ਸਿਹਤ ਸਬੰਧੀ ਸਾਰੇ ਜਾਗੋ :- ਸਿਹਤ ਸਬੰਧੀ ਕਵੀ ਪਰਗਟ ਸਿੰਘ ਦੀ ਕਵਿਤਾ
ਸਿਹਤ ਸਬੰਧੀ ਸਾਰੇ ਜਾਗੋ
ਸਿਹਤ ਸਬੰਧੀ ਸਾਰੇ ਜਾਗੋ।
ਫਾਲਤੂ ਖਾਣ-ਪੀਣ ਤਿਆਗੋ।
ਪਚਦਾ ਖਾਓ ਚੰਗਾ ਖਾਓ।
ਜੋ ਵੀ ਖਾਓ ਘਰੇ ਬਣਾਓ।
ਬਰਗਰ ਪੀਜ਼ੇ ਤਲੀਆਂ ਚੀਜ਼ਾਂ।
ਕਰ ਦਿੰਦੇ ਨੇ ਵਾਂਗ ਮਰੀਜ਼ਾਂ।
ਸਮਾਂ ਵਿਚਾਰੋ ਮਨ ਸਮਝਾਉ।
ਹਰੀਆਂ ਸਬਜ਼ੀਆਂ ਤੇ ਫਲ ਖਾਓ।
ਉੱਠ ਸਵੇਰੇ ਸੈਰ ਕਰੋ ਜੀ।
ਕੁਦਰਤ ਦਾ ਧਿਆਨ ਧਰੋ ਜੀ।
ਸੁਭਾ ਸੁਭਾ ਵੇਖੋ ਹਰਿਆਲੀ।
ਚਿਹਰੇ ਉੱਤੇ ਆਊ ਲਾਲੀ।
ਚੂੰ ਚੂੰ ਕਰਦੇ ਪੰਛੀ ਫੱਬਦੇ।
ਵੇਖੋ ਕਿਨੇ ਸੋਹਣੇ ਲਗਦੇ।
ਕੁਦਰਤ ਵਾਲਾ ਨਜ਼ਾਰਾ ਤੱਕੋ।
ਕੁਦਰਤ ਕੀ ਹੈ ਸਭ ਨੂੰ ਦੱਸੋ।
ਸ਼ੂਣ ਛਿਪੀ ਲੁਕਣ ਮਚਾਈ।
ਖੇਡੋਂ ਬੌੜੀ ਪੀਅੜਾ ਭਾਈ।
ਖੇਡਾਂ ਨਾਲ ਪ੍ਰੇਮ ਵਧਾਓ।
ਖੇਡ ਮੈਦਾਨਾਂ ਦੇ ਵਿੱਚ ਜਾਓ।
ਸਿਹਤ ਬਚਾਓ ਸਮਾਜ ਬਚਾਓ।
ਪਚਦਾ ਖਾਓ ਜਚਦਾ ਖਾਓ।
ਪਰਗਟ ਕੋਈ ਨਾ ਲੱਗੇ ਬੀਮਾਰੀ।
ਹੱਸੇ ਖੇਡੇ ਦੁਨੀਆਂ ਸਾਰੀ।
ਕੰਮੈਂਟ ਬਾਕਸ ਵਿੱਚ ” ਸਿਹਤ ਸਬੰਧੀ ਸਾਰੇ ਜਾਗੋ” ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।