ਸਵਜੀ ਵਾਲਾ ਭਾਈ :- ਪਰਗਟ ਸਿੰਘ ਜੀ ਦੀ ਲਿਖੀ ਹਾਸ ਰਸ ਕਵਿਤਾ
by
Pargat Singh
·
Published
· Updated
ਸਵਜੀ ਵਾਲਾ ਭਾਈ
ਸੁਣੋ ਮੈਂ ਸਨਾਵਾਂ ਇਕ
ਹਾਸੇ ਵਾਲੀ ਗੱਲ ਜੀ।
ਸਵਜੀ ਵਾਲਾ ਭਾਈ,
ਆਇਆ ਸਾਡੇ ਪਿੰਡ ਵੱਲ ਜੀ।
ਆਲੂ ਗੰਢੇ ਵੇਚਣ ਲਈ
ਦੇਂਦਾ ਹੈ ਅਵਾਜ ਜੀ।
ਕਿਵੇਂ ਓਹ ਅਵਾਜ ਦੇਂਦਾ
ਸੁਣਲੋ ਜਨਾਬ ਜੀ।
ਧੋਤੇ ਹੋਏ ਆਲੂ ਲਓ।
ਛਾਂਟ ਛਾਂਟ ਗੰਢੇ ਲਓ।
ਭਾਵੇਂ ਲੈਣ ਬੀਬੀਆਂ
ਭਾਵੇਂ ਆ ਕੇ ਬੰਦੇ ਲਓ।
ਲਾਲ ਲਾਲ ਗਾਜਰਾਂ,
ਸਜਾਈਆਂ ਪੂਛਾਂ ਕੱਟ ਕੇ।
ਮੂਲੀਆਂ ਲਿਆਂਦੀਆਂ ਨੇ
ਹੁਣੇ ਹੁਣੇ ਪੱਟ ਕੇ।
ਹਰੇ ਹਰੇ ਮਟਰ
ਟਮਾਟਰ ਵੀ ਲਾਲ ਨੇ।
ਕਾਲੇ ਸ਼ਾਹ ਬਤਾਊਂ,
ਫੁੱਲ ਗੋਭੀ ਦੇ ਕਮਾਲ ਨੇ।
ਭੁਰਜੀ ਲਈ ਮੇਥੀ ਲੈਲੋ,
ਧਨੀਆ ਫ੍ਰੀ ਜੀ।
ਵੱਢੀ ਗੁੱਛੀ ਪੂਤਨਾ
ਰਪੁਏ ਬੱਸ ਵੀਹ ਜੀ।
ਮੋਟਾ ਮੋਟਾ ਲਸਣ ਲਓ,
ਖੁੰਬਾ ਲੈਲੋ ਚਿੱਟੀਆਂ।
ਹਰੀਆਂ ਨੇ ਮਿਰਚਾਂ
ਬੜੀਆਂ ਹੀ ਤਿੱਖੀਆਂ।
ਛੇਤੀ ਦੱਸੋ ਕੀ ਲੈਣਾ,
ਬਹੁਤਾ ਵਿਹਲਾ ਮੈਂ ਵੀ ਹੈਨਾ।
ਅਗਲੇ ਵੀ ਪਿੰਡ ਜਾਣਾ,
ਇੱਥੇ ਥੋੜ੍ਹੀ ਬੈਠਾ ਰਹਿਣਾ।
ਸਵਜੀ ਜੇ ਲੈਣੀ ਹੈ ਕੋਈ,
ਛੇਤੀ ਛੇਤੀ ਆ ਬੀਬੀ।
ਬਿਨਾ ਦੇਰੀ ਕੀਤਿਆਂ,
ਤੂੰ ਸਵਜੀ ਤਲਾਅ ਬੀਬੀ।
ਮੇਰੇ ਤੋਂ ਲਿਫਾਫਾ ਹੈਨੀ
ਭਾਂਡਾ ਲੈ ਕੇ ਆ ਬੀਬੀ।
ਨਹੀਂ ਤਾਂ ਫਿਰ ਸਵਜੀ,
ਤੂੰ ਝੋਲੀ ਚ ਪਵਾ ਬੀਬੀ
ਆਹ ਚੱਕ ਸਵਜੀ,
ਰਪਈਏ ਦੇ ਪੰਜਾਹ ਬੀਬੀ।
ਪਿਆ ਦੇ ਘੁੱਟ ਪਾਣੀ,
ਕੱਪ ਚਾਹ ਦਾ ਲਿਆ ਬੀਬੀ।
ਜੀਨ੍ ਤੇਰੇ ਪੁੱਤਰ
ਪਗੌਣ ਰੀਝਾਂ ਸਾਰੀਆਂ।
ਬੀਬੀ ਕਹਿੰਦੀ ਮਰਜਾਣਿਆ,
ਹਾਲੇ ਮੈਂ ਕਵਾਰੀ ਆਂ।
ਬਹੁਤਾ ਨਾਂ ਤੂੰ ਬੋਲ,
ਥੱਲੇ ਰੱਖ ਤੂੰ ਅਵਾਜ ਨੂੰ।
ਪਿਆਵਾਂ ਤੇਨੂੰ ਚਾਹ,
ਵੱਢੇ ਟਿੱਲੇ ਵਾਲੇ ਸਾਧ ਨੂੰ।
ਭਾਈ ਕਹਿੰਦਾ ਬੀਬਾ
ਕਾਹਤੋਂ ਗੁੱਸਾ ਕਰੀ ਜਾਨੀ ਏਂ।
ਮੈਨੂੰ ਕੀ ਪਤਾ ਹੈ,
ਤੂੰ ਕੁੜੀ ਕਿ ਜਨਾਨੀ ਏਂ।
ਬੀਬੀ ਕਹਿੰਦੀ, ਵੇਖ ਖਾਂ
ਜਬਾਨ ਕਿਵੇਂ ਚੱਲ ਦੀ।
ਖੜ੍ਹ ਜਾ ਜਰਾ ਕੁ ਮੈਂ ਹਾਂ
ਭਾਈਆਂ ਤਾਈਂ ਘੱਲਦੀ।
ਭਾਈ ਕਹਿੰਦਾ ਮਾਫ ਕਰੀਂ,
ਭਾਈ ਨਾਂ ਬੁਲਾਲਵੀਂ।
ਧਨੀਆ ਤੂੰ ਹੋਰ ਲੈ ਜਾ,
ਸਵਜੀ ਚ ਪਾ ਲਵੀਂ।
ਇੱਕ ਲੈਜਾ ਖੀਰਾ ਭੈਣੇ,
ਰੋਟੀ ਨਾਲ ਖਾ ਲਵੀਂ।
ਤਾਜੀ ਪੁੱਟੀ ਮੂਲੀ ਲੈਜਾ,
ਭੁਰਜੀ ਬਨਾਲਵੀਂ।
ਪੂਤਨਾ ਲੈ ਚਟਨੀ ਲਈ,
ਗੰਢਾ ਵੀ ਉਠਾ ਲਵੀਂ।
ਵਾਸਤਾ ਈ ਰੱਬ ਦਾ,
ਤੂੰ ਭਾਈ ਨਾਂ ਬੁਲਾਲਵੀਂ।
ਚੁੱਕ ਸਾਰੀ ਸਵਜੀ,
ਤੇ ਰਾਹੇ ਬੀਬੀ ਪੈ ਗਈ।
ਬਣਦੇ ਤਾਂ ਸੱਠ ਸੀ,
ਰਪੀਏ ਵੀਹ ਦੇ ਗਈ।
ਜਾਂਦੀ ਜਾਂਦੀ, ਮਿਰਚਾਂ ਦੀ,
ਮੁੱਠ ਭਰ ਲੈ ਗਈ।
ਭਾਈ ਕਹਿੰਦਾ,ਮਨਾ ਤੇਨੂੰ
ਚਾਹ ਮਹਿੰਗੀ ਪੈ ਗਈ।
ਬਿਨਾ ਸੋਚੇ ਸਮਝੇ,
ਜਬਾਨ ਨਹੀਂ ਚਲਾਈ ਦੀ।
ਪਰਗਟ ਸਿੰਘਾ, ਹੋਣੀ
ਇੰਜ ਵੀ ਨਹੀਂ ਚਾਹੀਦੀ।
ਮੇਰਾ ਨਾਮ ਪਰਗਟ ਸਿੰਘ ਹੈ। ਮੈਂ ਅੰਮ੍ਰਿਤਸਰ ਜ਼ਿਲੇ ਦੇ ਅਧੀਨ ਬੰਡਾਲਾ ਪਿੰਡ ਵਿਚ ਰਹਿੰਦਾ ਹਾਂ। ਮੈਂ ਕੀਰਤਨ ਕਰਦਾ ਹਾਂ ਅਤੇ ਇੱਕ ਸਕੂਲ ਵਿੱਚ ਗੁਰਮਤਿ ਸੰਗੀਤ ਸਿਖਾਉਂਦਾ ਹਾਂ। ਇਸ ਦੇ ਨਾਲ-ਨਾਲ, ਮੈਨੂੰ ਬਚਪਨ ਤੋਂ ਕਹਾਣੀਆਂ, ਕਵਿਤਾਵਾਂ, ਲੇਖ, ਸ਼ਾਇਰੀ ਲਿਖਣ ਦਾ ਸ਼ੌਕ ਹੈ।
ਕੰਮੈਂਟ ਬਾਕਸ ਵਿੱਚ ” ਸਬਜ਼ੀ ਵਾਲਾ ਭਾਈ ” ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
Very nice ji