ਦੋਹਤੀ ਤੇ ਪੰਜਾਬੀ ਕਵਿਤਾ | Punjabi Poem On Girl Grandchild
ਦੋਹਤੀ ਤੇ ਪੰਜਾਬੀ ਕਵਿਤਾ
ਦੋਹਤੀ ਤੇ ਪੰਜਾਬੀ ਕਵਿਤਾ
ਦੋਹਤੀ ਸਾਡੀ ਬੜੀ ਪਿਆਰੀ।
ਦੇਵੇ ਸਾਨੂੰ ਖੁਸ਼ੀਆਂ ਭਾਰੀ।
ਮਨ ਨੂੰ ਮੋਹਣੀ ਜਦ ਮੁਸਕਾਵੇ।
ਮੂੰਹ ਵਿੱਚ ਓਹਦੇ ਦੰਦ ਨਾਂ ਕੋਈ,
ਫਿਰ ਵੀ ਸਾਡੇ ਗ਼ਮਾਂ ਨੂੰ ਖਾਵੇ।
ਨੰਨੀਏਂ ਪਰੀਏ,ਵੇਲੇ ਹਰੀਏ।
ਦੱਸ ਨਹੀਂ ਅੜੀਏ ਹੋਰ ਕੀ ਕਰੀਏ।
ਜੀਅ ਕਰਦਾ ਬੱਸ ਵੇਖੀ ਜਾਈਏ,
ਤੇਨੂੰ ਨੀਂ ਨਾਨੀ ਦੀਏ ਪਰੀਏ।
ਖਿੜ ਗਿਆ ਨੀਂ ਨਾਨੀ ਦਾ ਵਿਹੜਾ।
ਕਦਮ ਪਿਆ ਜਾਂ ਘਰ ਵਿੱਚ ਤੇਰਾ।
ਤੋਤਲੀ ਤੇਰੀ ਜ਼ੁਬਾਨ ਨੀਂ ਪਰੀਏ।
ਤੂੰ ਹੈ ਸਾਡੀ ਜਾਨ ਨੀਂ ਪਰੀਏ।
ਜੀ ਜਿਹਾ ਸਾਡਾ ਲਾਇਆ ਏ ਤੂੰ।
ਸਭ ਕੁੱਝ ਸਾਨੂੰ ਭੁਲਾਇਆ ਤੂੰ।
ਤੂੰ ਖੁਸ਼ੀਆਂ ਦੀ ਚਾਬੀ ਪਰੀਏ।
ਨਾਨੀ ਦੀਏ ਗੁਲਾਬੀ ਪਰੀਏ।
ਤੇਨੂੰ ਸੀਨੇ ਲਾ ਨੀਂ ਪਰੀਏ।
ਦੁਨੀਆਂ ਦੇਈਏ ਭੁਲਾ ਨੀਂ ਪਰੀਏ ।
ਤੇਰੇ ਨੰਨੇ ਕਦਮਾਂ ਦੇ ਨਾਲ,
ਚੱਲਦੇ ਸਾਡੇ ਸਾਹ ਨਹੀਂ ਪਰੀਏ।
ਜੰਨਤ ਜੇਹੀ ਮੁਸਕਾਨ ਹੈ ਤੇਰੀ।
ਸੂਰਤ ਫੁੱਲਾਂ ਸਮਾਨ ਹੈ ਤੇਰੀ।
ਸੱਚ ਆਖਾਂ ਨਾਨੀ ਦੀਏ ਪਰੀਏ,
ਤੇਰੇ ਵਿਚ ਹੀ ਜਾਨ ਹੈ ਮੇਰੀ।
ਰੌਣਕ ਤੇਰੇ ਚਿਹਰੇ ਵਾਲੀ।
ਬਸੰਤ ਰੁੱਤ ਦੇ ਖੇੜੇ ਵਾਲੀ।
ਲੱਗਜੇ ਨੀਂ ਮੇਰੇ ਬਾਗ਼ ਦੀ ਕੋਇਲੇ,
ਜ਼ਿੰਦਗੀ ਤੇਨੂੰ ਮੇਰੇ ਵਾਲ਼ੀ।
ਹੱਸਦੇ ਹਾਂ ਅਸੀਂ ਤੇਰੇ ਹਾਸੇ ।
ਚਾਨਣ ਤੇਰਾ ਚਾਰੇ ਪਾਸੇ।
ਮੋਹ ਤੇਰੇ ਦੀ ਬਰਕਤ ਦੇ ਨਾਲ,
ਭਰ ਗਏ ਸਾਡੇ ਖ਼ਾਲੀ ਕਾਸੇ।
ਤੇਰੇ ਲਈ ਨੇਂ ਨਿੱਤ ਦਵਾਵਾਂ।
ਲਾਡਲੀਏ ਤੇਨੂੰ ਸਦਾ ਹੀ ਛਾਵਾਂ।
ਤੇਨੂੰ ਤੱਤੀ ਵਾ ਨਾ ਲੱਗੇ,
ਹੋਵਨ ਤੇਥੋਂ ਦੂਰ ਬਲਾਵਾਂ।
ਨਾਨੀ ਨਾਨਾ ਦਵੇ ਅਸੀਸ।
ਮਿਹਰ ਆਪਣੀ ਕਰੇ ਜਗਦੀਸ਼
ਦੂਰ ਕਰੇ ਨਾਂ ਤੇਥੋਂ ਹਾਸੇ।
ਬੰਡਾਲੀਆ ਰੱਬ ਅੱਗੇ ਅਰਦਾਸੇ।
ਪੜ੍ਹੋ :- Guru Arjan Dev Ji Shaheedi Kavita | ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਕਵਿਤਾ
ਕੰਮੈਂਟ ਬਾਕਸ ਵਿੱਚ ” ਦੋਹਤੀ ਤੇ ਪੰਜਾਬੀ ਕਵਿਤਾ ” ( Punjabi Poem On Girl Grandchild ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।