Punjabi Kavita Haal Puchheya | ਪੰਜਾਬੀ ਕਵਿਤਾ ਹਾਲ ਪੁੱਛਿਆ
Punjabi Kavita Haal Puchheya – ਪਰਗਟ ਸਿੰਘ ਦੀ ਲਿਖੀ ਹੋਈ ” ਪੰਜਾਬੀ ਕਵਿਤਾ ਹਾਲ ਪੁੱਛਿਆ ” :-
Punjabi Kavita Haal Puchheya
ਪੰਜਾਬੀ ਕਵਿਤਾ ਹਾਲ ਪੁੱਛਿਆ

ਰਾਤੀਂ ਤਾਰਿਆਂ ਨੇ ਹਾਲ ਪੁੱਛਿਆ
ਸਾਡਾ ਪਿਆਰੇ ਨੇ ਹਾਲ ਪੁੱਛਿਆ।
ਇੱਕ ਤੇਰੀ ਆਕੜ ਸੀ,
ਬਾਕੀ ਸਾਰਿਆਂ ਨੇ ਹਾਲ ਪੁੱਛਿਆ।
ਰਾਤੀਂ ਤਾਰਿਆਂ ਨੇ ਹਾਲ ਪੁੱਛਿਆ।
ਸਾਡਾ ਪਿਆਰੇ ਨੇ ਹਾਲ ਪੁੱਛਿਆ।
ਕਿਹੜੀ ਗੱਲੋਂ ਹੋ ਕੇ ਨਰਾਜ ਬੈਠਾਂ ਏਂ।
ਦੁੱਖ ਕਿਹੜਾ ਲਾ ਕੇ,ਲਾ ਇਲਾਜ ਬੈਠਾਂ ਏਂ ।
ਬੜੇ ਪਿਆਰ ਨਾਲ ਰਾਤੀਂ ਤਾਰਿਆਂ,
ਪਾ ਕੇ ਸ਼ਬਦਾਂ ਦਾ ਜਾਲ ਪੁੱਛਿਆ।
ਰਾਤੀਂ ਤਾਰਿਆਂ ਨੇ ਹਾਲ ਪੁਛਿਆ।
ਸਾਡਾ ਪਿਆਰੇ ਨੇ ਹਾਲ ਪੁੱਛਿਆ।
ਚੁੱਪ ਚਾਪ ਰਹੇਂ ਕਾਹਤੋਂ,ਯਾਰ ਪੁੱਛਦੇ।
ਦੱਸਦਾ ਨਾਂ ਮੈਂ ਵਾਰ-ਵਾਰ ਪੁੱਛਦੇ।
ਕਾਹਤੋਂ ਅੱਖੀਆਂ ਚ ਹੰਜੂ ਦਿਸਦੇ,
ਓਹਨਾਂ ਲਾ ਕੇ ਛਾਤੀ ਨਾਲ ਪੁੱਛਿਆ।
ਰਾਤੀਂ ਤਾਰਿਆਂ ਨੇ ਹਾਲ ਪੁੱਛਿਆ।
ਸਾਡਾ ਪਿਆਰੇ ਨੇ ਹਾਲ ਪੁੱਛਿਆ।
ਹੱਸ ਹੱਸ ਬੋਲਦਾ,ਨਾਂ ਹੁੰਦਾ ਚੁੱਪ ਤੂੰ।
ਬੋਲਨੋ ਵੀ ਗਇਓਂ ਕੇੜਾ ਲਾਇਆ ਦੁੱਖ ਤੂੰ।
ਤੂੰ ਸੀ ਮਸਤਾਂ ਦੀ ਤੋਰ ਤੁਰਦਾ,
ਕਾਹਤੋਂ ਬਦਲੀ ਹੈ ਚਾਲ ਪੁੱਛਿਆ।
ਰਾਤੀਂ ਤਾਰਿਆਂ ਨੇ ਹਾਲ ਪੁੱਛਿਆ।
ਸਾਡਾ ਪਿਆਰੇ ਨੇ ਹਾਲ ਪੁੱਛਿਆ।
ਰਾਹਾਂ ਥਾਣੀ ਲੰਘਦੇ ਨੂੰ ਰੁੱਖ ਪੁੱਛਦੇ।
ਉੱਡਦੇ ਹੋਏ ਪੰਛੀ ਮੇਰਾ ਦੁੱਖ ਪੁੱਛਦੇ।
ਹਵਾ ਜਾਣ ਗਈ ਸੀ ਹਾਲ ਦਿਲ ਦਾ,
ਓਹ ਕਹਿੰਦੀ ਦਿਲ ਨੂੰ ਸੰਭਾਲ ਰੁੱਸਿਆ।
ਰਾਤੀਂ ਤਾਰਿਆਂ ਨੇ ਹਾਲ ਪੁੱਛਿਆ।
ਸਾਡਾ ਪਿਆਰੇ ਨੇ ਹਾਲ ਪੁੱਛਿਆ।
ਕਿਉਂ, ਪਰਗਟ ਦੱਸਾਂ ਦੁੱਖ ਦਿੱਤੇ ਯਾਰ ਨੇਂ।
ਧੌਣ ਹੀ ਝੁਘਾਤੀ ਯਾਰੀਆਂ ਦੇ ਭਾਰ ਨੇਂ।
ਹੱਸ ਝੂਠਾ ਜਿਆ ਬੰਡਾਲੇ ਵਾਲਿ਼ਆ,
ਦਿੱਤਾ ਸਭ ਨੂੰ ਮੈਂ ਟਾਲ ਪੁੱਛਿਆ।
ਰਾਤੀਂ ਤਾਰਿਆਂ ਨੇ ਹਾਲ ਪੁੱਛਿਆ।
ਸਾਡਾ ਪਿਆਰੇ ਨੇ ਹਾਲ ਪੁੱਛਿਆ।
ਪੜ੍ਹੋ :- ਕਵਿਤਾ “ਗੱਲ ਕਰਨ ਦਾ ਮੂੜ੍ਹ ਨਹੀਂ ਹੁੰਦਾ”
ਕੰਮੈਂਟ ਬਾਕਸ ਵਿੱਚ ” ਪੰਜਾਬੀ ਕਵਿਤਾ ਹਾਲ ਪੁੱਛਿਆ ” ( Punjabi Kavita Haal Puchheya ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਾਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।