ਬੋਲ ਨੀ ਪੰਜਾਬ ਦੀ ਜਵਾਨੀਏਂ :- ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਤੇ ਪਰਗਟ ਸਿੰਘ ਦਾ ਗੀਤ
ਬੋਲ ਨੀ ਪੰਜਾਬ ਦੀ ਜਵਾਨੀਏਂ
ਬੋਲ ਨੀ ਪੰਜਾਬ ਦੀ ਜਵਾਨੀਏਂ।
ਨਸ਼ਿਆਂ ਚ ਕਾਤ੍ਹੋਂ ਰੁਲੀ ਜਾਨੀ ਏਂ।
ਜੋਧੇ ਸੂਰ ਵੀਰਾਂ ਦੀ ਏਹ ਧਰਤੀ,
ਲੱਗਦਾ ਤੂੰ ਕਰਨੀ ਵਿਰਾਨੀ ਏ।
ਬੋਲ ਨੀ ਪੰਜਾਬ ਦੀ ਜਵਾਨੀਏਂ।
ਦੇਂਦਾ ਸੀ ਪੰਜਾਬ ਜਿਹੜੇ ਗੱਭਰੂ ਜਵਾਨ।
ਦੁਨੀਆਂ ਨੂੰ ਹੁੰਦਾ ਸੀ ਖਿਡਾਰੀਆਂ ਤੇ ਮਾਨ।
ਅੱਜ ਨਸ਼ਿਆਂ ਦੇ ਪਹਿਲਵਾਨ ਰਹਿ ਗਏ
ਉੰਜ ਦਿਸਦੀ ਨਾਂ ਭਲਵਾਨੀ ਏਂ।
ਬੋਲ ਨੀ ਪੰਜਾਬ ਦੀ ਜਵਾਨੀਏਂ।
ਜਿੰਨ੍ਹਾ ਨੇ ਬਚਾਉਣਾ ਸੀ ਗਾ,
ਓਹਨਾ ਨੇ ਹੀ ਮਾਰਿਆ।
ਦੇਸ਼ ਮੇਰਾ ਸਮੇ ਦੇਆਂ ਹਾਕਮਾਂ ਉਜਾੜਿਆ।
ਬੁੱਕਲਾਂ ਦੇ ਵਿੱਚ ਸੱਪ ਪਲੇ ਨੇ
ਸੋਚਿਓ ਨਾਂ ਸੋਚ ਇਹ ਬਿਗਾਨੀ ਏ।
ਬੋਲ ਨੀ ਪੰਜਾਬ ਦੀ ਜਵਾਨੀਏਂ।
ਪਰਗਟ ਸੁਨ ਲੈ ਬੰਡਾਲੇ ਪਿੰਡ ਵਾਲਿਆ।
ਮਿਟ ਜੂ ਪੰਜਾਬ ਜੇ ਨਾਂ ਹੁਣ ਵੀ ਸੰਭਾਲਿਆ।
ਕੋਈ ਭੇਜ ਜਰਨੈਲ ਬਾਜਾਂ ਵਾਲਿਆ
ਹੋਂਦੀ ਜਾਂਦੀ ਖਤਮ ਕਹਾਣੀ ਏਂ ।
ਬੋਲ ਨੀ ਪੰਜਾਬ ਦੀ ਜਵਾਨੀਏਂ।
ਨਸ਼ਿਆਂ ਚ ਕਾਤ੍ਹੋਂ ਰੁਲੀ ਜਾਨੀ ਏਂ।
ਪੜ੍ਹੋ :- ਕਵਿਤਾ ਰੁੱਖ ਲਗਾਓ ਵਾਤਾਵਰਨ ਬਚਾਓ