Punjabi Poem On Sri Guru Ramdas Ji | ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿਚ ਡੰਡਾਉਤ
Punjabi Poem On Sri Guru Ramdas Ji – ਤੁਸੀਂ ਪੜ੍ਹ ਰਹੇ ਹੋ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿਚ ਡੰਡਾਉਤ :-
Punjabi Poem On Sri Guru Ramdas Ji

ਮੇਰੇ ਸਾਹਿਬ ਸਤਿਗੁਰੂ ਰਾਮਦਾਸ, ਸਿਰ ਹੱਥ ਟਿਕਾਵੀਂ।
ਬੁੱਕ ਲਫ਼ਜ਼ਾਂ ਵਾਲੀ ਦਾਤਿਆ, ਮੇਰੀ ਝੋਲੀ ਪਾਵੀਂ।
ਮੈਂ ਸੋਚਾਂ ਸੋਚ ਕੇ ਹਾਰਿਆ ਤੂੰ ਸੋਚ ਪੁਗਾਵੀਂ।
ਮੇਰਾ ਕਹਿਣਾ ਕਲਮ ਨਾ ਮੰਨਦੀ ਇਹਨੂੰ ਆਪ ਚਲਾਵੀਂ।
ਜੋ ਤੇਰੇ ਹੁਕਮ ਅਨੁਸਾਰ ਹੋਵੇ, ਤੂੰ ਉਹ ਲਿਖਾਵੀਂ।
ਜਿਸ ਦੇ ਵਿਚ ਤੇਰਾ ਪਿਆਰ ਹੋਵੇ, ਤੂੰ ਉਹ ਲਿਖਾਵੀਂ।
ਜੋ ਤੇਰੇ ਦਰ ਪਰਵਾਨ ਹੋਵੇ ,ਤੂੰ ਉਹ ਲਿਖਾਵੀਂ।
ਜਿਸ ਵਿੱਚ ਨਾ ਕਿਸੇ ਦੀ ਹਾਂਣ ਹੋਵੇ ਤੂੰ ਉਹ ਲਿਖਾਵੀਂ।
ਜਿਸ ਰਚਨਾ ਦਾ ਸਤਿਕਾਰ ਹੋਵੇ, ਤੂੰ ਉਹ ਲਿਖਾਵੀਂ।
ਜਿਸ ਨੂੰ ਸੁਣ ਸਕਦਾ ਪਰਿਵਾਰ ਹੋਵੇ , ਤੂੰ ਉਹ ਲਿਖਾਵੀਂ ।
ਜਿਸ ਨਾਲ ਉੱਚਾ ਕਿਰਦਾਰ ਹੋਵੇ, ਤੂੰ ਉਹ ਲਿਖਾਵੀਂ।
ਜਿਸ ਦੇ ਵਿਚ ਚੱਜ ਆਚਾਰ ਹੋਵੇ, ਤੂੰ ਉਹ ਲਿਖਾਵੀਂ।
ਸੱਚ ਦੀ ਜਿਸ ਵਿੱਚ ਵਿਚਾਰ ਹੋਵੇ, ਤੂੰ ਉਹ ਲਿਖਾਵੀਂ।
ਕਿਸੇ ਨਾਲ ਨਾ ਖਾਂਦਾ ਖਾਰ ਹੋਵੇ ਤੂੰ ਉਹ ਲਿਖਾਵੀਂ।
ਤੇਰੇ ਨਾਲ ਜੋੜ ਦਾ ਤਾਰ ਹੋਵੇ ਤੂੰ ਉਹ ਲਿਖਾਵੀਂ।
ਨਾ ਪੈਦਾ ਕੋਈ ਵਿਕਾਰ ਹੋਵੇ ,ਤੂੰ ਉਹ ਲਿਖਾਵੀਂ।
ਹੱਥ ਜੋੜ ਬੰਡਾਲੇ ਵਾਲੜਾ ਪਿਆ ਅਰਜ਼ ਗੁਜ਼ਾਰੇ।
ਮੈਂ ਭੀਖਕ ਭਿੱਖਿਆ ਮੰਗਦਾ, ਖੜ ਤੇਰੇ ਦੁਆਰੇ।
ਸੁਣ ਅੰਮ੍ਰਿਤਸਰ ਦਿਆ ਵਾੱਲੀਆ, ਮੇਰੇ ਸਤਿਗੁਰ ਭਾਰੇ।
ਪਰਗਟ ਦੀ ਝੋਲੀ ਪਾ ਦਿਓ ਗੁਣ ਸ਼ਾਇਰੀ ਵਾਲੇ।
ਪੜ੍ਹੋ :- ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਕਵਿਤਾ | ਰਾਵੀ ਦੇਆ ਪਾਣੀਆਂ
ਕੰਮੈਂਟ ਬਾਕਸ ਵਿੱਚ ” ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿਚ ਡੰਡਾਉਤ ” ( Punjabi Poem On Sri Guru Ramdas Ji ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਾਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।