Punjabi Romantic Poem | ਪਿਆਰ ਭਰੀ ਪੰਜਾਬੀ ਕਵਿਤਾ
Punjabi Romantic Poem
ਪਿਆਰ ਭਰੀ ਪੰਜਾਬੀ ਕਵਿਤਾ
ਅੱਖਾਂ ਤੇਰੀਆਂ ਦੇ ਸਾਗਰਾਂ ਚ ਡੁੱਬ ਗਏ ਤੇ ਅਸਾਂ ਨੂੰ ਕਿਨਾਰਾ ਲੱਭੇ ਨਾ।
ਸੋਹਣੀ ਸੂਰਤ ਵਿਖਾ ਜਾ ਜਾਨੇ ਮੇਰੀਏ ਨੀ ਤੇਰੇ ਬਿਨਾ ਜੀਅ ਲੱਗੇ ਨਾਂ।
ਤੇਰੇ ਹਾਸਿਆਂ ਨੇ ਹੱਸ-ਹੱਸ ਮੋਹ ਲਿਆ ਨਾ ਅਸੀਂ ਕੰਮ ਕਾਰ ਦੇ ਰਹੇ।
ਤੇਰੀ ਨਿੱਕੀ ਜਿਹੀ ਝਲਕ ਇੱਕ ਪਾਉਣ ਲਈ ਗਲ਼ੀ ਚ ਗੇੜੇ ਮਾਰਦੇ ਰਹੇ।
ਤੇਰੇ ਮੁੱਖੜੇ ਦੇ ਲਾਲ ਸੂਹੇ ਨੂਰ ਨੇ ਇਸ਼ਕ ਵਿੱਚ ਚੂਰ ਕਰਤਾ।
ਤੇਰੀ ਸੋਹਣੀਏ ਨੀ ਸੋਹਣੀ ਜੀ ਸਮਾਈਲ ਨੇ ਕੁਝ ਤਾਂ ਜਰੂਰ ਕਰਦਾ।
ਤੇਰੀ ਹਿੱਕ ਉੱਤੇ ਨਾਗ ਬਣ ਮੇਲਦੀ ਨੀਂ ਲੰਮੀ ਤੇਰੀ ਗੁੱਤ ਸੋਹਣੀਏਂ।
ਇਸ ਨਾਗਨੀ ਨੇ ਦਿਨ ਦੀਵੀਂ ਡੰਗਤਾ ਬਿਗਾਨਾ ਕੋਈ ਪੁੱਤ ਸੋਹਣੀਏਂ।
ਰੱਖ ਸਿਰ ਤੇ ਦੁਪੱਟਾ ਜਾਨੇ ਮੇਰੀਏ, ਤੇ ਜੂੜਾ ਕਰ ਲੰਮੀ ਗੁੱਤ ਦਾ।
ਏਥੇ ਹੁਸਨਾਂ ਦੇ ਡੰਗੇ ਰੁਲ ਜਾਂਦੇ, ਨੀਂ ਕੋਈ ਨਹੀਂ ਪਾਣੀਂ ਪੁੱਛਦਾ।
ਤੇਰੇ ਦਰ ਤੇ ਭਿਖਾਰੀ ਬਣ ਖੜ੍ਹ ਗਏ ਨਾਂ ਦੂਰ ਹੋ ਕੇ ਸਮਾਂ ਲੰਘਦਾ।
ਸਾਡੀ ਝੋਲੀ ਵਿੱਚ ਪਾ ਦੇ ਪਿਆਰ ਆਪਣਾ, ਪਰਗਟ ਖ਼ੈਰ ਮੰਗਦਾ।
ਪੜ੍ਹੋ :- ਪਿਆਰ ਤੇ ਕਵਿਤਾ | ਦੋ ਪਲ ਜਿੰਦਗੀ ਦੇ | ਪਰਗਟ ਸਿੰਘ ਦੀ ਪੰਜਾਬੀ ਕਵਿਤਾ
ਕੰਮੈਂਟ ਬਾਕਸ ਵਿੱਚ ” ਪਿਆਰ ਭਰੀ ਪੰਜਾਬੀ ਕਵਿਤਾ ” ( Punjabi Romantic Poem ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।