Slogan On Guru Teg Bahadur Ji In Punjabi | Guru Tegh Bahadur Ji Quotes In Punjabi
Slogan On Guru Teg Bahadur Ji In Punjabi – ਸ੍ਰੀ ਗੁਰੂ ਤੇਗ ਬਹਾਦੁਰ ਜੀ—ਸੱਚੇ ਪਾਤਸ਼ਾਹ, ਧਰਮ ਦੇ ਰਖਵਾਲੇ ਅਤੇ ਹਿੰਮਤ ਦੇ ਜੀਵੰਤ ਪ੍ਰਤੀਕ। ਉਨ੍ਹਾਂ ਦੀ ਬਾਣੀ, ਉਨ੍ਹਾਂ ਦੇ ਬਚਨ ਅਤੇ ਉਨ੍ਹਾਂ ਦੀ ਸ਼ਹਾਦਤ ਹਰ ਦਿਲ ਵਿੱਚ ਹੌਂਸਲਾ, ਸੱਚਾਈ ਅਤੇ ਨਿਸ਼ਕਾਮ ਭਾਵਨਾ ਜਗਾਉਂਦੀ ਹੈ। ਇਸ ਸੰਗ੍ਰਹਿ ਵਿੱਚ ਤੁਸੀਂ ਗੁਰੂ ਸਾਹਿਬ ਦੇ ਉਹ Punjabi Slogans ਅਤੇ Quotes ਪੜ੍ਹੋਗੇ ਜੋ ਮਨ ਨੂੰ ਚਾਨਣ ਕਰਦੇ ਹਨ ਅਤੇ ਰੂਹ ਨੂੰ ਸੱਚ ਦੀ ਰਾਹੀਂ ਤੁਰਨ ਲਈ ਪ੍ਰੇਰਿਤ ਕਰਦੇ ਹਨ। ਆਓ, ਗੁਰੂ ਤੇਗ ਬਹਾਦੁਰ ਜੀ ਦੇ ਅਮਰ ਬਚਨਾਂ ਨੂੰ ਸਮਝੀਏ,
ਉਨ੍ਹਾਂ ਦੀ ਤਾਕਤ ਨੂੰ ਮਹਿਸੂਸ ਕਰੀਏ ਅਤੇ ਜੀਵਨ ਵਿੱਚ ਚੜ੍ਹਦੀ ਕਲਾ ਦੀ ਪ੍ਰੇਰਣਾ ਲਈਏ।
Slogan On Guru Teg Bahadur Ji In Punjabi

1.
ਤੂੰ ਸਤਿਗੁਰ ਕਥਨੀ ਬਾਹਰਾ।
ਮੇਰਾ ਨੌਂਵਾਂ ਪੀਰ ਜ਼ਾਹਰਾ।
2.
ਗੁਰੂ ਹਰਗੋਬਿੰਦ ਦਾ ਲਾਲ ਹੈ।
ਮੇਰਾ ਸਤਿਗੁਰ ਦੀਨ ਦਯਾਲ ਹੈ।
3.
ਉਹਨੂੰ ਮੱਖਣ ਸ਼ਾਹ ਪੁਕਾਰਦਾ।
ਗੁਰੂ ਡੁੱਬਦਾ ਬੇੜਾ ਤਾਰ ਦਾ।
4.
ਧੰਨ ਧੰਨ ਗੁਰੂ ਤੇਗ ਬਹਾਦਰ।
ਤੇਰੇ ਘਰ ਵਿੱਚ ਸਭ ਦਾ ਆਦਰ।
5.
ਗੁਰੂ ਬੈਠਾ ਨਗਰ ਬਕਾਲੇ।
ਦੀਦ ਕਰਦੇ ਕਰਮਾ ਵਾਲੇ।
6.
ਓਹਨੂੰ ਸੱਚੇ ਮਨੋਂ ਧਿਆਲੋ।
ਨੌ ਨਿਧੀਆਂ ਘਰ ਵਿਚ ਪਾ ਲਓ।
7.
ਜਦ ਪੰਡਤ ਕੱਢਣ ਹਾੜੇ।
ਗੁਰੂ ਟਾਰੇ ਸੰਕਟ ਭਾਰੇ।
8.
ਉਰੰਗਾ ਜ਼ੁਲਮ ਕਮਾਉਂਦਾ।
ਗੁਰੂ ਬੰਨ ਓਸ ਨੂੰ ਪਾਉਂਦਾ।
9.
ਗੁਰੂ ਡੁੱਬਦਾ ਧਰਮੁ ਬਚਾਵੇ।
ਸਿਰ ਦਿੱਲੀ ਵਿੱਚ ਕਟਾਵੇ।
10.
ਗੁਰੂ ਹੱਸ ਕੇ ਦੇਵੇ ਸ਼ਹੀਦੀ।
ਬੜੀ ਮਹਿੰਗੀ ਓਹਦੀ ਮੁਰੀਦੀ।
ਪੜ੍ਹੋ :- Guru Teg Bahadur Ji Bigraphy In Punjabi | Shaheedi History
ਕੰਮੈਂਟ ਬਾਕਸ ਵਿੱਚ ” ਗੁਰੂ ਤੇਗ ਬਹਾਦੁਰ ਜੀ ਤੇ ਨਾਅਰੇ ” ( Slogan On Guru Teg Bahadur Ji In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 7986224040 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।

Highly appreciable. Great work