਰ ਔਲਾਦ ਦੀ ਮੰਗੇ,
ਰਬ ਰੱਖੇ ਸੁਖ ਰਜਾਈਆਂ।
ਮਾਂ ਤੋਂ ਸਿੱਖਿਆ ਮਾਂ ਵਰਗਾ ਮੈਂ
ਪਿਆਰ ਬੇਮਤਲਬੀ ਕਰਨਾ।
ਇਸ ਦੁਨੀਆ ਤੇ ਝੂਠ ਫਰੇਬੀ
ਮਿਲਣ ਮਤਲਬੀ ਵਰਨਾ।
ਰੱਬ ਅੱਗੇ ਅਰਜ਼ੋਈ ਇਕੋ,
ਸੁਖੀ ਵਸਣ ਸਭ ਦੀਆਂ ਮਾਵਾਂ।
ਮਾਂ ਤੋਂ ਨਾਂ ਕੋਈ ਸਖਨਾ ਰੋਵੇ,
ਪ੍ਰਭਜੀਤ ਕਰੇ ਦੁਆਵਾਂ।
ਪੜ੍ਹੋ :- “ਮੇਰੀ ਮਾਂ” ਮਾਂ ਨੂੰ ਸਮਰਪਿਤ ਪਰਗਟ ਸਿੰਘ ਦੀ ਇਕ ਕਵਿਤਾ
ਕਵਿੱਤਰੀ ਬਾਰੇ :-

ਨਾਮ : ਪ੍ਰਭਜੀਤ ਕੌਰ
ਪੇਸ਼ਾ : ਅਧਿਆਪਕ
ਸ਼ੌਂਕ : ਲਿਖਣਾ ਤੇ ਪੜ੍ਹਨਾ
Insta Page : ਮੇਰੇ ਤੋਂ ਤੇਰੇ ਤੱਕ
” ਮਾਂ ਤੇ ਪੰਜਾਬੀ ਕਵਿਤਾ ” ( Punjabi Poem On Maa ) ਕਵਿਤਾ ਬਾਰੇ ਕੰਮੈਂਟ ਬਾਕਸ ਵਿੱਚ ਤੁਸੀਂ ਆਪਣੀ-ਆਪਣੀ ਰਾਇ ਜਰੂਰ ਦੱਸੋ। ਜਿਸ ਨਾਲ ਕਵਿੱਤਰੀ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ। ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।
Its amazing potery