Poem On Punjabi Culture In Punjabi Language| ਪੰਜਾਬੀ ਸੱਭਿਆਚਾਰ ਤੇ ਕਵਿਤਾ
Poem On Punjabi Culture
Poem On Punjabi Culture

ਏਥੇ ਆਦਰ ਮਿਲਦਾ ਵੱਡਿਆਂ ਨੂੰ,
ਛੋਟਿਆਂ ਨੂੰ ਮਿਲਦਾ ਪਿਆਰ ।
ਇਥੇ ਭਲਾ ਮੰਗਣ ਸਰਬੱਤ ਦਾ,
ਰੱਬ ਕੋਲੋਂ ਅਰਜ਼ ਗੁਜ਼ਾਰ।
ਏਥੇ ਅਣਖ ਆਬਰੂ ਵਾਸਤੇ,
ਜਾਨਾਂ ਵੀ ਦਿੰਦੇ ਵਾਰ।
ਏਥੇ ਰੂਹਾਂ ਨਾਲ ਨਿਭਾਂਵਂਦੇ,
ਜੋ ਕਰਦੇ ਨੇ ਇਕਰਾਰ।
ਇਹ ਹੈ ਮੇਰੇ ਪੰਜਾਬ ਦਾ
ਅਸਲੀ ਸੱਭਿਆਚਾਰ।
ਛੇਤੀ ਸੌਣਾ ਛੇਤੀ ਜਾਗਨਾ
ਇਹ ਸਾਡੀ ਰੀਤ ਪੁਰਾਣੀ।
ਏਥੇ ਅੰਮ੍ਰਿਤ ਵੇਲੇ ਉੱਠ ਕੇ,
ਜਦ ਭਾਈ ਪੜੇ ਗੁਰਬਾਣੀ।
ਤਦ ਕਾਮੇਂ ਕੰਮ ਨੂੰ ਜਾਂਵਦੇ,
ਝਾੜੂ ਪੋਚਾ ਕਰੇ ਸਵਾਣੀ।
ਕੋਈ ਉੱਠ ਪਰਭਾਤੇ ਪਾਂਵਦੀ ਹੈ,
ਚਾਟੀ ਵਿੱਚ ਮਧਾਣੀ।
ਕੋਈ ਧਾਰਾਂ ਚੋਂਵਂਦੀ,
ਕੋਈ ਕਰਦੀ ਰੋਟੀ ਪਾਣੀ।
ਕਿਰਸਾਨ ਖੇਤ ਨੂੰ ਜਾਂਵਂਦਾ,
ਜੋ ਕਰਦਾ ਹੈ ਕਿਰਸਾਣੀ।
ਜਾ ਕਸਰਤ ਕਰਨ ਮੈਦਾਨ ਵਿੱਚ
ਇਕੱਠੇ ਹੋ ਕੇ ਹਾਣੀ।
ਸੱਥਾਂ ਦੀ ਸ਼ਾਨ ਵਧਾਉਦੀ ਹੈ
ਬਜ਼ੁਰਗਾਂ ਦੀ ਇੱਥੇ ਢਾਣੀ।
ਮੇਰੇ ਪੰਜਾਬੀ ਵਿਰਸੇ ਦੀ,
ਦਿਲਚਸਪ ਹੈ ਬੜੀ ਕਹਾਣੀ।
ਕੋਈ ਦੇਸ਼ ਨਾ ਹੋਰ ਪੰਜਾਬ ਜੇਹਾ,
ਗਲ ਸੱਚੀ ਝੂਠ ਨਾ ਜਾਣੀ।
ਇਥੇ ਲਗਦੇ ਮੇਲੇ,
ਮੇਲੇ ਪੰਜਾਬ ਦੀ ਸ਼ਾਨ।
ਮੇਲੇ ਵਿੱਚ ਪੈਂਦੀ ਬਾਜ਼ੀ,
ਜਿਵੇਂ ਛੂੰਹਦੀ ਹੈ ਅਸਮਾਨ।
ਕਈ ਗੱਭਰੂ ਤੇ ਮੁਟਿਆਰਾਂ
ਫੱਬ ਸੱਜ ਕੇ ਮੇਲੇ ਜਾਨ।
ਕੁਸ਼ਤੀ,ਤੇ ਖੇਡ ਕਬੱਡੀ,
ਸਾਡੀ ਹੈ ਜਿੰਦ ਜਾਨ।
ਪੜਦੇ ਵਿਚ ਖੁਦ ਨੂੰ ਰੱਖਦੀ ਹੈ,
ਪੰਜਾਬ ਦੀ ਰਕਾਨ ।
ਕੁਦਰਤ ਨੂੰ ਸੀਸ ਝੁਕਾਉਂਦੀ ਹੈ,
ਪੰਜਾਬ ਦੀ ਅਵਾਨ ।
ਦੁਨੀਆਂ ਦੇ ਵਿੱਚ ਪੰਜਾਬੀਆਂ ਦੀ,
ਇੱਕ ਵੱਖਰੀ ਹੈ ਪਹਿਚਾਣ।
ਅਸੀ ਵਾਸੀ ਦੇਸ਼ ਪੰਜਾਬ ਦੇ
ਇਸ ਗੱਲ ਦਾ ਸਾਨੂੰ ਮਾਣ।
ਏਥੇ ਮਝਬ ਨੇ ਵੱਖਰੇ ਵੱਖਰੇ,
ਪਰ ਕੱਠੇ ਨੇ ਤਿਓਹਾਰ।
ਭਾਵੇਂ ਮੰਦਰ ਭਾਵੇਂ ਮਸੀਤਿ,
ਭਾਵੇਂ ਹੋਵੇ ਗੁਰੂ ਦੁਆਰ।
ਨਾਲ ਅਦਬ ਦੇ ਸੀਸ ਝੁਕਾਈਏ
ਸਭ ਦਾ ਕਰੀਏ ਸਤਿਕਾਰ।
ਮਹਿਮਾਨ ਕੋਈ ਬਣ ਕੇ ਆਵੇ,
ਗਲ ਲਾਈਏ ਨਾਲ ਪਿਆਰ।
ਬਣ ਦੁਸ਼ਮਨ ਕਰੇ ਕੋਈ ਵਾਧਾ,
ਅਸੀਂ ਰਖਦੇ ਨਹੀਂ ਉਧਾਰ।
ਝੱਟ ਕਰ ਕੇ ਦੂਨ ਸਵਾਇਆ
ਦੇਂਦੇ ਹਾਂ ਕਰਜ਼ ਉਤਾਰ।
ਸੁਹਾਗ ਸਿੱਠਣੀਆਂ ਘੋੜੀਆਂ,
ਪੰਜਾਬ ਦਾ ਇਹੇ ਸੰਗੀਤ।
ਢੋਲਾ ਮਾਹੀਆ ਹੀਰ ਤੇ ਮਿਰਜ਼ਾ,
ਇਹ ਸਾਡੇ ਲੋਕ ਗੀਤ।
ਦੁੱਖ-ਸੁੱਖ ਦੇ ਭਾਈਵਾਲ ਬਣੀ ਦਾ
ਇਹੇ ਪੁਰਾਣੀ ਰੀਤ।
ਸਭ ਦਾ ਭਲਾ ਮਨਾਈਏ ਪਰਗਟ,
ਰੱਖ ਸਾਫ-ਸੁਥਰੀ ਨੀਤ।
ਪੜ੍ਹੋ :- ਬੋਲ ਨੀ ਪੰਜਾਬ ਦੀ ਜਵਾਨੀਏਂ | ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਤੇ ਗੀਤ
ਕੰਮੈਂਟ ਬਾਕਸ ਵਿੱਚ ” ਪੰਜਾਬੀ ਸੱਭਿਆਚਾਰ ਤੇ ਕਵਿਤਾ ” ( Poem On Punjabi Culture ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।
Boat sohna lekha aa g