ਯੋਗ ਤੇ ਕਵਿਤਾ :- ਪਰਗਟ ਸਿੰਘ ਦੀ ਲਿਖੀ ਯੋਗ ਤੇ ਹਾਸ ਰਸ ਕਵਿਤਾ
ਯੋਗ ਤੇ ਕਵਿਤਾ
ਪਤਨੀ ਕਹੇ ਮੈਂ ਯੋਗਾ ਕਰਨਾ ਲੋੜ ਬੜੀ ਹੈ ਮੈਨੂੰ ।
ਪਤੀ ਕਹੇ ਆਹ ਗੱਲ ਕਰਦਿਆਂ ਛਰਮ ਨਹੀ ਆਉਂਦੀ ਤੇਨੂੰ ।
ਏਹੋ ਜੇਹਾ ਮੈਂ ਕੀ ਆਖਤਾ, ਜੇੜ੍ਹਾ ਚੜਗਿਆ ਤੂੰ ਅਸਮਾਨੀ ।
ਗੁੱਸੇ ਦੇ ਵਿੱਚ ਆ ਕੇ ਬੋਲੀ ਘਰ ਵਾਲੇ ਨੂੰ ਜਨਾਨੀ ।
ਪਤੀ ਕਹੇ, ਕੀ ਮੈਂ ਮਰ ਗਿਆ? ਜੇੜ੍ਹੀ ਜੋਗੇ ਮਗਰ ਤੂੰ ਲੱਗੀ ।
ਆਜੂ ਤੇਰੀ ਅਕਲ ਟਿਕਾਣੇ ,ਚਪੇੜ ਜਾਂ ਮੂੰਹ ਤੇ ਵੱਜੀ ।
ਨਾਲੇ ਜੋਗਾ ਕੇੜਾ ਜਵਾਨੀ ਚੜਿਆ, ਗੋਡੇ ਓਹਦੇ ਨਾ ਚੱਲਦੇ ।
ਡੰਡਾ ਲੈ ਕੇ ਮਸਾਂ ਈ ਤੁਰਦਾ, ਪੈਰ ਵੀ ਭਾਰ ਨਾ ਝੱਲਦੇ ।
ਪਤਨੀ ਆਖੇ ਸੁਣ ਵੇ ਝੁੱਡੂਆ ਬੋਲ ਜਰਾ ਤੂੰ ਹੌਲੀ ।
ਬਿਨਾ ਸੋਚਣ ਤੋਂ ਬਿਨਾ ਸਮਝਣ ਤੋਂ, ਐਵੇਂ ਪਾਈ ਰੌਲੀ ।
ਮੈਂ ਗੱਲ ਓਸ ਯੋਗੇ ਦੀ ਕਰਦੀ, ਜੋ ਰਾਮਦੇਵ ਕਰਵਾਵੇ ।
ਸੁਣਿਆ ਮੈ ਓਹੋ ਕਈ ਯੋਗੇ ਨਾਲ ਹਟਾਵੇ ।
ਮੈਨੂੰ ਅਗ ਕੱਲ ਸਾਹ ਬੜਾ ਚੜਦਾ, ਮੈਂ ਲਿਓਂ ਬਿਲਿਓਂ ਹੈ ਕਰਨਾ ।
ਕੋਪਾਲ ਭਾਂਤੀ ਕਰਨ ਦੇ ਨਾਲ, ਹਟ ਜਾਂਦਾ ਸਾਹ ਚੜ੍ਹਨਾਂ ।
ਪਤੀ ਕਹਿੰਦਾ ਤੇਰੀ ਮੱਤ ਮਾਰੀ ਏ? ਤੂੰ ਮਗਰ ਲੱਗੀ ਏਂ ਓਹਦੇ ।
ਬਾਹਰ ਦੇ ਮੁਲਖ ਚੋਂ ਠੀਕ ਕਰਾਏ ਜਿਸ ਨੇ ਆਪਣੇ ਗੋਡੇ ।
ਪੁੱਠੇ ਸਿੱਧੇ ਆਸਣ ਕਰਕੇ, ਤੂੰ ਵੀ ਗੋਡਿਆਂ ਹੱਥੋਂ ਨਾ ਰਹਿਜੀਂ।
ਆਹ ਹੱਥ ਬੰਨ੍ਹੇ ਤੇਰੇ ਅੱਗੇ, ਕਿਤੇ ਯੋਗਾ ਕਰਨ ਨਾ ਬਹਿ ਜੀਂ ।
ਤੜਕੇ ਉਠ ਕੇ ਸੈਰ ਕਰਿਆ ਕਰ, ਪੀ ਅੱਧ ਰਿੜਕੇ ਦੀ ਲੱਸੀ ।
ਚੌਂਕੜਾ ਮਾਰ ਕੇ ਨਾਮ ਸਿਮਰ ਲੈ, ਕੋਈ ਰੋਗ ਰਹੂ ਤੇ ਦੱਸੀਂ ।
ਗਤਕਾ ਕਬੱਡੀ ਸ਼ੂਣ ਸਿੱਪੀ, ਛੱਡੋ ਯੋਗ ਖੇਡਾਂ ਵੱਲ ਤੁਰੀਏ ।
ਪਰਗਟ ਸਿਆਂ ਗੱਲ ਮੁੱਕਦੀ ਏਹੀ, ਆਪਾਂ ਮਿੱਟੀ ਦੇ ਨਾਲ ਜੁੜੀਏ ।
ਕੰਮੈਂਟ ਬਾਕਸ ਵਿੱਚ ” ਯੋਗ ਤੇ ਕਵਿਤਾ ” ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।