Thirsty Crow Story In Punjabi | ਪਿਆਸਾ ਕਾਂ ਕਹਾਣੀ ਪੰਜਾਬੀ
Thirsty Crow Story In Punjabi
ਪਿਆਸਾ ਕਾਂ ਕਹਾਣੀ
ਇਕ ਵਾਰ ਗਰਮੀਆਂ ਦੇ ਦਿਨ ਵਿੱਚ ਇਕ ਕਾਂ ਨੂੰ ਬਹੁਤ ਪਿਆਸ ਲੱਗੀ। ਉਹ ਪਾਣੀ ਦੀ ਤਲਾਸ਼ ‘ਚ ਬਹੁਤ ਦੇਰ ਤਕ ਇਧਰ-ਉਧਰ ਉੱਡਦਾ ਰਿਹਾ। ਕਾਫੀ ਸਮਾਂ ਉੱਡਣ ਤੋਂ ਬਾਅਦ ਵੀ ਉਸਨੂੰ ਪਾਣੀ ਨਹੀਂ ਮਿਲਿਆ। ਬਹੁਤ ਦੇਰ ਤਕ ਉੱਡਣ ਤੋਂ ਬਾਅਦ ਹੁਣ ਉਹ ਥੱਕ ਗਿਆ। -*ਕੁਝ ਦੇਰ ਅਰਾਮ ਕਰਨ ਲਈ ਉਹ ਇਕ ਦਰੱਖਤ ‘ਤੇ ਜਾ ਬੈਠਾ।
ਥੋੜੀ ਦੇਰ ਬਾਅਦ ਉਸਦੀ ਨਜ਼ਰ ਇਕ ਘੜੇ ਤੇ ਪਈ। ਜਦੋਂ ਉਹ ਘੜੇ ਕੋਲ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਘੜੇ ਵਿੱਚ ਪਾਣੀ ਥੋੜਾ ਹੈ। ਉਸਦੀ ਚੁੰਜ ਪਾਣੀ ਤਕ ਨਹੀਂ ਪਹੁੰਚ ਰਹੀ ਸੀ। ਬਹੁਤ ਕੋਸ਼ਿਸ਼ਾਂ ਤੋਂ ਬਾਅਦ ਉਹ ਜਾਣ ਗਿਆ ਕਿ ਇਸ ਤਰ੍ਹਾਂ ਉਹ ਪਾਣੀ ਨਹੀਂ ਪੀ ਸਕਦਾ।
ਉਹ ਬੈਠ ਕੇ ਸੋਚਣ ਲੱਗਾ ਕਿ ਕਿਸ ਤਰ੍ਹਾਂ ਉਹ ਆਪਣੀ ਪਿਆਸ ਮਿਟਾਏ। ਉਸਦੀ ਨਜ਼ਰ ਘੜੇ ਕੋਲ ਪਏ ਛੋਟੇ-ਛੋਟੇ ਪੱਥਰਾਂ ਤੇ ਪਈ। ਪੱਥਰ ਦੇਖਦੇ ਹੀ ਉਸਦੇ ਦਿਮਾਗ ਚ ਇਕ ਵਿਚਾਰ ਆਇਆ। ਉਸਨੇ ਪੱਥਰ ਘੜੇ ਵਿੱਚ ਪਾਉਣੇ ਸ਼ੁਰੂ ਕਰ ਦਿੱਤੇ। ਜਿਵੇਂ-ਜਿਵੇਂ ਉਹ ਪੱਥਰ ਘੜੇ ਵਿੱਚ ਪਾ ਰਿਹਾ ਸੀ, ਘੜੇ ਦਾ ਪਾਣੀ ਉਪਰ ਆ ਰਿਹਾ ਸੀ। ਕਾਂ ਦੀ ਮਿਹਨਤ ਸਫਲ ਹੋ ਰਹੀ ਸੀ। ਅੰਤ ਪਾਣੀ ਏਨਾਂ ਉਪਰ ਆ ਗਿਆ ਕਿ ਕਾਂ ਦੀ ਚੁੰਜ ਪਾਣੀ ਤਕ ਪਹੁੰਚ ਗਈ।
ਕਾਂ ਨੇ ਰੱਜ ਕੇ ਪਾਣੀ ਪੀਤਾ ਅਤੇ ਉੱਡ ਗਿਆ।
ਸਿੱਖਿਆ :-
1. ਜਿੱਥੇ ਚਾਹ, ਉੱਥੇ ਰਾਹ।
2. ਕਠਿਨ ਸਮੇਂ ਵਿਚ ਆਪਣਾ ਧੀਰਜ ਨਹੀਂ ਖੋਣਾ ਚਾਹੀਦਾ ਬਲਕਿ ਆਪਣੀ ਬੁੱਧੀ ਦਾ ਪ੍ਰਯੋਗ ਕਰਕੇ ਉਸ ਸਮੱਸਿਆ ਦਾ ਹੱਲ ਲੱਭਣਾ ਚਾਹੀਦਾ ਹੈ।
ਪੜ੍ਹੋ :- Monkey And Crocodile Story In Punjabi | ਬਾਂਦਰ ਤੇ ਮਗਰਮੱਛ ਦੀ ਕਹਾਣੀ
( Thirsty Crow Story In Punjabi ) ਪਿਆਸਾ ਕਾਂ ਕਹਾਣੀ ਵਾਂਗ ਜੇਕਰ ਤੁਸੀਂ ਚਾਹੁੰਦੇ ਹੋ ਕੋਈ ਹੋਰ ਕਹਾਣੀ ਪੜ੍ਹਨਾ ਤਾਂ ਕੰਮੈਂਟ ਬਾਕਸ ਵਿੱਚ ਜਰੂਰ ਦੱਸੋ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।