Happy Lohri Wishes In Punjabi | ਪੰਜਾਬੀ ਵਿੱਚ ਲੋੜ੍ਹੀ ਦੀਆਂ ਵਧਾਈਆਂ, ਕੌਟਸ ਅਤੇ ਸਟੇਟਸ
ਸਤਿ ਸ੍ਰੀ ਅਕਾਲ ਦੋਸਤੋ! ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ Happy Lohri Wishes in Punjabi, ਜੋ ਤੁਸੀਂ ਆਪਣੇ ਮਾਮਾ, ਮਾਮੀ, ਮਾਸੀ, ਤਾਇਆ, ਚਾਚਾ, ਭੈਣ-ਭਰਾ, ਦੋਸਤਾਂ ਅਤੇ ਸਾਰੇ ਰਿਸ਼ਤੇਦਾਰਾਂ ਨਾਲ ਸਾਂਝੇ ਕਰ ਸਕਦੇ ਹੋ। ਇਹ ਸੰਦੇਸ਼ ਲੋੜ੍ਹੀ ਦੇ ਤਿਉਹਾਰ ਦੀ ਖੁਸ਼ੀ, ਪਰਿਵਾਰਕ ਪਿਆਰ, ਪੰਜਾਬੀ ਸਭਿਆਚਾਰ ਅਤੇ ਰਿਵਾਇਤਾਂ ਨੂੰ ਦਰਸਾਉਂਦੇ ਹਨ। ਜੇ ਤੁਸੀਂ ਲੱਭ ਰਹੇ ਹੋ Lohri wishes in Punjabi, Happy Lohri status, Lohri messages, Punjabi festival wishes, Lohri greetings for family and friends, ਤਾਂ ਇਹ ਸਮੱਗਰੀ ਤੁਹਾਡੇ ਲਈ ਬਿਲਕੁਲ ਠੀਕ ਹੈ।
Happy Lohri Wishes In Punjabi

1.
ਮਾਮਾ ਮਾਮੀ ਮਾਸੀ ਮਾਸੜ ਤਾਇਆ ਜੀ ਤੇ ਤਾਈ ।
ਮੇਰੇ ਵੱਲੋਂ ਸਭ ਨੂੰ ਹੋਵੇ ਲੋੜ੍ਹੀ ਦੀ ਵਧਾਈ।
2.
ਚਾਚਾ ਚਾਚੀ ਭੈਣ ਤੇ ਜੀਜਾ ਵੀਰਾ, ਤੇ ਭਰਜਾਈ ।
ਸਭ ਨੂੰ ਮੇਰੇ ਵੱਲੋਂ ਹੋਵੇ ਲੋੜ੍ਹੀ ਦੀ ਵਧਾਈ।
3.
ਜਿੰਨੇ ਮੇਰੇ ਦੋਸਤ ਮਿੱਤਰ ਨਾਲੇ ਰਿਸ਼ਤੇਦਾਰ।
ਸਭ ਲਈ ਖੁਸ਼ੀਆਂ ਲੈ ਕੇ ਆਵੇ ਲੋੜ੍ਹੀ ਦਾ ਤਿਉਹਾਰ।
4.
ਲੋੜ੍ਹੀ ਆਈ ਖੁਸ਼ੀਆਂ ਦੀ ,ਤੇ ਖੁਸ਼ੀਆਂ ਵੰਡ ਕੇ ਜਾਵੇ।
ਸਭਨਾਂ ਨੂੰ ਚਾਅ ਵੰਡੇ ਲੋੜ੍ਹੀ ,ਸਭ ਦੇ ਗਮ ਮਿਟਾਵੇ।
5.
ਕੁੜੀਆਂ ਚਿੜੀਆਂ ਮੰਗਣ ਲੋੜ੍ਹੀ ਲਾ ਲਾ ਹੇਕਾਂ ਗਾਉਣ।
ਘਰ ਘਰ ਜਾ ਕੇ ਲੋੜ੍ਹੀ ਬਹਾਨੇ ਸਭ ਦੀ ਖੈਰ ਮਨਾਉਣ।
6.
ਗੁੱਡੇ ਉਡਦੇ ਅੰਬਰਾਂ ਦੇ ਵਿੱਚ, ਨਾਲੇ ਲੱਗਦੇ ਪੇਚੇ।
ਅੰਬਰਾਂ ਉੱਪਰ ਨਜ਼ਰ ਟਿਕਾ ਕੇ ਹਰ ਕੋਈ ਪੇਚੇ ਵੇਖੇ।
7.
ਭੁੱਗਾ ਲਾ ਕੇ ਸੇਕਣ ਦਾ ਵੀ ਆਪਣਾ ਹੀ ਹੈ ਨਜ਼ਾਰਾ।
ਠੰਡੀ ਰੁੱਤ ਦਾ ਇਹ ਨਜ਼ਾਰਾ ,ਸਕੂਨ ਦੇਂਦਾ ਹੈ ਭਾਰਾ।
8.
ਭੁੱਗੇ ਦਵਾਲੇ ਬੈਠ ਕੇ ਸਾਰੇ ,ਮੋਂਗਫਲੀ ਰਿਉੜੀ ਖਾਂਦੇ।
ਭੰਗੜਾ ਗਿੱਧਾ ਪਾ ਕੇ ਸਾਰੇ ਲੋੜ੍ਹੀ ਨੂੰ ਮਨਾਉਂਦੇ।
9.
ਹੱਸਣਾ ਖੇਡਣਾ ਖੁਸ਼ੀ ਮਨਾਉਣਾ ਲੋੜ੍ਹੀ ਸਾਨੂੰ ਸਿਖਾਵੇ।
ਰੱਬ ਕਰਕੇ ਇਹ ਲੋੜੀ ਸਭ ਲਈ ਖੁਸ਼ੀਆਂ ਲੈ ਕੇ ਆਵੇ।
10.
ਸਭ ਤੋਂ ਖੂਬਸੂਰਤ ਹੁੰਦੀ ਪੰਜਾਬ ਮੇਰੇ ਦੀ ਲੋੜ੍ਹੀ।
ਦੇਦੇ ਬੀਬੀ ਲੋੜ੍ਹੀ ਸਾਨੂੰ,ਤੇਰੀ ਜੀਵੇ ਜੋੜੀ।
ਪੜ੍ਹੋ :- Poem on Lohri Festival in Punjabi | ਲੋੜ੍ਹੀ ਦੇ ਤਿਉਹਾਰ ਦੀ ਕਵਿਤਾ
ਉਮੀਦ ਹੈ ਤੁਹਾਨੂੰ ਇਹ Happy Lohri Wishes in Punjabi, Lohri greetings, ਅਤੇ Punjabi festival messages ਪਸੰਦ ਆਏ ਹੋਣਗੇ। ਜੇ ਇਹ ਸੰਦੇਸ਼ ਤੁਹਾਡੇ ਦਿਲ ਨੂੰ ਛੂਹ ਗਏ ਹੋਣ, ਤਾਂ ਕਿਰਪਾ ਕਰਕੇ Like, Share ਅਤੇ Follow/Subscribe ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਮਿਲਦੇ ਰਹਿਣ ਹੋਰ ਵੀ ਸੁੰਦਰ Punjabi wishes, festival greetings, family messages ਅਤੇ desi content। ਰੱਬ ਕਰੇ ਇਹ ਲੋੜ੍ਹੀ ਤੁਹਾਡੇ ਅਤੇ ਤੁਹਾਡੇ ਸਾਰੇ ਅਪਣਿਆਂ ਦੇ ਜੀਵਨ ਵਿੱਚ ਖੁਸ਼ੀਆਂ, ਤੰਦਰੁਸਤੀ ਅਤੇ ਖੁਸ਼ਹਾਲੀ ਲੈ ਕੇ ਆਵੇ।
Happy Lohri – ਲੋੜ੍ਹੀ ਦੀਆਂ ਲੱਖ ਲੱਖ ਵਧਾਈਆਂ!
ਧੰਨਵਾਦ।
