ਡ੍ਰਾਇਵਰਾਂ ਤੇ ਗੀਤ :- ਪਰਗਟ ਸਿੰਘ ਦਾ ਲਿਖਿਆ ਗੀਤ ਦਿਸਦੇ ਨਹੀਂ ਡਰੈਵਰ ਕਿਓਂ ਸਰਕਾਰਾਂ ਨੂੰ
ਡ੍ਰਾਇਵਰਾਂ ਤੇ ਗੀਤ
ਜਿੱਥੋਂ ਸਭ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਨੇ,
ਭਰਨ ਟਰੱਕਾਂ ਵਾਲੇ. ਓਨ੍ਹਾਂ ਬਜਾਰਾਂ ਨੂੰ ।
ਦਿਨੇ ਰਾਤ ਜੋ ਸੜਕਾਂ ਉੱਤੇ ਚਲਦੇ ਨੇ,
ਦਿਸਦੇ ਨਹੀਂ ਡਰੈਵਰ ਕਿਓਂ ਸਰਕਾਰਾਂ ਨੂੰ।
ਕਈਆਂ ਲਈ ਤਾਂ ਖੂਬ ਤਾੜੀਆਂ ਵੱਜੀਆਂ ਨੇ।
ਕਨੂੰਨ ਵਾਲੀਆਂ ਖੂਬ ਉਡਾਈਆਂ ਧਜੀਆਂ ਨੇ।
ਭੁੱਖੇ ਭਾਣੇ ਸੀਟਾਂ ਉਤੇ ਸੌਂ ਜਾਂਦੇ,
ਕਰਦੇ ਨੇ ਤਹਿ ਨਿਤ ਹੀ ਮੀਲ ਹਜਾਰਾਂ ਨੂੰ ।
ਦਿਨੇ ਰਾਤ ਜੋ ਸੜਕਾਂ ਉੱਤੇ ਚਲਦੇ ਨੇ,
ਦਿਸਦੇ ਨਹੀਂ ਡਰੈਵਰ ਕਿਓਂ ਸਰਕਾਰਾਂ ਨੂੰ।
ਵੱਡੇ ਵੱਡੇ ਲੈ ਟੈਂਕਰ ਭਰੀਆਂ ਗੈਸਾਂ ਨੂੰ।
ਖਤਰਾ ਲੈ ਕੇ ਚੱਲਦੇ ਨਿਤ ਪਰਦੇਸਾਂ ਨੂੰ ।
ਰੱਬ ਨਾਂ ਕਰੇ ਕੋਈ ਅਣਹੋਣੀ ਜੇ ਹੋ ਜਾਵੇ,
ਕੋਈ ਨਾਂ ਆ ਕੇ ਪੁਛਦਾ ਫਿਰ ਪਰਿਵਾਰਾਂ ਨੂੰ
ਦਿਨੇ ਰਾਤ ਜੋ ਸੜਕਾਂ ਉੱਤੇ ਚਲਦੇ ਨੇ,
ਦਿਸਦੇ ਨਹੀਂ ਡਰੈਵਰ ਕਿਓਂ ਸਰਕਾਰਾਂ ਨੂੰ।
ਥਾਂ ਥਾਂ ਉੱਤੇ ਪੁਲਿਸ ਵਾਲੇ ਵੀ ਡੱਕਦੇ ਨੇ।
ਤੂੰ ਤੂੰ ਕਰਕੇ ਬੋਲਣ ਉਤੋਂ ਹੱਸਦੇ ਨੇ ।
ਦੱਸੋ ਕੀ ਗੁਨਾਹਾਂ ਹੈ ਡਰੈਵਰਾਂ ਦਾ,
ਕੇੜ੍ਹੀ ਗੱਲ ਤੋਂ ਸਹਿਣ ਸਮੇ ਦੀਆਂ ਮਾਰਾਂ ਨੂੰ ।
ਦਿਨੇ ਰਾਤ ਜੋ ਸ਼ੜਕਾਂ ਉਤੇ ਚਲਦੇ ਨੇ,
ਦਿਸਦੇ ਨਹੀਂ ਡਰੈਵਰ ਕਿਓਂ ਸਰਕਾਰਾਂ ਨੂੰ ।
ਰੁਕ ਗਏ ਜੇ ਡਰੈਵਰ ਦੁਨੀਆਂ ਰੁਕ ਜਾਊ ।
ਖਾਣਾ ਪੀਣਾ ਹੰਡੌਣਾ ਸਭ ਕੁਝ ਮੁਕ ਜਾਊ ।
ਫੇਰ ਵਜਾਲਿਓ ਟੱਲੀਆਂ ਚੜਕੇ ਕੋਠਿਆਂ ਤੇ,
ਪਰਗਟ ਸਿਆਂ ਫਿਰ ਕਰ ਲਿਓ ਠੀਕ ਬਿਮਾਰਾਂ ਨੂੰ ।
ਦਿਨੇ ਰਾਤ ਜੋ ਸ਼ੜਕਾਂ ਉਤੇ ਚਲਦੇ ਨੇ,
ਦਿਸਦੇ ਨਹੀਂ ਡਰੈਵਰ ਕਿਓਂ ਸਰਕਾਰਾਂ ਨੂੰ
ਕੰਮੈਂਟ ਬਾਕਸ ਵਿੱਚ ” ਡ੍ਰਾਇਵਰਾਂ ਤੇ ਗੀਤ ” ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।