Poem On Parents In Punjabi – ਮੈਨੂੰ ਜੰਨਤ ਵਾਲੀ ਥਾਂ | ਕਵੀ ਪਰਗਟ ਸਿੰਘ ਦੀ ਪੰਜਾਬੀ ਕਵਿਤਾ
ਇੱਕ ਇਨਸਾਨ ਦੀ ਜਿੰਦਗੀ ਚ ਰਿਸ਼ਤੇ ਤਾ ਕਈ ਹੁੰਦੇ ਨੇ ਜੋ ਉਸ ਦੇ ਦਿਲ ਦੇ ਕਰੀਬ ਹੁੰਦੇ ਨੇ ਪਾਰ ਜੋ ਰਿਸ਼ਤਾ ਉਸਦੇ ਸਬ ਤੋਂ ਕਰੀਬ ਹੁੰਦਾ ਹੈ ਉਹ ਹੈ ਮਾਪਿਆਂ ਦਾ। ਮਾਪੇ ਹੀ ਹੁੰਦੇ ਹਨ ਜੋ ਬਚਪਨ ਵਿਚ ਸਾਨੂੰ ਪਾਲਦੇ ਹਨ ਅਤੇ ਸਾਨੂੰ ਜਿੰਦਗੀ ਚ ਆਉਣ ਵਾਲਿਆਂ ਤਕਲੀਫ਼ ਤੋਂ ਲੜਨ ਦੀ ਹਿੰਮਤ ਦਿੰਦੇ ਹਨ। ਮਾਪਿਆਂ ਲਈ ਔਲਾਦ ਤਾਂ ਸਭ ਤੋਂ ਵੱਡੀ ਜਾਗੀਰ ਹੁੰਦੀ ਹੈ। ਆਓ ਉਹਨਾਂ ਹੀ ਮਾਪਿਆਂ ਨੂੰ ਸਮਰਪਿਤ ਕਵਿਤਾ ਪੜਦੇ ਹਾਂ “ਮਾਤਾ-ਪਿਤਾ ਤੇ ਕਵਿਤਾ ” ( Poem On Parents In Punjabi ) :-
Poem On Parents In Punjabi

ਮੈਨੂੰ ਜੰਨਤ ਵਾਲੀ ਥਾਂ, ਮੇਰੇ ਕੋਲ ਮਾਪੇ ਨੇ
ਉਸ ਰੱਬ ਦਾ ਸ਼ੁਕਰ ਕਰਾਂ, ਮੇਰੇ ਕੋਲ ਮਾਪੇ ਨੇ
ਮੈਨੂੰ ਜੰਨਤ ਵੀ ਥਾਂ…….
ਅੱਧੀ ਰਾਤ ਪਿਆਸ ਲੱਗੇ, ਇੱਕ ਵਾਰ ਕਹਾਂ ਜੇ ਪਾਣੀ
ਬਿਨਾਂ ਦੇਰੀਓਂ ਪਾਣੀ ਦੇਂਦੀ ਮੇਰੀ ਮਾਂ ਸੁਆਣੀ ,
ਮੈਂ ਨਾ ਜਾਣਾ ਕਿਹੜੇ ਵੇਲੇ ਸੌਂਦੀ ਮੇਰੀ ਮਾਂ
ਮੇਰੇ ਕੋਲ ਮਾਪੇ ਨੇ, ਮੈਨੂੰ ਜੰਨਤ ਵਾਲੀ ਥਾਂ।
ਪਾਪਾ ਦੀਆਂ ਝਿੜਕਾਂ ਵਿਚ ਡਾਢਾ ਪਿਆਰ ਨਜ਼ਰ ਹੈ ਆਉਂਦਾ
ਉਹਨਾਂ ਦਾ ਤਾਂ ਹਰ ਸੁਪਨਾ ਬਸ ਸਾਡੇ ਲਈ ਹੈ ਹੁੰਦਾ,
ਹਰ ਇੱਕ ਇੱਛਾ ਪੂਰੀ ਕਰਦੇ ਜੋ ਵੀ ਮੂੰਹੋਂ ਕਹਾਂ
ਮੇਰੇ ਕੋਲ ਮਾਪੇ ਨੇ, ਮੈਨੂੰ ਜੰਨਤ ਵਾਲੀ ਥਾਂ।
ਸੁਖੀ ਰੱਖੀਂ ਬੱਚਿਆਂ ਨੂੰ ਮੌਲਾ ਸੁਖੀ ਰੱਖੀਂ ਤੂੰ ਮਾਪੇ
ਕਹੇ ਬੰਡਾਲੇ ਵਾਲਾ ਸਭ ਤੇ ਮਿਹਰ ਕਰੋ ਜੀ ਆਪੇ,
ਪ੍ਰਗਟ ਸਿਆਂ ਸਭ ਬੱਚਿਆਂ ਤੇ ਮਾਪਿਆਂ ਦੀ ਰਹੇ ਛਾਂ
ਮੇਰੇ ਕੋਲ ਮਾਪੇ ਨੇ, ਮੈਨੂੰ ਜੰਨਤ ਵਾਲੀ ਥਾਂ।
ਪੜ੍ਹੋ :- ਪਿਤਾ ਦਿਵਸ ਤੇ ਕਵਿਤਾ ” ਬਾਪੂ ਜੇਹਾ ਰੱਬ “
ਕੰਮੈਂਟ ਬਾਕਸ ਵਿੱਚ ” ਮਾਤਾ ਪਿਤਾ ਤੇ ਕਵਿਤਾ ” ( ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।
Bhot good veer ????????????????????????
No words …really amazing poem… super..????????????