Jogi Te Punjabi Kavita | ਜੋਗੀ ਤੇ ਪੰਜਾਬੀ ਕਵਿਤਾ
Jogi Te Punjabi Kavita – ਤੁਸੀਂ ਪੜ੍ਹ ਰਹੇ ਹੋ ਜੋਗੀ ਤੇ ਪੰਜਾਬੀ ਕਵਿਤਾ –
Jogi Te Punjabi Kavita

ਜੋਗੀ ਕੱਪੜੇ ਰੰਗਾ ਲਏ ਮਨ ਕਿਉਂ ਨਹੀਂ ਰੰਗਿਆ।
ਰੰਗ ਨਾਮ ਵਾਲ਼ਾ ਮਨ ਨੂੰ ਚੜ੍ਹਾ ਲੈ ਬੰਦਿਆ।
ਗਿਆਨ ਵਾਲਾ ਗੁੜ ਪਾ ਕੇ ਭਾਂਡਾ ਧਿਆਨ ਦਾ ਬਨਾ ਕੇ।
ਭਾਵਨਾ ਦੀ ਭੱਠੀ ਤਾ ਕੇ ਪ੍ਰੇਮ ਵਾਲ਼ਾ ਪੋਚਾ ਲਾ ਕੇ ।
ਅੰਮ੍ਰਿਤ ਪੀਵੀਂ ਮਸਤ ਮਲੰਗਿਆ ।
ਜੋਗੀ ਕੱਪੜੇ ਰੰਗਾ ਲੈ ਮਨ ਕਿਉਂ ਨਹੀਂ ਰੰਗਿਆ।
ਹਉਮੈ ਦੀ ਦੀਵਾਰ ਭੰਨ ਮੁਰਸ਼ਦਾਂ ਦਾ ਕਿਹਾ ਮੰਨ।
ਹਰ ਪਲ ਕਰਤੇ ਨੂੰ ਕਿਹਾ ਕਰ ਧੰਨ ਧੰਨ।
ਦਰ ਦਰ ਮੰਗੇ ਉਹ ਤੋਂ ਕਿਉਂ ਨਹੀਂ ਮੰਗਿਆ।
ਜੋਗੀ ਕੱਪੜੇ ਰੰਗਾ ਲਇ ਮਨ ਕਿਉਂ ਰੰਗਿਆ
ਬਾਹਰ ਫਿਰੇਂ ਲੱਭਦਾ ਤੂੰ ਭੀਤਰ ਨਾਂ ਵੇਖਦਾ।
ਦੁਨੀਆਂ ਦੇ ਰੰਗ ਵੇਖ ਅੱਖਾਂ ਰਹੇਂ ਸੇਕਦਾ ।
ਸਾਂਭ ਲੈ ਸਮਾਂ,ਨਹੀਂ ਹੱਥ ਆਉਣਾਂ ਲੰਘਿਆ।
ਜੋਗੀ ਕੱਪੜੇ ਰੰਗਾ ਲਏ ਮਨ ਕਿਉਂ ਨਹੀਂ ਰੰਗਿਆ।
ਬਾਹਰ ਤਾ ਕੇ ਧੂਣੀਆਂ ਵਿਕਾਰ ਕਦੇ ਸੜੇ ਨਾਂ।
ਦਸਵੇਂ ਚ ਪਹੁੰਚੇਗਾ ਕੀ ਪੰਜ ਤੇਥੋਂ ਹਰੇ ਨਾਂ ।
ਚੰਗਾ ਅੰਦਰੋਂ ਵੀ ਹੋ ਉੱਤੋਂ ਉੱਤੋਂ ਚੰਗਿਆ।
ਜੋਗੀ ਕੱਪੜੇ ਰੰਗਾ ਲਏ ਮਨ ਕਿਉਂ ਨਹੀਂ ਰੰਗਿਆ।
ਪਰਗਟ ਔਖਾ ਪੈਂਡਾ ਰੱਬ ਵਾਲ਼ੇ ਰਾਹ ਦਾ।
ਮਰ ਕੇ ਮੁਰੀਦ ਹੋਣਾ ਪੈਂਦਾ ਏ ਖ਼ੁਦਾ ਦਾ।
ਗਲੀਆਂ ਨੇ ਭੀੜੀਆਂ ਜਿਓਂ ਧਾਰ ਖੰਡੇ ਆ।
ਜੋਗੀ ਕੱਪੜੇ ਰੰਗਾ ਲਏ ਮਨ ਕਿਉਂ ਨਹੀਂ ਰੰਗਿਆ।
ਪੜ੍ਹੋ :- ਦੇ ਦੇ ਦੀਦਾਰ ਪਿਆਰਿਆ | ਸੰਤ ਬਾਬਾ ਦਲੇਲ ਸਿੰਘ ਜੀ ਨੂੰ ਸਮਰਪਿਤ ਕਵਿਤਾ
ਕੰਮੈਂਟ ਬਾਕਸ ਵਿੱਚ ” ਜੋਗੀ ਤੇ ਪੰਜਾਬੀ ਕਵਿਤਾ ” ( Jogi Te Punjabi Kavita ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।