Rakhi Poem In Punjabi | ਰਖੜੀ ਤੇ ਪੰਜਾਬੀ ਕਵਿਤਾ
Rakhi Poem In Punjabi
Rakhi Poem In Punjabi

ਸੋਹਣੇ ਵੀਰਿਆ ਵੇ ਸੋਹਣੇ ਜਹਿ ਗੁੱਟ ਉੱਤੇ
ਰਖੜੀ ਬੰਨਾਲੈ ਭੈਣ ਤੋਂ ।
ਗੂੜ੍ਹੇ ਭੈਣ ਤੇ ਭਰਾ ਵਾਲੇ ਰਿਸ਼ਤੇ ਦੇ
ਸ਼ਗਨ ਕਰਾਲੈ ਭੈਣ ਤੋਂ।
ਏਹੇ ਬੜਾ ਹੀ ਪਿਆਰਾ ਦਿਨ ਰਖੜੀ ਦਾ,
ਕਿਸੇ ਨੇ ਬਣਾਇਆ ਸੋਚ ਕੇ।
ਭੈਣਾਂ ਕਰਨ ਉਡੀਕ ਇਸ ਦਿਨ ਦੀ
ਵੇ ਵੀਰਿਆਂ ਸੁੱਖ ਦੀ ਲੋਚ ਕੇ ।
ਰੱਖ ਤਲ਼ੀ ਮੇਰੀ ਉੱਤੇ ਪੈਸੇ ਵੀਰਿਆ,
ਤੇ ਮਿੱਠਾ ਭੋਰਾ ਖਾ ਲੈ ਭੈਣ ਤੋਂ।
ਸੋਹਣੇ ਵੀਰਿਆ ਵੇ ਸੋਹਣੇ ਜਹਿ ਗੁੱਟ ਉੱਤੇ
ਰਖੜੀ ਬੰਨਾਲੈ ਭੈਣ ਤੋਂ ।
ਭੈਣਾਂ ਲਖ ਹੋ ਜਾਣ ਪਰਦੇਸੀ,
ਵੇ ਰੱਖੜੀ ਤੇ ਔਣ ਭੱਜੀਆਂ।
ਮੌਲਾ ਮੇਰਿਆ ,ਏ ਤੰਦਾਂ ਪਿਆਰ ਵਾਲੀਆਂ
ਜੀ ਏਸੇ ਤਰ੍ਹਾਂ ਰਹਿਣ ਬੱਝੀਆਂ।
ਅਸੀਂ ਤੇਰੇ ਲਈ ਜੋ ਮੰਗੀਆਂ ਦੁਵਾਵਾਂ,
ਲੈ ਝੋਲੀ ਚ ਪਵਾ ਲੈ ਭੈਣ ਤੋਂ।
ਸੋਹਣੇ ਵੀਰਿਆ ਵੇ ਸੋਹਣੇ ਜਹਿ ਗੁੱਟ ਉੱਤੇ
ਰਖੜੀ ਬੰਨਾਲੈ ਭੈਣ ਤੋਂ ।
ਰੱਬਾ ਹਰ ਖੁਸ਼ੀ ਦੇਵੀਂ ਮੇਰੇ ਵੀਰ ਨੂੰ,
ਤੇ ਜਿੰਦਗੀ ਚ ਦੁੱਖ ਹੋਵੇ ਨਾਂ।
ਮਿਲੇ ਭੁੱਖਿਆਂ ਨੂੰ ਰੋਟੀ ਇਹਦੇ ਘਰ ਚੋਂ,
ਤੇ ਇਹਨੂੰ ਕੋਈ ਭੁੱਖ ਹੋਵੇ ਨਾ।
ਤੰਦ ਪਿਆਰ ਦਾ ਬੰਨਾਲੈ ਤੂੰ
ਬੰਡਾਲੀਆ ਦੇ ਗੁੱਟ ਦੇ ਦੁਵਾਲੇ ਭੈਣ ਤੋਂ।
ਸੋਹਣੇ ਵੀਰਿਆ ਵੇ ਸੋਹਣੇ ਜਹਿ ਗੁੱਟ ਉੱਤੇ
ਰਖੜੀ ਬੰਨਾਲੈ ਭੈਣ ਤੋਂ।
ਪੜ੍ਹੋ :- Rakhdi Punjabi Poem | ਰੱਖੜੀ ਤੇ ਕਵੀ ਪਰਗਟ ਸਿੰਘ ਦੀ ਪੰਜਾਬੀ ਕਵਿਤਾ
ਕੰਮੈਂਟ ਬਾਕਸ ਵਿੱਚ ” ਰਖੜੀ ਤੇ ਪੰਜਾਬੀ ਕਵਿਤਾ ” ( Rakhi Poem In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।