ਦੇਸ਼ ਭਗਤੀ ਗੀਤ :- ਇਹ ਸੋਹਣੇ-ਸੋਹਣੇ ਲਾਲ ਨੀ | Desh Bhakti Poem In Punjabi
ਪੰਜਾਬ ਦੇ ਇਤਿਹਾਸ ਵਿੱਚ ਬਹੁਤ ਸਾਰੇ ਸ਼ਹੀਦਾਂ ਦਾ ਨਾਮ ਆਉਂਦਾ ਹੈ ਜਿੰਨ੍ਹਾਂ ਨੇ ਆਪਣੇ ਦੇਸ਼ ਅਤੇ ਧਰਮ ਦੀ ਰਾਖੀ ਲਈ ਕੁਰਬਾਨੀਆਂ ਦਿੱਤੀਆਂ ਹਨ। ਇਹਨਾਂ ਸ਼ਹੀਦਾਂ ਸਦਕਾ ਹੀ ਅਸੀਂ ਅੱਜ ਆਜ਼ਾਦ ਦੇਸ਼ ਵਿੱਚ ਬਿਨਾਂ ਕਿਸੇ ਡਰ ਤੋਂ ਰਹਿ ਰਹੇ ਹਾਂ। ਆਓ ਪੜਦੇ ਹਾਂ ਇਹਨਾਂ ਵੀਰਾਂ ਨੂੰ ਸਮਰਪਿਤ ਇਹ ( Desh Bhakti Poem In Punjabi ) ਦੇਸ਼ ਭਗਤੀ ਗੀਤ :-
ਦੇਸ਼ ਭਗਤੀ ਗੀਤ
Desh Bhakti Poem In Punjabi

ਇਹ ਸੋਹਣੇ-ਸੋਹਣੇ ਲਾਲ ਨੀ ਮੇਰੇ ਦੇਸ਼ ਪੰਜਾਬ ਦੇ,
ਇਸ ਭਾਰਤ ਮਾਂ ਦੀ ਮਿੱਟੀ ਦਾ ਜੋ ਰੱਖਦੇ ਨਿਤ ਖਿਆਲ।
ਨੀ ਸਿਰ ਦੇ ਕੇ ਆਪਦੇ।।
ਭਗਤ ਸਿੰਘ, ਸਰਾਭੇ ਵਰਗੇ ਊਧਮ ਸਿੰਘ ਜਿਹੇ ਵੀਰੇ,
ਕਿਸੇ ਜੌਹਰੀ ਦੀ ਵਿਚ ਤਿਜੋਰੀ ਪਏ ਜਿਸ ਤਰਾਂ ਹੀਰੇ।
ਪਰ ਸਾਨੂੰ ਮੁੱਲ ਤੋਂ ਬਾਹਰ ਨੀ ਇਹ ਹੀਰੇ ਜਾਪਦੇ।।
ਫੁਲ ਖਿੜਣ ਤੋਂ ਪਹਿਲਾਂ ਹੀ ਜੋ ਦੇਸ਼ ਦੀ ਭੇਟਾਂ ਚੜ ਗਏ,
ਸਾਡੀਆਂ ਖੁਸ਼ੀਆਂ ਦੇ ਲਈ ਜਿਹੜੇ ਖੁਸ਼ੀਆਂ ਅਰਪਣ ਕਰ ਗਏ।
ਵੰਡ ਗਏ ਨੇ ਮਹਿਕ ਕਮਾਲ ਦੀ ਗੁਲਸ਼ਨ ਗੁਲਾਬ ਦੇ।।
ਪਿੱਠ ਪਿੱਛੇ ਨਾ ਵਾਰ ਚਲਾਉਂਦੇ ਅੱਗੇ ਹੋ ਕੇ ਖੜਦੇ,
ਕੈਸੇ ਨੇ ਇਹ ਵੀਰ ਪੰਜਾਬੀ ਮੌਤੋਂ ਮੂਲ ਨਾ ਡਰਦੇ।
ਰੱਖਦੇ ਨੇ ਵਿੱਚ ਖਿਆਲ ਨਾਹਰੇ ਇਨਕਲਾਬ ਦੇ।।
ਆ ਕੇ ਕੋਈ ਰੰਗੜ ਪੀਵੇ ਹਰਿਮੰਦਰ ਵਿਚ ਹੁੱਕਾ,
ਸਿਰ ਵੱਢਣ ਕੋਈ ਆ ਹੀ ਜਾਂਦਾ ਮਹਿਤਾਬ ਸਿੰਘ ਸੁੱਖਾ।
ਬੰਦ ਹੋ ਜਾਂਦੇ ਨੇ ਤਾਲ ਨੀ ਪਾਪੀ ਨਵਾਬ ਦੇ।।
ਕਹੇ ਬੰਡਾਲੇ ਵਾਲਾ ਪਰਗਟ ਐਸਾ ਨ ਕੋਈ ਹੋਣਾ,
ਚਾਹੇ ਬਾਰਡਰ ਚਾਹੇ ਕਾਰਗਿਲ ਇਹਨਾਂ ਜਿੱਤ ਕੇ ਆਉਣਾ।
ਕਰ ਖੂਨੀ ਨਦੀਆਂ ਪਾਰ ਨੀ ਬਿਨ ਬੇੜੀ ਨਾਵ ਦੇ।।
ਪੜੋ :- ਪੰਜਾਬ ਤੇ ਕਵਿਤਾ | ਮੇਰੇ ਸੋਹਣੇ ਦੇਸ਼ ਪੰਜਾਬ ਜਿਹਾ
ਕੰਮੈਂਟ ਬਾਕਸ ਵਿੱਚ ” ਦੇਸ਼ ਭਗਤੀ ਗੀਤ ” ( ( Desh Bhakti Poem In Punjabi ) ) ਬਾਰੇ ਆਪਣੀ ਰਾਇ ਜਰੂਰ ਲਿਖੋ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।