ਅਨੰਦਪੁਰ ਸਾਹਿਬ ਵਾਲਾ ਖਾਲਸਾ :- ਖਾਲਸੇ ਨੂੰ ਸਮਰਪਿਤ ਕਵੀ ਪਰਗਟ ਸਿੰਘ ਦੀ ਕਵਿਤਾ
ਅਨੰਦਪੁਰ ਸਾਹਿਬ ਵਾਲਾ ਖਾਲਸਾ
ਮੈਂ ਪੁੱਤ ਗੁਰੂ ਦਸ਼ਮੇਸ਼ ਦਾ, ਮਾਤਾ ਸਾਹਿਬ ਕੌਰ ਮੇਰੀ ਮਾਂ।
ਮੇਰਾ ਜਨਮ ਆਨੰਦਪੁਰ ਸਾਹਿਬ ਦਾ, ਤੇ ਖਾਲਸਾ ਮੇਰਾ ਨਾਂ।
ਮੇਰੀ ਮਾਤਰ ਭਾਸ਼ਾ ਗੁਰਮੁਖੀ ਇਸ ਗੱਲ ਦਾ ਫ਼ਖ਼ਰ ਕਰਾਂ ।
ਮੇਰਾ ਸਤਿਗੁਰੁ ਗੁਰੂ ਗ੍ਰੰਥ ਹੈ, ਮੈਨੂੰ ਗੁਰਬਾਣੀ ਦੀ ਛਾਂ।
ਮੈਂ ਭਲਾ ਮੰਗਣਾ ਸਰਬੱਤ ਦਾ ਮੇਰਾ ਨਹੀਂ ਕਿਸੇ ਨਾਲ ਵੈਰ।
ਮੈਂ ਵੰਡ ਛਕਣ ਦਾ ਆਦੀ ਹਾਂ, ਮੇਰੇ ਲਈ ਨਹੀਂ ਕੋਈ ਗੈਰ।
ਹੈ ਗੁੜਤੀ ਪਿਤਾ ਦਸ਼ਮੇਸ਼ ਦੀ ਮੈਂ ਸਭ ਦੀ ਮੰਗਾਂ ਖ਼ੈਰ।
ਮੈਂ ਹੁੰਦਾ ਵੇਖ ਨਾ ਸਕਦਾ ਮਜ਼ਲੂਮਾਂ ਉੱਤੇ ਕਹਿਰ।
ਮੈਂ ਹੱਥ ਪਾਵਾਂ ਸ਼ਮਸ਼ੀਰ ਨੂੰ, ਜਦ ਮੁੱਕ ਜਾਣ ਸਾਰੇ ਹੀਲੇ।
ਫਿਰ ਵੱਡੇ ਵੱਡੇ ਹੰਕਾਰੀਆਂ ਦੇ, ਮੈਂ ਧੌਣ ਚੋਂ ਕੱਢਾਂ ਕਿੱਲੇ।
ਜਾਂ ਜਿੱਤਦਾ ਹਾਂ ਜਾਂ ਮਰਦਾ ਹਾਂ, ਮਜ਼ਲੂਮਾਂ ਲਈ ਮੈ ਲੜਦਾ ਹਾਂ।
ਪਰਗਟ, ਹੈ ਓਟ ਗੁਰਬਾਣੀ ਦੀ ,ਨਾ ਜ਼ੁਲਮ ਕਰਾਂ ਨਾਂ ਜਰਦਾ ਹਾਂ।
ਕੰਮੈਂਟ ਬਾਕਸ ਵਿੱਚ ” ਅਨੰਦਪੁਰ ਸਾਹਿਬ ਵਾਲਾ ਖਾਲਸਾ ” ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।