Punjabi Poem On Teachers Day :- ਰੱਬ ਵਰਗੇ ਅਧਿਆਪਕ | ਅਧਿਆਪਕਾਂ ਨੂੰ ਸਮਰਪਿਤ ਕਵਿਤਾ
ਅਸੀਂ ਜਿੰਦਗੀ ‘ਚ ਕੁਝ ਵੀ ਬਣਦੇ ਹਾਂ ਤਾਂ ਉਸਦੇ ਪਿੱਛੇ ਇਕ ਅਧਿਆਪਕ ਦਾ ਹੀ ਹੱਥ ਹੁੰਦਾ ਹੈ। ਉਹ ਅਧਿਆਪਕ ਹੀ ਹੁੰਦਾ ਹੈ ਜੋ ਸਾਨੂੰ ਸਹੀ ਜਿੰਦਗੀ ਜਿਉਣ ਲਈ ਪ੍ਰੇਰਿਤ ਕਰਦਾ ਹੈ ਅਤੇ ਹਮੇਸ਼ਾ ਸਹੀ ਰਾਹ ਤੇ ਚੱਲਣ ਦੀ ਹੀ ਪ੍ਰੇਰਨਾ ਦਿੰਦਾ ਹੈ। ਉਹਨਾਂ ਹੀ ਅਧਿਆਪਕਾਂ ਨੂੰ ਸਮਰਪਿਤ ਹੈ ਇਹ ਅਧਿਆਪਕ ਦਿਵਸ ਤੇ ਕਵਿਤਾ ( Punjabi Poem On Teachers Day ) ” ਰੱਬ ਵਰਗੇ ਅਧਿਆਪਕ ” :-
Punjabi Poem On Teachers Day
ਅਧਿਆਪਕ ਦਿਵਸ ਤੇ ਕਵਿਤਾ
ਸਾਡੇ ਰੱਬ ਵਰਗੇ ਅਧਿਆਪਕਾਂ ਨੂੰ ਅਸੀਂ ਸਜਦੇ ਕਰਦੇ ਆਂ
ਸਾਨੂੰ ਉਸਦੇ ਕੀਤਾ ਲਾਇਕ ਤੁਸੀਂ ਅਸੀਂ ਜੋ ਵੀ ਪੜਦੇ ਆਂ।
ਹੱਥਾਂ ਵਿਚ ਸਾਡੇ ਹੱਥ ਫੜਕੇ ਕਲਮ ਚਲਾਉਣੀ ਦੱਸੀ
ਵੱਡਿਆਂ ਦਾ ਸਤਿਕਾਰ ਕਰਨ ਦੀ ਰੀਤ ਸਿਖਾਈ ਸੱਚੀ,
ਤਾਹੀਂ ਹੌਲੀ-ਹੌਲੀ ਕਾਮਯਾਬੀ ਦੀਆਂ ਪੌੜੀਆਂ ਚੜਦੇ ਆਂ
ਸਾਡੇ ਰੱਬ ਵਰਗੇ ਅਧਿਆਪਕਾਂ ਨੂੰ ਅਸੀਂ ਸਜਦੇ ਕਰਦੇ ਆਂ।
A ਦੇ ਨਾਲ ਦਿਖਾ ਕੇ ਐੱਪਲ A ਦਾ ਬੋਧ ਕਰਾਇਆ
ਹਰ ਅੱਖਰ ਦਾ ਮਤਲਬ ਸਾਨੂੰ ਪਿਆਰ ਨਾਲ ਸਮਝਾਇਆ,
ਇੰਗਲਿਸ਼, ਮੈਥ, ਪੰਜਾਬੀ ਨਾਲੇ ਹਿੰਦੀ ਪੜਦੇ ਆਂ
ਸਾਡੇ ਰੱਬ ਵਰਗੇ ਅਧਿਆਪਕਾਂ ਨੂੰ ਅਸੀਂ ਸਜਦੇ ਕਰਦੇ ਆਂ।
ਹੋ ਜਾਵੇ ਕੋਈ ਗਲਤੀ ਸਾਨੂੰ ਘੂਰਨ ਮਿੱਠਾ-ਮਿੱਠਾ
ਐ ਪਰ ਬਹੁਤਾ ਚਿਰ ਨਾ ਗੁੱਸਾ ਚਿਹਰੇ ਉੱਤੇ ਡਿੱਠਾ,
ਇਹ ਖੱਟੀਆਂ-ਮਿੱਠੀਆਂ ਗੱਲਾਂ ਨਾਲ ਸਾਡੇ ਦੁੱਖ ਹਰਦੇ ਆ
ਸਾਡੇ ਰੱਬ ਵਰਗੇ ਅਧਿਆਪਕਾਂ ਨੂੰ ਅਸੀਂ ਸਜਦੇ ਕਰਦੇ ਆਂ।
ਕੋਰੇ ਕਾਗਜ਼ ਵਰਗੇ ਸੀ ਅਸੀਂ ਜਦ ਇੰਨ੍ਹਾਂ ਕੋਲ ਆਏ
ਸਮੇਂ-ਸਮੇਂ ਤੇ ਇੰਨ੍ਹਾਂ ਸਾਨੂੰ ਸਾਰੇ ਗੁਣ ਸਮਝਾਏ,
ਵਿੱਦਿਆ ਕਰੇ ਉਜਾਲਾ ਦੂਰ ਹੋ ਜਾਂਦੇ ਪਰਦੇ ਆ
ਸਾਡੇ ਰੱਬ ਵਰਗੇ ਅਧਿਆਪਕਾਂ ਨੂੰ ਅਸੀਂ ਸਜਦੇ ਕਰਦੇ ਆਂ।
ਜੋ ਕਰਦੇ ਸਤਿਕਾਰ ਇੰਨ੍ਹਾਂ ਦਾ ਉਹ ਜਾਂਦੇ ਸਤਿਕਾਰੇ
ਕਾਮਯਾਬ ਉਹ ਕਦੇ ਨਾ ਹੁੰਦੇ ਜੋ ਇੰਨ੍ਹਾਂ ਤੋਂ ਬਾਹਰੇ,
ਪ੍ਰਗਟ ਸਿੰਘਾ ਤਿੜਕੇ ਭਾਂਡੇ ਕਦੇ ਨ ਭਰਦੇ ਆ
ਸਾਡੇ ਰੱਬ ਵਰਗੇ ਅਧਿਆਪਕਾਂ ਨੂੰ ਅਸੀਂ ਸਜਦੇ ਕਰਦੇ ਆਂ।
ਪੜ੍ਹੋ :- ਪਿਤਾ ਦਿਵਸ ਤੇ ਕਵਿਤਾ “ਬਾਪੂ ਜੇਹਾ ਰੱਬ”
ਇਸ ਕਵਿਤਾ ਦਾ ਵੀਡੀਓ ਇਥੇ ਦੇਖੋ :-
ਕੰਮੈਂਟ ਬਾਕਸ ਵਿੱਚ ਕਵਿਤਾ ” ਅਧਿਆਪਕ ਦਿਵਸ ਤੇ ਕਵਿਤਾ ” ( Punjabi Poem On Teachers Day ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।
ਆਪ ਜੀ ਬਹੁਤ ਵਧੀਆ ਲਿਖਦੇ ਹੋ ਜੀ ਪਰਮਾਤਾ ਆਪ ਜੀ ਨੂੰ ਹਮੇਸਾ ਖੁਸ ਰਖੇ
ਧੰਨਵਾਦ ਵੀਰ ਜੀ
Thankyo for this poem i am a student its poem very helpful fore me
Very nice, inspiring
Bhut vadia sir g likh de ho