Sass Te Punjabi Kavita | ਪੰਜਾਬੀ ਕਵਿਤਾ ਦੁਖਿਆਰੀਆਂ ਸੱਸਾਂ
Sass Te Punjabi Kavita – ਤੁਸੀਂ ਪੜ੍ਹ ਰਹੇ ਹੋ ਪੰਜਾਬੀ ਕਵਿਤਾ ਦੁਖਿਆਰੀਆਂ ਸੱਸਾਂ :-
Sass Te Punjabi Kavita
ਪੰਜਾਬੀ ਕਵਿਤਾ ਦੁਖਿਆਰੀਆਂ ਸੱਸਾਂ
ਕੁਝ ਸੱਸਾਂ ਮਿਲਕੇ ਬੈਠੀਆਂ ਦੁੱਖ ਫੋਲਣ ਦੇ ਲਈ।
ਦੁੱਖ ਆਪਣੇ ਆਪਣੇ ਦੱਸ ਕੇ ਸੁੱਖ ਟੋਲਣ ਦੇ ਲਈ।
ਇੱਕ ਕਹਿੰਦੀ ਅੰਦਰੋਂ ਰੋਵਾਂ ਮੈਂ ਉਂਝ ਬਾਰ੍ਹੋਂ ਹੱਸਾਂ।
ਦੁੱਖ ਇਕ ਦੂਜੀ ਨੂੰ ਦੱਸਦੀਆਂ ਦੁਖਿਆਰੀਆਂ ਸੱਸਾਂ।
ਦੂਜੀ ਕਹਿੰਦੀ ਜਦ ਦਾ ਹੈ ਮੈਂ ਪੁੱਤ ਵਿਆਹਿਆ।
ਮੇਰੀ ਤੇਰਾਂ ਤਾਲੀ ਨੂੰਹ ਨੇ ਮੇਰਾ ਖੂਨ ਸੁਕਾਇਆ।
ਨਾਂ ਰਾਜ਼ੀ ਡੱਕਾ ਤੋੜ ਕੇ ਉੱਝ ਬਣਦੀ ਕਾਮੀਂ।
ਫਿਰ ਜਣੇ ਖਣੇ ਕੋਲ ਮੇਰੀ ਹੀ ਕਰਦੀ ਬਦਨਾਮੀਂ।
ਸਾਰਾ ਦਿਨ ਟੀ ਵੀ ਵੇਖ ਦੀ ਨਾ ਥੱਕਦੀਆਂ ਅੱਖਾਂ।
ਦੁੱਖ ਇਕ ਦੂਜੀ ਨੂੰ ਦੱਸਦੀਆਂ ਦੁਖਿਆਰੀਆਂ ਸੱਸਾਂ।
ਤੀਜੀ ਕਹਿੰਦੀ ਆਗਿਆਕਾਰੀ ਪੁੱਤ ਸੀ ਮੇਰਾ।
ਪਰ ਫਫੇ ਕੁੱਟਣੀ ਨੂੰਹ ਦਾ ਭੈਣੇ ਬਹਿ ਗਿਆ ਬੇੜਾ ।
ਖੌਰੇ ਕੀ ਬਿਭੂਤੀ ਧੂੜ ਤੀ ਪੁੱਤ ਸੁਣੇ ਨਾ ਸਾਡੀ।
ਲੱਗਦਾ ਬਿਪਤਾ ਮੈਂ ਸਹੇੜ ਲੲੀ ਨੂੰਹ ਲਿਆਂਦੀ ਕਾਹਦੀ।
ਤੀਜੇ ਦਿਨ ਪੇਕੇ ਜਾਵੜੇ ਘਰ ਟਿਕਣ ਨਾਂ ਲੱਤਾਂ।
ਦੁੱਖ ਇੱਕ ਦੂਜੀ ਨੂੰ ਦੱਸਦੀਆਂ ਦੁਖਿਆਰੀਆਂ ਸੱਸਾਂ।
ਚੌਥੀ ਕਹਿੰਦੀ ਮੇਰੀ ਵੀ ਸੁਣ ਲਓ ਕਹਾਣੀ।
ਇੱਕ ਧੇਲੇ ਦਾ ਵੀ ਦਾਜ ਨਾ ਲਿਆਈ ਮਹਾਂ ਰਾਣੀ।
ਗੱਲਾਂ ਅਸਮਾਂਨੋਂ ਉੱਚੀਆਂ ਕਰਦੀ ਨਾ ਥੱਕੇ।
ਉਹ ਭੁੱਖੇ-ਨੰਗੇ ਪੇਕਿਆਂ ਨੂੰ ਮਹਾਂਰਾਜੇ ਦੱਸੇ।
ਜੇ ਆਖਾਂ ਸੱਚੀ ਗੱਲ ਮੈਂ,ਕਹੇ ਤਾਨ੍ਹੇਂ ਕੱਸਾਂ।
ਦੁੱਖ ਇਕ ਦੂਜੀ ਨੂੰ ਦੱਸਦੀਆਂ ਦੁਖਿਆਰੀਆਂ ਸੱਸਾਂ।
ਫਿਰ ਗੱਲ ਮੁਕਾਈ ਪੰਜਵੀਂ ਨੇਂ ਏਨੀ ਗੱਲ ਕਹਿ ਕੇ।
ਮੇਰੀ ਨਹੁੰ ਕਮਾਈ ਖ਼ਸਮ ਦੀ ਦੇ ਆਉਂਦੀ ਪੇਕੇ।
ਮਰਜਾਣੀ ਪਿੱਛਾ ਪੂਰਦੀ ਉਂਝ ਬਣੇਂ ਸੁਆਣੀ।
ਮੇਰੇ ਘਰ ਨੂੰ ਖਾ ਗਈ ਚੂੰਡ ਕੇ ਗਲੇਂਝਾਂ ਦੀ ਰਾਣੀ।
ਜੀ ਹਾਂ ਮੈਂ ਕੁੱਝ ਬੋਲਦੀ ਕਹੇ ਜ਼ਹਿਰ ਗੁਲੱਛਾਂ।
ਦੁੱਖ ਇਕ ਦੂਜੀ ਨੂੰ ਦੱਸਦੀਆਂ ਦੁਖਿਆਰੀਆਂ ਸੱਸਾਂ।
ਨਾਂ ਸੱਸਾਂ ਮਾਂਵਾਂ ਬਣਦੀਆਂ, ਨਾਂ ਨੂੰਹਾਂ ਧੀਆਂ।
ਬੱਸ ਫਰਦਾਂ ਰਹਿਣ ਫਰੋਲਦੀਆਂ, ਇੱਕ ਦੂਜੀ ਦੀਆਂ।
ਬਿਨਾਂ ਮਤਲਬ ਤੋਂ ਪਾਈ ਰੱਖ ਦੀਆਂ ਪਾਣੀ ਵਿਚ ਮਧਾਣੀਂ।
ਸੁਣ ਸੁਣ ਕੇ ਪਰਗਟ ਹੱਸਦਾ ਸੱਸਾਂ ਦੀ ਕਹਾਣੀ।
ਦੋਹਾਂ ਹੱਥੀਂ ਤਾੜੀ ਵੱਜਦੀ ਸੱਚੀ ਗੱਲ ਦੱਸਾਂ।
ਦੁੱਖ ਇਕ ਦੂਜੀ ਨੂੰ ਦੱਸਦੀਆਂ ਦੁਖਿਆਰੀਆਂ ਸੱਸਾਂ।
ਪੜ੍ਹੋ :- ਦਸਵੀਂ ਚੋਂ ਮੈਂ ਹੋ ਗਿਆ ਫੇਲ੍ਹ | ਹਾਸ ਰਸ ਕਵਿਤਾ
ਕੰਮੈਂਟ ਬਾਕਸ ਵਿੱਚ ” ਪੰਜਾਬੀ ਕਵਿਤਾ ਪਰਛਾਵੇਂ ” ( Sass Te Punjabi Kavita ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਾਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।
ਅਰਵਿੰਦ ਕੇਜਰੀਵਾਲ ਠੱਗ, ਝੂਠਾ! ਉਹ ਦਿੱਲੀ ਵਿਚ ਦਾਰੂ ਦਾ ਪ੍ਰਚਾਰ ਕਰ ਰਿਹਾ ਹੈ, ਭਾਵੇਂ ਅੰਨਾ ਹਜ਼ਾਰੇ ਨੇ ਇਸ ‘ਤੇ ਪਾਬੰਦੀ ਲਗਾਉਣ ਲਈ ਕਿਹਾ ਸੀ !!
– ਦਿੱਲੀ ‘ਆਪ’ ਕੇਜਰੀਵਾਲ ਸਰਕਾਰ ਨੇ ਸੋਮਵਾਰ ਨੂੰ ਇੱਕ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਸ਼ਹਿਰ ਵਿੱਚ ਇਸ ਸਾਲ ਸਿਰਫ ਤਿੰਨ “ਸੁੱਕੇ ਦਿਨ” ਹੋਣਗੇ। ਆਪਣੀ ਨਵੀਂ ਸ਼ਰਾਬ ਨੀਤੀ ਦੇ ਹਿੱਸੇ ਵਜੋਂ, ਸਰਕਾਰ ਨੇ “ਡਰਾਈ ਡੇਜ਼” ਦੀ ਗਿਣਤੀ 21 ਤੋਂ ਘਟਾ ਕੇ ਤਿੰਨ ਕਰ ਦਿੱਤੀ ਹੈ !!