ਆਜ਼ਾਦੀ ਤੇ ਕਵਿਤਾ :- ਆਜ਼ਾਦੀ ਕਿਵੇਂ ਮਿਲਦੀ ਹੈ ਬਾਰੇ ਕਵਿ ਪਰਗਟ ਸਿੰਘ ਦੀ ਕਵਿਤਾ
ਆਜ਼ਾਦੀ ਤੇ ਕਵਿਤਾ

ਕਦੇ ਚਰਖਿਆਂ ਨਾਲ ਨਹੀਂ ਆਜ਼ਾਦੀ ਮਿਲਦੀ,
ਅਜ਼ਾਦੀ ਲੈਣ ਲਈ ਸਿਰ ਕਟਵਾਉਣਾ ਪੈਂਦੈ।
ਜਦੋਂ ਪਿਆਰ ਨਾਲ ਨਾ ਸਮਝੇ ਹਾਕਮ,
ਉਹਦੀ ਛਾਤੀ ਚੋਂ ਬਾਰੂਦ ਲੰਗਾਉਣਾ ਪੈਂਦੈ।
ਹੱਥ ਜੋੜ ਕੇ ਹੱਕ ਜਦੋਂ ਨਹੀਂ ਮਿਲਦੇ,
ਹੱਥ ਖੋਲ੍ਹ ਹਥਿਆਰ ਅਠਾਉਣਾ ਪੈਂਦੈ।
ਅਜਾਦੀ ਲੈਣ ਲਈ ਪੈਂਦਾ ਭਗਤ ਸਿੰਘ ਬਣਨਾ,
ਰੱਸਾ ਫਾਂਸੀ ਵਾਲਾ ਗਲ ਪਾਉਣਾ ਪੈਂਦੈ।
ਪੈਂਦਾ ਕੌਮ ਦੇ ਲਈ ਜਰਨੈਲ ਬਨਣਾ,
ਮਰੀ ਹੋਈ ਜ਼ਮੀਰ ਨੂੰ ਜਵਾਉਣਾ ਪੈਂਦੈ।
ਰਾਜਾ ਰਾਜ ਦੇ ਨਸ਼ੇ ਚ ਮਦਹੋਸ਼ ਹੋ ਜਾਏ,
ਉਹਨੂੰ ਹਲੂਣ ਕੇ ਹੋਸ਼ ਚ ਲਿਆਉਣਾ ਪੈਂਦੈ ।
ਹਾਕਮ ਭੁੱਲ ਜਾਵੇ ਜਦੋਂ ਫਰਜ਼ ਆਪਣਾਂ,
ਫਰਜ ਓਸ ਨੂੰ ਯਾਦ ਕਰਵਾਉਣਾ ਪੈਂਦੈ।
ਜਾਣ-ਬੁੱਝ ਕੇ ਹਾਕਮ ਹੋ ਜਾਵੇਗਾ ਬੋਲਾਂ,
ਉਹਦੇ ਕੰਨਾਂ ਕੋਲ ਬੰਬ ਚਲਾਊਣਾ ਪੈਂਦੈ।
ਪਰਗਟ ਅਣਖ ਦੇ ਨਾਲ ਜਿਉਣ ਵਾਸਤੇ,
ਸਿਰ ਕੱਟਣਾ ਤੇ ਨਾਲੇ ਕਟਵਾਉਣਾ ਪੈਂਦੈ।
ਪੜ੍ਹੋ :- ਦੇਸ਼ ਭਗਤੀ ਗੀਤ | ਇਹ ਸੋਹਣੇ-ਸੋਹਣੇ ਲਾਲ ਨੀ
ਕੰਮੈਂਟ ਬਾਕਸ ਵਿੱਚ ” ਆਜ਼ਾਦੀ ਤੇ ਕਵਿਤਾ ” ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।