ਸਾਡੇ ਪਿੰਡ ਦੀ ਗਰਾਉਂਡ :- ਪਿੰਡ ਦੀ ਗਰਾਊਂਡ ਦੀਆਂ ਖੂਬੀਆਂ ਦਰਸਾਉਂਦੀ ਹੋਈ ਕਵੀ ਪਰਗਟ ਸਿੰਘ ਦੀ ਕਵਿਤਾ
ਸਾਡੇ ਪਿੰਡ ਦੀ ਗਰਾਉਂਡ
ਮਿੱਟੀ ਪਿੰਡ ਦੀ ਨੂੰ ਮੱਥੇ ਨਾਲ ਲਾ ਖੇਡੀਏ।
ਸਾਡੇ ਪਿੰਡ ਦੀ ਗਰਾਉਂਡ ਵਿੱਚ, ਆ ਖੇਡੀਏ।
ਇਥੇ ਹਰ ਇਕ ਖੇਡ ਦਾ ਨਜ਼ਾਰਾ ਤੱਕ ਲੈ।
ਆਉਂਦੀ ਠੰਢੀ ਠੰਢੀ ਪੌਣ ਦਾ ਹੁਲਾਰਾ ਤੱਕ ਲੈ।
ਥੋੜਾ ਤੂੰ ਵੀ ਅੱਜ ਜ਼ੋਰ-ਅਜ਼ਮਾ, ਖੇਡੀਏ।
ਸਾਡੇ ਪਿੰਡ ਦੀ ਗਰਾਊਂਡ ਵਿੱਚ, ਆ ਖੇਡੀਏ।
ਚਾਰੇ ਪਾਸੇ ਹਰਿਆਲੀ ਦਾ ਨਜ਼ਾਰਾ ਹੁੰਦਾ ਏ।
ਹਰ ਖੇਲ ਕਿੰਨਾ ਲੱਗਦਾ ਪਿਆਰਾ ਹੁੰਦਾ ਏ।
ਸਾਡੇ ਦਿਲ ਵਿੱਚ ਹੁੰਦਾ ਸਦਾ ਚਾ, ਖੇਡੀਏ।
ਸਾਡੇ ਪਿੰਡ ਦੇ ਗਰਾਊਂਡ ਵਿਚ ,ਆ ਖੇਡੀਏ।
ਏਥੇ ਸੁਭਾ ਸ਼ਾਮ ਮੇਲੇ ਜਿਆ ਮਾਹੌਲ ਹੁੰਦਾ ਏ।
ਏਥੇ ਹਰ ਇਕ ਚਿਹਰੇ ਤੇ ਜਲਾਉਲ ਹੁੰਦਾ ਏ।
ਏਥੇ ਆ ਕੇ ਜਾਂਦੇ ਬਦਲ ਸੁਭਾਅ, ਖੇਡੀਏ।
ਸਾਡੇ ਪਿੰਡ ਦੀ ਗਰਾਊਂਡ ਵਿੱਚ, ਆ ਖੇਡੀਏ।
ਏਥੇ ਪੀਣ ਵਾਲਾ ਠੰਡਾ ਤਾਜ਼ਾ ਪਾਣੀ ਮਿੱਤਰਾ।
ਸਾਡੀ ਖੇਡਾਂ ਨਾਲ ਦੋਸਤੀ ਪੁਰਾਣੀ ਮਿੱਤਰਾ।
ਸਾਡਾ ਪਿੰਡ ਹੈ ਤਰੱਕੀਆਂ ਦੇ ਰਾਹ, ਖੇਡੀਏ।
ਸਾਡੇ ਪਿੰਡ ਦੀ ਗਰਾਊਂਡ ਵਿਚ ,ਆ ਖੇਡੀਏ।
ਜਦੋਂ ਖੇਡਣ ਤੋਂ ਬਾਅਦ ਗਰਾਉਂਡ ਵਿੱਚ ਬਹਿੰਦੇ ਨੇ।
ਕੱਠੇ ਹੋ ਕੇ ਯਾਰ ਬੇਲੀ ਗੱਲਾਂ ਕਰ ਲੈਂਦੇ ਨੇ।
ਹੁੰਦਾ ਪਰਗਟ ਉੱਠ ਕੇ ਨਾ ਜਾ, ਖੇਡੀਏ।
ਸਾਡੇ ਪਿੰਡ ਦੀ ਗਰਾਂਉਡ ਵਿਚ,ਆ ਖੇਡੀਏ।
ਕੰਮੈਂਟ ਬਾਕਸ ਵਿੱਚ ” ਸਾਡੇ ਪਿੰਡ ਦੀ ਗਰਾਉਂਡ ” ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।
ਸ਼ਾਹਕਾਰ ਰਚਨਾ।