Small Poem On Bhagat Singh In Punjabi | ਭਗਤ ਸਿੰਘ ‘ਤੇ ਕਵਿਤਾ
ਦੇਸ਼ ਦੀ ਆਜ਼ਾਦੀ ਲਈ ਆਪਣੀ ਜਵਾਨੀ ਅਤੇ ਜ਼ਿੰਦਗੀ ਨਿਓਛਾਵਰ ਕਰਨ ਵਾਲੇ ਸ਼ਹੀਦਾਂ ਦੀ ਕਹਾਣੀ ਸਦੀਵੀ ਪ੍ਰੇਰਣਾ ਦਿੰਦੀ ਹੈ। ਉਹਨਾਂ ਵਿੱਚੋਂ ਇੱਕ ਮਹਾਨ ਨਾਮ ਹੈ ਸ਼ਹੀਦ ਭਗਤ ਸਿੰਘ, ਜਿਸਦੀ ਕੁਰਬਾਨੀ ਅੱਜ ਵੀ ਹਰ ਭਾਰਤੀ ਦੇ ਦਿਲ ਵਿੱਚ ਜਿੰਦਾ ਹੈ।
ਇਹ ਕਵਿਤਾ ਉਸ ਅਮਰ ਸ਼ਹੀਦ ਨੂੰ ਸਮਰਪਿਤ ਹੈ, ਜਿਸਨੇ ਛੋਟੀ ਉਮਰ ਵਿੱਚ ਹੀ ਦੇਸ਼ ਲਈ ਸਭ ਕੁਝ ਵਾਰ ਦਿੱਤਾ। ਇਹ ਸਿਰਫ਼ ਸ਼ਬਦ ਨਹੀਂ, ਸਗੋਂ ਦੇਸ਼ਭਗਤੀ, ਹਿੰਮਤ ਅਤੇ ਜਜ਼ਬੇ ਦੀ ਇੱਕ ਜੀਵੰਤ ਤਸਵੀਰ ਹੈ।
Small Poem On Bhagat Singh In Punjabi

ਸਦੀਆਂ ਤੱਕ ਕੀਤਾ ਯਾਦ ਜਾਊ
ਸ਼ਹਾਦਤ ਤੇਰੀ ਲਾਸਾਨੀ ਨੂੰ।
ਲਖ ਵਾਰ ਨੇ ਸਜਦੇ ਭਗਤ ਸਿਆਂ
ਸੱਜਦੇ ਤੇਰੀ ਕੁਰਬਾਨੀ ਨੂੰ।
ਛੋਟੀ ਉਮਰੇ ਦੇਸ਼ ਲਈ ਕੁਝ ਕਰਨ ਦੀ ਰੱਖੀ ਸੋਚ ਸੀ ਤੂੰ।
ਸਾਂਭ ਲਈ ਇਹ ਜਿੰਮੇਵਾਰੀ ਜਦੋਂ ਸੰਭਾਲੀ ਹੋਸ਼ ਸੀ ਤੂੰ।
ਕੀਤਾ ਨਾ ਬਰਦਾਸ਼ ਕਦੇ ਤੂੰ
ਦੇਸ਼ ਵਾਸੀਆਂ ਦੀ ਮਾਣਹਾਨੀ ਨੂੰ।
ਲੱਖ ਵਾਰ ਨੇ ਸੱਜਦੇ ਭਗਤ ਸਿਆਂ
ਸੱਜਦੇ ਤੇਰੀ ਕੁਰਬਾਨੀ ਨੂੰ।
ਤੂੰ ਮਾਰਗਦਰਸ਼ਨ ਬਣ ਕੇ ਤੇ
ਕਈਆਂ ਨੂੰ ਰਾਹ ਵਿਖਾਇਆ ਸੀ।
ਇੱਕ ਵੱਡਾ ਹਮਲਾ ਰੋਕਣ ਲਈ
ਅਸੈਂਬਲੀ ਵਿੱਚ ਬੰਬ ਚਲਾਇਆ ਸੀ।
ਇਸ ਨਾਲ ਹਲੂਣਾ ਦਿੱਤਾ ਸੀ
ਬੇਸੁਰਤ ਹੋ ਸੁੱਤੀ ਜਵਾਨੀ ਨੂੰ।
ਲੱਖ ਵਾਰ ਨੇ ਸੱਜਦੇ ਭਗਤ ਸਿਆਂ
ਸੱਜਦੇ ਤੇਰੀ ਕੁਰਬਾਨੀ ਨੂੰ।
ਆਜ਼ਾਦੀ ਦੇ ਪਰਵਾਨਿਆਂ ਚ
ਤੇਰਾ ਨਾਮ ਹੈ ਪਹਿਲੀ ਕਤਾਰ ਵਿੱਚ।
ਗੱਲ ਭਾਰਤ ਦੀ ਆਜ਼ਾਦੀ ਦੀ
ਚੱਲੇਗੀ ਜਦ ਸੰਸਾਰ ਵਿੱਚ।
ਬੜੇ ਮਾਣ ਦੇ ਨਾਲ ਸੁਣਾਇਆ ਜਾਊ
ਤੇਰੀ ਅਮਰ ਕਹਾਣੀ ਨੂੰ।
ਲੱਖ ਵਾਰ ਨੇ ਸਜਦੇ ਭਗਤ ਸਿਆਂ
ਸਜਦੇ ਤੇਰੀ ਕੁਰਬਾਨੀ ਨੂੰ।
ਫਿਰ ਭਰੀ ਜਵਾਨੀ ਵਿੱਚ ਵੀਰਾ
ਡੁੱਬ ਸੂਰਜ ਗਿਆ ਦੁਪਹਿਰੇ ਨੂੰ।
ਉਸ ਉਮਰੇ ਫਾਂਸੀ ਚੜਿਆ ਤੂੰ
ਜਦ ਸੱਜਣਾ ਸੀ ਮੁੱਖ ਸ਼ੇਰ੍ਹੇ ਨੂੰ।
ਕਹੇ ਪ੍ਰਗਟ ਕਹਿ ਗਿਓਂ ਅਲਵਿਦਾ
ਜੋਧਿਆ ਤੂੰ ਦੁਨੀਆ ਫਾਨੀ ਨੂੰ।
ਲੱਖ ਵਾਰ ਨੇ ਸੱਜਦੇ ਭਗਤ ਸਿਆਂ
ਸੱਜਦੇ ਤੇਰੀ ਕੁਰਬਾਨੀ ਨੂੰ।
ਪੜ੍ਹੋ :- ਸ਼ਹੀਦ ਊਧਮ ਸਿੰਘ ਜੀ ਤੇ ਪੰਜਾਬੀ ਕਵਿਤਾ | ਊਧਮ ਸਿੰਘ ਸ਼ਹੀਦੀਆਂ ਪਾ ਗਿਆ
ਇਹ ਕਵਿਤਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਆਜ਼ਾਦੀ ਮੁਫ਼ਤ ਨਹੀਂ ਮਿਲਦੀ—ਇਸਦੇ ਪਿੱਛੇ ਅਨੇਕਾਂ ਸ਼ਹੀਦਾਂ ਦੀ ਕੁਰਬਾਨੀ ਹੁੰਦੀ ਹੈ। ਭਗਤ ਸਿੰਘ ਵਰਗੇ ਯੋਧਿਆਂ ਨੇ ਸਾਨੂੰ ਸਿਰਫ਼ ਆਜ਼ਾਦੀ ਹੀ ਨਹੀਂ ਦਿੱਤੀ, ਸਗੋਂ ਹਿੰਮਤ, ਸੱਚਾਈ ਅਤੇ ਦੇਸ਼ਭਗਤੀ ਦਾ ਰਸਤਾ ਵੀ ਦਿਖਾਇਆ।
ਆਓ, ਅਸੀਂ ਵੀ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣਾ ਯੋਗਦਾਨ ਪਾਈਏ ਅਤੇ ਆਪਣੇ ਦੇਸ਼ ਨੂੰ ਹੋਰ ਮਜ਼ਬੂਤ ਬਣਾਈਏ।
👉 ਜੇ ਤੁਹਾਨੂੰ ਇਹ ਕਵਿਤਾ ਪਸੰਦ ਆਈ ਹੋਵੇ, ਤਾਂ ਇਸਨੂੰ ਸ਼ੇਅਰ ਕਰੋ ਅਤੇ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਦੱਸੋ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਾਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।
