Chote Sahibzade Poem In Punjabi | ਸਫ਼ਰ ਏ ਸ਼ਹਾਦਤ ਛੋਟੇ ਸਾਹਿਬਜ਼ਾਦੇ ਪੰਜਾਬੀ ਕਵਿਤਾ
Chote Sahibzade Poem In Punjabi
Chote Sahibzade Poem In Punjabi
ਛੋਟੇ ਸਾਹਿਬਜ਼ਾਦੇ ਪੰਜਾਬੀ ਕਵਿਤਾ
ਠੰਢੇ ਬੁਰਜ ਚ ਲਾਲਾਂ ਦੀ ਸੀ ਰਾਤ ਆਖ਼ਰੀ।
ਦਾਦੀ ਪੋਤਿਆਂ ਦੀ ਸੀ ਓਹ ਮੁਲਾਕਾਤ ਆਖ਼ਰੀ।
ਪੋਤੇ ਹੱਸ ਹੱਸ ਦਾਦੀ ਨਾਲ ਬਾਤਾਂ ਪਏ ਸੀ ਪਾਉਂਦੇ।
ਜੋ ਕਚਹਿਰੀ ਵਿੱਚ ਬੀਤੀ ਸੀ ਓਹ ਵਾਰਤਾ ਸਣਾਉਂਦੇ।
ਕਿਵੇਂ ਸੂਬੇ ਨਾਲ ਹੋਈ ਗੱਲਬਾਤ ਆਖ਼ਰੀ ।
ਠੰਢੇ ਬੁਰਜ ਚ ਲਾਲਾਂ ਦੀ ਸੀ ਰਾਤ ਆਖ਼ਰੀ।
ਦਾਦੀ ਪੋਤਿਆਂ ਨੂੰ ਆਖੇ ਲਾਲੋ ਨਾਂ ਘਬਰਾਇਓ।
ਹਰ ਹਾਲ ਵਿੱਚ ਰੱਬ ਦਾ ਹੀ ਸ਼ੁਕਰ ਮਨਾਇਓ।
ਲਾ ਕੇ ਗਲ਼ ਨਾਲ ਸਿਖਿਆ ਦਏ ਖ਼ਾਸ ਆਖਰੀ।
ਠੰਢੇ ਬੁਰਜ ਚ ਲਾਲਾਂ ਦੀ ਸੀ ਰਾਤ ਆਖ਼ਰੀ।
ਗੋਦੀ ਦਾਦੀ ਦੀ ਚ ਸੌਂ ਗਏ ਬਾਣੀ ਸੋਹਿਲੇ ਦੀ ਨੂੰ ਗਾ ਕੇ।
ਦਾਦੀ ਜੱਪਦੀ ਸੀ ਨਾਂਮ ਪੋਤੇ ਛਾਤੀ ਨਾਲ ਲਾ ਕੇ।
ਲੰਮੀ ਰਾਤ ਪਿਛੋਂ ਹੋਈ ਪਰਭਾਤ ਆਖਰੀ।
ਠੰਢੇ ਬੁਰਜ ਚ ਲਾਲਾਂ ਦੀ ਸੀ ਰਾਤ ਆਖ਼ਰੀ।
ਆ ਗਏ ਲੈਣ ਸੀ ਸਿਪਾਹੀ ਪਈ ਉਡੀਕ ਦੀ ਦੀਵਾਰ।
ਦਾਦੀ ਪੋਤਿਆਂ ਨੂੰ ਕਰੇ ਹੱਥੀਂ ਆਪਣੇ ਤਿਆਰ।
ਮੁੱਖ ਪੋਤਿਆਂ ਦੇ ਚੁੰਮੇਂ ਮਾਰੀ ਝਾਤ ਆਖ਼ਰੀ।
ਠੰਢੇ ਬੁਰਜ ਚ ਲਾਲਾਂ ਦੀ ਸੀ ਰਾਤ ਆਖ਼ਰੀ।
ਹਰ ਅੱਖ ਹੋਈ ਨਮ ਹਰ ਦਿਲ ਭੁੱਬੀਂ ਰੋਇਆ।
ਜਦੋਂ ਲਾਲਾਂ ਨੂੰ ਜਲਾਦਾਂ ਨੇ ਸੀ ਕੰਧਾਂ ਚ ਲਕੋਇਆ।
ਆ ਗਈ ਪਰਗਟ ਘੜੀ ਕਮਜ਼ਾਤ ਆਖ਼ਰੀ।
ਠੰਢੇ ਬੁਰਜ ਚ ਲਾਲਾਂ ਦੀ ਸੀ ਰਾਤ ਆਖ਼ਰੀ।
ਦਾਦੀ ਪੋਤਿਆਂ ਦੀ ਸੀ ਓਹ ਮੁਲਾਕਾਤ ਆਖ਼ਰੀ।
ਠੰਢੇ ਬੁਰਜ ਚ ਲਾਲਾਂ ਦੀ ਸੀ ਰਾਤ ਆਖ਼ਰੀ।
ਪੜ੍ਹੋ :- ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਕਵਿਤਾ | ਗੁਰੂ ਜੀ ਦੀ ਕੁਰਬਾਨੀ ਜਲਾਦ ਦੀ ਜਬਾਨੀ
ਕੰਮੈਂਟ ਬਾਕਸ ਵਿੱਚ ” ਸਫ਼ਰ ਏ ਸ਼ਹਾਦਤ ਛੋਟੇ ਸਾਹਿਬਜ਼ਾਦੇ ਪੰਜਾਬੀ ਕਵਿਤਾ ” ( Chote Sahibzade Poem In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।