ਅੰਤਰ ਧਿਆਨ :- ਅੰਤਰਮੁਖੀ ਹੋਣ ਨੂੰ ਪ੍ਰੇਰਿਤ ਕਰਦੀ ਹੋਈ ਕਵੀ ਪਰਗਟ ਸਿੰਘ ਦੀ ਕਵਿਤਾ
ਅੰਤਰ ਧਿਆਨ
ਮਾਰ ਚੌਂਕੜਾ ਸ਼ਾਂਤ ਬੈਠੋ।
ਹੋ ਕੇ ਥੋੜੇ ਇਕਾਂਤ ਬੈਠੋ।
ਰੂਹ ਨਾਲ ਕਰੀਦੇ ਜਾਣ ਪਛਾਣ।
ਹੋਵੋ ਸਾਰੇ ਅੰਤਰ ਧਿਆਨ।
ਹੋਈਏ ਸਾਰੇ ਅੰਤਰ ਧਿਆਨ।
ਦੁਨੀਆਂ ਵਾਲੇ ਛੱਡ ਝਮੇਲੇ।
ਕੰਮਕਾਰਾਂ ਤੋਂ ਹੋ ਕੇ ਵਿਹਲੇ।
ਧਿਆਨ ਕਰਨ ਲਈ ਬੈਠੋ ਕੱਲੇ।
ਸੋਚ ਅੰਦਰ ਵੀ ਕੁਸ਼ ਨਾ ਚੱਲੇ।
ਰੂਹਾਂ ਵਾਲੀ ਛੇੜੀਏ ਤਾਣ।
ਹੋਵੋ ਸਾਰੇ ਅੰਤਰ ਧਿਆਨ।
ਹੇਈਏ ਸਾਰੇ ਅੰਤਰ ਧਿਆਨ।
ਆਪਣੇ ਅੰਦਰ ਝਾਤੀ ਮਾਰੋ।
ਵਿਕਾਰਾਂ ਵਾਲੀ ਬਿਰਤੀ ਸਾੜੋ।
ਮੇਰਾ ਤੇਰਾ ਛੱਡ ਕੇ ਬੈਠੋ।
ਦਿਲੋਂ ਬੁਰਾਈਆਂ ਕੱਢ ਕੇ ਬੈਠੋ।
ਆਪੇ ਦੀ ਕਰੀਏ ਪਹਿਚਾਨ।
ਹੋਵੋ ਸਾਰੇ ਅੰਤਰ ਧਿਆਨ।
ਹੋਈਏ ਸਾਰੇ ਅੰਤਰ ਧਿਆਨ।
ਚਿੰਤਾ ਚਿਖਾ ਬਰਾਬਰ ਹੁੰਦੀ।
ਦੇਹੀ ਵਿਚੋਂ ਖ਼ੂਨ ਸੁਕਾਉਂਦੀ।
ਮੌਤ ਨਾਲੋਂ ਵੀ ਭੈੜੀ ਹੁੰਦੀ ।
ਜੀਣ ਦੇਵੇ ਨਾ ਮਰਨਾ ਨਾ ਦੇਂਦੀ।
ਇਸ ਤੋਂ ਜੇ ਬਚਾਉਣੀ ਜਾਂਣ।
ਹੋਵੋ ਸਾਰੇ ਅੰਤਰ ਧਿਆਨ।
ਹੋਈਏ ਸਾਰੇ ਅੰਤਰ ਧਿਆਨ।
ਰੀੜ੍ਹ ਦੀ ਹੱਡੀ ਸਿੱਧੀ ਕਰਕੇ।
ਦੋਵੇਂ ਹੱਥ ਗੋਡਿਆਂ ਤੇ ਧਰ ਕੇ।
ਮੀਟ ਕੇ ਅੱਖਾਂ ਅੰਦਰ ਜਾਓ।
ਰੂਹ ਅਪਣੀ ਨਾਲ ਬਾਤਾਂ ਪਾਓ।
ਪਰਗਟ ਖੁਦ ਤੇ ਕਰੀਏ ਮਾਨ।
ਹੋਵੋ ਸਾਰੇ ਅੰਤਰ ਧਿਆਨ।
ਹੋਈਏ ਸਾਰੇ ਅੰਤਰ ਧਿਆਨ।
ਪੜ੍ਹੋ :- ਸਿਹਤ ਸਬੰਧੀ ਸਾਰੇ ਜਾਗੋ
ਕੰਮੈਂਟ ਬਾਕਸ ਵਿੱਚ ” ਅੰਤਰ ਧਿਆਨ ” ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।