ਖੇਡਾਂ ਮੇਰੇ ਪਿੰਡ ਦੀਆਂ :- ਖੇਡਾਂ ਲਈ ਪ੍ਰੋਤਸਾਹਿਤ ਕਰਦੀ ਹੋਈ ਕਵੀ ਪਰਗਟ ਸਿੰਘ ਦੀ ਕਵਿਤਾ
ਖੇਡਾਂ ਮੇਰੇ ਪਿੰਡ ਦੀਆਂ
ਉੱਚੀਆਂ ਸੁੱਚੀਆਂ ਗੱਲਾਂ ਸਾਡੀ ਹਿੰਡ ਦੀਆਂ।
ਆਓ ਵਖਾਵਾਂ ਖੇਡਾਂ ਮੇਰੇ ਪਿੰਡ ਦੀਆਂ।
ਖੇਡਣ ਖੇਡ ਕਬੱਡੀ ਪੁੱਤ ਸਰਦਾਰਾਂ ਦੇ।
ਵੇਖੋ ਲੱਗਦੇ ਜੱਫੇ ਕਈ ਹਜ਼ਾਰਾਂ ਦੇ।
ਕਰ ਕਰ ਮੇਹਨਤਾਂ ਜਿਹੜੇ ਸਰੀਰ ਕਮਾਉਂਦੇ ਨੇ।
ਓਹੀ ਖਿੱਚ ਕੇ ਪਾਲੇ ਉਤੇ ਲਿਆਉਂਦੇ ਨੇ।
ਜਦ ਧਾਵੀ ਧਾਵਾ ਬੋਲੇ ਚੈਣਾਂ ਖਿੰਡਦੀਆਂ।
ਆਓ ਵਖਾਵਾਂ ਖੇਡਾਂ ਮੇਰੇ ਪਿੰਡ ਦੀਆਂ।
ਉਡਨੇ ਸੱਪ ਵਖਾਵਾਂ ਵਾਲੀਬਾਲ ਵਾਲੇ।
ਬਾਜ ਵਾਲ਼ੀ ਅੱਖ ਰੱਖਦੇ ਉਚੇ ਖਿਆਲ ਵਾਲੇ।
ਏਹ ਜੋਸ਼ ਚ ਆ ਕੇ ਜਦੋਂ ਉਡਾਰੀ ਲਾਉਂਦੇ ਨੇ।
ਫਿਰ ਮਾਰ ਕੇ ਵਾੱਲੀ ਧਰਤੀ ਤਾਈਂ ਹਿਲਾਉਂਦੇ ਨੇ।
ਫਿਰ ਮਾਰ ਵਾੱਲੀ ਤੇ ਵਾੱਲੀ ਟੀਮ ਜਤਾਉਂਦੇ ਨੇ।
ਤਾਂ ਹੀ ਏਹੇ ਉਡਨੇ ਸੱਪ ਕਹਾਉਂਦੇ ਨੇ।
ਇਹਨਾ ਅੰਦਰ ਭਰੀਆਂ ਹੋਈਆਂ ਫੁਰਤੀਆਂ ਕਿੰਝ ਦੀਆਂ।
ਆਓ ਵਖਾਵਾਂ ਖੇਡਾਂ ਮੇਰੇ ਪਿੰਡ ਦੀਆਂ।
ਏਥੇ ਚੀ੍ਤੇ ਦੀ ਰਫ਼ਤਾਰ ਚ ਮੁੰਡੇ ਦੌੜਦੇ ਨੇ।
ਇਹ ਮਿਲਖਾ ਸਿੰਘ ਦੇ ਵਾਂਗ ਰਿਕਾਰਡ ਤੋੜਦੇ ਨੇ।
ਸੱਚ ਆਖਾਂ ਹਵਾ ਚੀਰਵੀ ਦੌੜ ਲਗਾਉਂਦੇ ਨੇ।
ਤਾਂਹੀਂ ਪਹਿਲੇ ਨੰਬਰ ਉੱਤੇ ਆਉਂਦੇ ਨੇ।
ਇਹਨਾਂ ਦੀਆਂ ਤੇਜ਼ ਰਫਤਾਰਾਂ ਹਵਾ ਨੂੰ ਵਿੰਡ ਦੀਆਂ।
ਆਓ ਵੱਖਾਵਾਂ ਖੇਡਾਂ ਮੇਰੇ ਪਿੰਡ ਦੀਆਂ।
ਫੁੱਟਬਾਲ ਖਿਡਾਰੀ ਜਦੋਂ ਮਦਾਨ ਚ ਵੜਦੇ ਨੇ।
ਬੜੀ ਫੁਰਤੀ ਦੇ ਨਾਲ ਬਾਲ ਪਾਸ ਇਹ ਕਰਦੇ ਨੇ।
ਫਿਰ ਗੋਲ ਕਿਸੇ ਵੀ ਗੋਲੀ ਤੋਂ ਨਾ ਡੱਕ ਹੁੰਦਾ।
ਇੱਕ ਹੋ ਕੇ ਖੇਡਦੀ ਟੀਮ ਤੇ ਜਿੱਤਣਾ ਸੱਚ ਹੁੰਦਾ।
ਪ੍ਰਗਟ ਸਿਆਂ ਹੋਂਦੀਆਂ ਰਹਿਣ ਖੇਡਾਂ ਇੰਜ ਦੀਆਂ।
ਆਉ ਵਿਖਾਵਾਂ ਖੇਡਾਂ ਮੇਰੇ ਪਿੰਡ ਦੀਆਂ।
ਰਸਾ ਖਿਚਣ ਵਾਲੀ ਖੇਡ ਮਹਾਨ ਹੈ ਪਿੰਡਾਂ ਦੀ।
ਸਭਨਾਂ ਨੂੰ ਲੱਗੇ ਪਿਆਰੀ ਇਹ ਜਿੰਦ ਜਾਣ ਹੈ ਪਿੰਡਾਂ ਦੀ।
ਜਦ ਇੱਕੋ ਰੱਸਾ ਖਿੱਚਣ ਲਈ ਕਈ ਜਾਣੇ ਆਉਂਦੇ ਨੇ।
ਤੱਕ ਇਕ ਦੂਜੇ ਤੇ ਡਿੱਗਦੇ ਹਾਸੇ ਬਾਲ੍ਹੇ ਆਉਂਦੇ ਨੇ।
ਇਸ ਖੇਡ ਚ ਉਮਰ ਵਰਗ ਦੀ ਕੋਈ ਵੀ ਸੀਮਾ ਨਹੀਂ ਹੁੰਦੀ।
ਹਰ ਕੋਈ ਖੇਡ ਹੈ ਸਕਦਾ ਜਿਸ ਦੇ ਮਨ ਨੂੰ ਹੈ ਭਾਉਂਦੀ।
ਹੁਣ ਕਿਉਂ ਬੰਡਾਲੀਆ ਖੇਡਾਂ ਜ਼ਾਵਨ ਖਿੰਜ ਦੀਆਂ।
ਆਉ ਵਖਾਵਾਂ ਖੇਡਾਂ ਮੇਰੇ ਪਿੰਡ ਦੀਆਂ।
ਕੰਮੈਂਟ ਬਾਕਸ ਵਿੱਚ ” ਖੇਡਾਂ ਮੇਰੇ ਪਿੰਡ ਦੀਆਂ ” ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।