ਸੋਹਣਾ ਯਾਰ :- ਪਰਗਟ ਸਿੰਘ ਦਾ ਲਿਖਿਆ ਇਕ ਗੀਤ
ਸੋਹਣਾ ਯਾਰ

ਸਖੀਆਂ ਨਾਲ ਜਾਂਦੀ ਨੂੰ ਬਾਹੋਂ ਫੜ ਕੇ ਜਦੋਂ ਬੁਲਾਇਆ ।
ਤੇਰੀ ਗਲਤੀ ਨੇ ਝੱਲਿਆ ਸਖੀਆਂ ਤੋਂ ਮੈਨੂੰ ਠਿੱਠ ਕਰਾਇਆ ।
ਮੈਂ ਡਰਦੀ ਬੋਲੀ ਨਾਂ ਵੇ ਤੂੰ ਤੁਰ ਗਿਆ ਗੁੱਸੇ ਦਾ ਮਾਰਾ ।
ਹੁਣ ਰੁੱਸਿਆ ਫਿਰਦਾ ਏਂ ਕਿਓਂ ਦਿਲ ਦਾਰਾ, ਸੋਹਣਿਆਂ ਯਾਰਾ ।
ਕੋਈ ਸ਼ੱਕ ਨਹੀਂ ਸਜਣਾ ਮੈਂ ਤੇਨੂੰ ਜਾਨੋਂ ਵਧਕੇ ਚਾਹੁੰਦੀ ।
ਕੋਈ ਉਂਗਲ ਉਠਾਵੇ ਨਾਂ ਏਸੇ ਗੱਲ ਤੋਂ ਸੀ ਘਬਰਾਊਂਦੀ ।
ਤੂੰ ਪੱਟਿਆ ਟੌਹਰ ਦਿਆ ਪਲਾਂ ਵਿਚ ਭੇਤ ਖੋਲ੍ਹਤਾ ਸਾਰਾ ।
ਹੁਣ ਰੁਸਿਆ ਫਿਰਦਾ ਏਂ,ਕਿਓਂ ਦਿਲ ਦਾਰਾ ,ਸੋਹਣਿਆ ਯਾਰਾ।
ਅੱਜ ਕਰ ਮਨ ਆਈਆਂ ਵੇ ਕੱਲ ਨੂੰ ਪੈਜੂਗਾ ਪਛਤਾਉਣਾ ।
ਮੈਨੂੰ ਵਿਆਹ ਦੇਣਗੇ ਮਾਪੇ ਤੂੰ ਕੱਲਿਆਂ ਬਹਿਕੇ ਝੱਲਿਆ ਰੋਣਾ ।
ਫਿਰ ਕਿਸ ਨਾਲ ਰੁੱਸੇਂਗਾ ਜਦੋਂ ਮੈਂ ਕਰਜੂੰਗੀ ਕਿਨਾਰਾ ।
ਹੁਣ ਰੁੱਸਿਆ ਫਿਰਦਾ ਏਂ, ਕਿਓਂ ਦਿਲ ਦਾਰਾ, ਸੋਹਣਿਆ ਯਾਰਾ ।
ਜਿਦ ਸ਼ੱਡਦੇ ਪਰਗਟ ਵੇ ਤੇਨੂੰ ਵਾਰ ਵਾਰ ਸਮਝਾਵਾਂ ।
ਝੱਟ ਚੰਦਰੀਆਂ ਸਮੇ ਦੀਆਂ ਵੇ ਸਜਣਾ ਜਾਂਦੀਆਂ ਬਦਲ ਹਵਾਵਾਂ ।
ਤੇਰਾ ਸੱਚ ਮੁਚ ਚੰਦਰੀ ਨੂੰ ਨਾ ਭੁੱਲਣਾ ਪੈ ਜਾਏ ਪਿੰਡ ਬੰਡਾਲਾ ।
ਹੁਣ ਰੁਸਿਆ ਫਿਰਦਾ ਏਂ, ਕਿਓਂ ਦਿਲ ਦਾਰਾ, ਸੋਹਣਿਆ ਯਾਰਾ।
ਪੜ੍ਹੋ :- ਪਿਆਰ ਤੇ ਕਵਿਤਾ “ਦੋ ਪਲ ਜਿੰਦਗੀ ਦੇ”
ਕੰਮੈਂਟ ਬਾਕਸ ਵਿੱਚ ” ਸੋਹਣਾ ਯਾਰ ” ਗੀਤ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।