Welcome Quotes In Punjabi For Anchoring | ਐਂਕਰਿੰਗ ਲਈ ਪੰਜਾਬੀ ਵਿੱਚ ਸਵਾਗਤੀ ਬੋਲ
Welcome Quotes In Punjabi For Anchoring – ਪਿਆਰੇ ਪਾਠਕੋ, ਪੰਜਾਬੀ ਬੋਲੀਆਂ ਦੀ ਮਿਠਾਸ, ਦਿਲਾਂ ਦੀ ਗਰਮੀ ਅਤੇ ਰਿਸ਼ਤਿਆਂ ਦੇ ਪਿਆਰ ਨਾਲ ਅਸੀਂ ਤੁਹਾਡਾ ਇਸ ਬਲੌਗ ਵਿੱਚ ਦਿਲੋਂ ਸਵਾਗਤ ਕਰਦੇ ਹਾਂ। ਇਹ ਲਫ਼ਜ਼ ਸਿਰਫ਼ ਸ਼ਬਦ ਨਹੀਂ, ਇਹ ਉਹ ਜਜ਼ਬਾਤ ਨੇ ਜੋ ਕਿਸੇ ਆਪਣੇ ਦੇ ਆਉਣ ਨਾਲ ਦਿਲ ਵਿੱਚ ਖਿੜ ਪੈਂਦੇ ਨੇ। ਆਓ, ਇਸ ਲਿਖਤ ਰਾਹੀਂ ਸਵਾਗਤ ਦੇ ਉਹ ਬੋਲ ਪੜ੍ਹੀਏ ਜੋ ਸਾਡੇ ਸਭਿਆਚਾਰ ਦੀ ਸੋਹਣੀ ਝਲਕ ਅਤੇ ਪੰਜਾਬੀ ਦਿਲ ਦੀ ਖੁਲ੍ਹੇਪਨ ਨੂੰ ਬਿਆਨ ਕਰਦੇ ਨੇ — ਜੀ ਆਇਆਂ ਨੂੰ…
Welcome Quotes In Punjabi For Anchoring

1.
ਅੱਜ ਕਰਕੇ ਤੁਸਾਂ ਦੇ ਦੀਦ ।
ਸਾਡੀ ਤਾਂ ਬਣ ਗਈ ਈਦ।
ਸਾਡੀ ਪੂਰੀ ਹੋਈ ਰੀਝ।
ਜੀ ਆਇਆਂ ਨੂੰ।
ਸਾਨੂੰ ਏਹੀ ਸੀ ਉਮੀਦ।
ਜੀ ਆਇਆਂ ਨੂੰ।
ਤੁਸੀਂ ਸਾਡੇ ਹੋ ਅਜ਼ੀਜ਼ ।
ਜੀ ਆਇਆਂ ਨੂੰ
2.
ਅੱਜ ਵੇੜ੍ਹਾ ਸਾਡਾ ਰੁਸ਼ਨਾਇਆ ।
ਜਦ ਕਦਮ ਤੁਸਾਂ ਨੇ ਪਾਇਆ।
ਖੁਸ਼ੀਆਂ ਨੇ ਢੋਲ ਵਜਾਇਆ।
ਜੀ ਆਇਆਂ ਨੂੰ।
ਚਾਵਾਂ ਨੇ ਮੰਗਲ ਗਾਇਆ।
ਜੀ ਆਇਆਂ ਨੂੰ।
ਤੁਸੀਂ ਸਾਡਾ ਮਾਣ ਵਧਾਇਆ।
ਜੀ ਆਇਆਂ ਨੂੰ।
3.
ਅੱਜ ਤੱਕ ਕੇ ਤੁਸਾਂ ਦਾ ਚਿਹਰਾ।
ਸਾਡੇ ਮੁੱਖ ਤੇ ਆਇਆ ਖੇੜਾ।
ਮਹਿਕਾਇਆ ਚਾਰ ਚੁਫੇਰਾ।
ਜੀ ਆਇਆਂ ਨੂੰ।
ਸਾਨੂੰ ਚੜਿਆ ਚਾਅ ਬਥੇਰਾ।
ਜੀ ਆਇਆਂ ਨੂੰ।
4.
ਅੱਜ ਦਿਨ ਸੁਭਾਗਾ ਚੜਿਆ।
ਤੁਸੀਂ ਕਦਮ ਵਿਹੜੇ ਵਿੱਚ ਧਰਿਆ।
ਖੁਸ਼ੀਆਂ ਜਿੱਤੀਆਂ ਗੰਮ ਹਰਿਆ।
ਜੀ ਆਇਆਂ ਨੂੰ ।
ਚਾਅ ਬਿਆਨ ਨਾ ਜਾਵੇ ਕਰਿਆ।
ਜੀ ਆਇਆਂ ਨੂੰ।
5.
ਅੱਜ ਖਿੜ ਗਈ ਸਾਡੀ ਬਾੜੀ ।
ਫੁੱਲਾਂ ਨੇ ਮਹਿਕ ਖਿਲਾਰੀ
ਅਸੀਂ ਤੁਸਾਂ ਉੱਤੋਂ ਬਲਿਹਾਰੀ।
ਜੀ ਆਇਆਂ ਨੂੰ ।
ਅੱਜ ਲੱਗੀ ਰੌਣਕ ਭਾਰੀ।
ਜੀ ਆਇਆਂ ਨੂੰ।
6.
ਜਿਵੇਂ ਕਾਲੀ ਰਾਤ ਚ ਤਾਰੇ ।
ਟਿਮ ਟਮਾਉਂਦੇ ਨਿਆਰੇ।
ਐਂਵੇਂ ਲੱਗਦੇ ਤੁਸੀਂ ਪਿਆਰੇ।
ਜੀ ਆਇਆਂ ਨੂੰ।
ਅਸੀਂ ਰਿਣੀ ਤੁਹਾਡੇ ਸਾਰੇ।
ਜੀ ਆਇਆਂ ਨੂੰ।
7.
ਰਲ ਮਹਿਫਲ ਆਓ ਸਜਾਈਏ।
ਖੁਸ਼ੀਆਂ ਨੂੰ ਹੋਰ ਵਧਾਈਏ।
ਚਾਵਾਂ ਦੀ ਸ਼ਮਾਂ ਰੁਸ਼ਨਾਈਏ।
ਜੀ ਆਇਆਂ ਨੂੰ।
ਮੁਹੱਬਤਾਂ ਦਾ ਨਗਮਾ ਗਾਈਏ ।
ਜੀ ਆਇਆਂ ਨੂੰ।
8.
ਮਹਿਮਾਨ ਨਿਵਾਜੀ ਕਰਦੇ ਹਾਂ।
ਗਲਤੀ ਨਾ ਹੋ ਜਾਏ ਡਰਦੇ ਹਾਂ।
ਥੋਡੇ ਕਦਮਾਂ ਹੇਠ ਹੱਥ ਧਰਦੇ ਹਾਂ।
ਜੀ ਆਇਆਂ ਨੂੰ।
ਅਸੀਂ ਮਾਨ ਮਹਿਸੂਸ ਕਰਦੇ ਹਾਂ ।
ਜੀ ਆਇਆਂ ਨੂੰ।
9.
ਅਸੀਂ ਖਿਦਮਤ ਦਾਰ ਤੁਹਾਡੇ ।
ਤੁਸੀਂ ਚਾ ਰੁਸ਼ਨਾਏ ਸਾਡੇ।
ਆਏ ਘਰ ਮਸਕੀਨਾਂ ਡਾਢੇ।
ਜੀ ਆਇਆਂ ਨੂੰ।
ਹੱਥ ਜੋੜ ਅਸੀਂ ਹਾਂ ਠਾਢੇ।
ਜੀ ਆਇਆ ਨੂੰ।
10.
ਦਿਨ ਯਾਦਗਾਰ ਬਣਾਈਏ।
ਜਿਹਨੂੰ ਭੁੱਲ ਕੇ ਵੀ ਨਾ ਭੁਲਾਈਏ
ਆਓ ਰਲ ਮਿਲ ਰੌਣਕ ਲਾਈਏ ।
ਜੀ ਆਇਆਂ ਨੂੰ।
ਹੱਸੀਏ ਨੱਚੀਏ ਤੇ ਗਾਈਏ।
ਜੀ ਆਇਆਂ ਨੂੰ।
ਪੜ੍ਹੋ :- ਮਾਂ ਬਾਰੇ ਅਣਮੁੱਲੇ ਵਿਚਾਰ ਅਤੇ ਪੰਜਾਬੀ ਸਟੇਟਸ
ਪਿਆਰੇ ਦੋਸਤੋ, ਇਹ ਲਿਖਤ ਇੱਥੇ ਖਤਮ ਹੁੰਦੀ ਹੈ ਪਰ ਸਵਾਗਤ ਦਾ ਅਹਿਸਾਸ ਦਿਲਾਂ ਵਿੱਚ ਕਾਇਮ ਰਹਿੰਦਾ ਹੈ। ਉਮੀਦ ਹੈ ਕਿ ਇਹ ਪੰਜਾਬੀ ਬੋਲ ਤੁਹਾਨੂੰ ਆਪਣੇਪਨ ਦੀ ਗਰਮੀ ਅਤੇ ਸਾਦਗੀ ਦੀ ਖੁਸ਼ਬੂ ਜ਼ਰੂਰ ਮਹਿਸੂਸ ਕਰਵਾ ਗਏ ਹੋਣਗੇ। ਜੇ ਇਹ ਲਫ਼ਜ਼ ਤੁਹਾਡੇ ਚਿਹਰੇ ‘ਤੇ ਮੁਸਕਾਨ ਲਿਆਏ, ਦਿਲ ਨੂੰ ਛੂਹ ਗਏ ਹੋਣ, ਤਾਂ ਸਮਝੋ ਇਹ ਬਲੌਗ ਆਪਣਾ ਮਕਸਦ ਪੂਰਾ ਕਰ ਗਿਆ। ਫਿਰ ਕਿਸੇ ਹੋਰ ਲਿਖਤ ਨਾਲ ਮੁਲਾਕਾਤ ਹੋਏਗੀ— ਇਸੇ ਪਿਆਰ, ਇਸੇ ਅਦਬ ਨਾਲ…
ਜੀ ਆਇਆਂ ਨੂੰ,
ਅਤੇ ਦੁਬਾਰਾ ਮਿਲਾਂਗੇ। 🌸
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।
