ਖ਼ੁਦ ਤੇ ਕਰ ਇਤਬਾਰ :- ਜਿੰਦਗੀ ‘ਚ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੋਇਆ ਪਰਗਟ ਸਿੰਘ ਦਾ ਗੀਤ
ਮਾਂ ਅਕਸਰ ਹੀ ਸਾਨੂੰ ਕੋਈ ਨਾ ਕੋਈ ਉਪਦੇਸ਼ ਦਿੰਦੀ ਰਹਿੰਦੀ ਹੈ। ਪਰ ਸਾਨੂੰ ਉਹਨਾਂ ਗੱਲਾਂ ਦੀ ਅਹਿਮੀਅਤ ਸਮੇਂ ਰਹਿੰਦਿਆਂ ਸਮਝ ਨਹੀਂ ਆਉਂਦੀ। ਇਸ ਚੀਜ਼ ਦਾ ਅਹਿਸਾਸ ਸਾਨੂੰ ਬਹੁਤ ਦੇਰ ਬਾਅਦ ਹੁੰਦਾ ਹੈ। ਜਦ ਅਸੀਂ ਜਿੰਦਗੀ ਚ ਹਰ ਚੀਜ ਨੂੰ ਗੁਆ ਚੁੱਕੇ ਹੁੰਦੇ ਹਾਂ। ਲੇਕਿਨ ਕੁਝ ਐਸੀ ਔਲਾਦ ਹੁੰਦੀ ਹੈ ਜੋ ਸਮੇਂ ਰਹਿੰਦਿਆਂ ਹੀ ਇਸ ਚੀਜ਼ ਨੂੰ ਮਹਿਸੂਸ ਕਰ ਲੈਂਦੀ ਹੈ ਅਤੇ ਆਪਣੇ ਭਵਿੱਖ ਨੂੰ ਬਦਲਣ ਲਈ ਤਿਆਰ ਹੋ ਜਾਂਦੀ ਹੈ। ਅਜਿਹੇ ਹੀ ਇਕ ਵਿਅਕਤੀ ਬਾਰੇ ਹੈ ਇਹ ਗੀਤ ” ਖ਼ੁਦ ਤੇ ਕਰ ਇਤਬਾਰ ” :-
ਖ਼ੁਦ ਤੇ ਕਰ ਇਤਬਾਰ
ਭਲੀ ਕਰੂ ਕਰਤਾਰ ਜਿੰਦੇ ਤੂੰ ਖ਼ੁਦ ਤੇ ਕਰ ਇਤਬਾਰ,
ਜਿਨ੍ਹਾਂ ਨੂੰ ਵਿਸ਼ਵਾਸ ਹੁੰਦਾ ਉਹ ਦੇਂਦੇ ਚੀਰ ਪਹਾੜ।
ਰੁੱਸ ਜਾਵੇ ਜੇ ਰੁੱਸਦੀ ਦੁਨੀਆ ਕੀ ਦੁਨੀਆ ਤੋਂ ਲੈਣਾ
ਤੱਕ ਆਸਰਾ ਲਿਆ ਗੁਰੂ ਦਾ ਹੁਣ ਨਹੀਂ ਪਿਛੇ ਰਹਿਣਾ,
ਮਾਂ ਮੇਰੀ ਨੇ ਮੰਗੀਆਂ ਮੇਰੇ ਲਈ ਦੁਵਾਵਾਂ
ਮੇਹਰ ਕਰੀਂ ਮੇਰੇ ਦਾਤਿਆ ਤੇਰਾ ਸ਼ੁਕਰ ਮਨਾਵਾਂ,
ਸੂਰਜ ਵਾਂਗੂੰ ਚਮਕਾਂ ਮਾਰੇ ਯੋਧੇ ਦਾ ਕਿਰਦਾਰ
ਭਲੀ ਕਰੂ ਕਰਤਾਰ ਜਿੰਦੇ ਤੂੰ ਖ਼ੁਦ ਤੇ ਕਰ ਇਤਬਾਰ।
ਕਿਵੇਂ ਕਰਾਂ ਸ਼ੁਕਰਾਨਾ ਤੇਰਾ ਰੱਬ ਵਰਗੀਏ ਮਾਂਏ
ਰੱਬ ਕਰੇ ਮੈਨੂੰ ਮਾਫ ਉਨ੍ਹਾਂ ਲਈ ਜੋ ਤੂੰ ਦਰਦ ਹੰਢਾਏ,
ਤੇਰੇ ਚਰਨਾਂ ਉੱਤੇ ਮਾਂ ਪਰਣਾਮ ਕਰਾਂ ਮੈਂ
ਅੱਖਾਂ ਤੇਰੀਆਂ ਦੇ ਵਿੱਚ ਹੰਝੂ ਨਾ ਜਰਾਂ ਮੈਂ,
ਤੇਰੀ ਸੇਵਾ ਦੇ ਵਿਚ ਮਾਂਏ ਦੇਵਾਂ ਉਮਰ ਗੁਜਾਰ
ਭਲੀ ਕਰੂ ਕਰਤਾਰ ਜਿੰਦੇ ਤੂੰ ਖ਼ੁਦ ਤੇ ਕਰ ਇਤਬਾਰ।
ਗੱਲਾਂ ਬਾਤਾਂ ਨਾਲ ਕਦੇ ਨਾ ਰਚੇ ਜਾਂਦੇ ਇਤਿਹਾਸ
ਮੰਗਦੀਆਂ ਕੌਮਾਂ ਕੁਰਬਾਨੀ ਡੱਟਕੇ ਕਰ ਅਭਿਆਸ,
ਪ੍ਰਗਟ ਭੁਲ ਕੇ ਦੁਨੀਆ ਖੁਦ ਨੂੰ ਕਾਬਿਲ ਕਰ ਲੈ
ਅਰਜਨ ਵਾਂਗ ਨਿਸ਼ਾਨੇ ਤੇ ਜਿੱਤਾਂ ਨੂੰ ਧਰ ਲੈ,
ਵੇਖੀਂ ਤੇਰੀ ਮੇਹਨਤ ਨੂੰ ਸਫਲ ਕਰੂ ਕਰਤਾਰ
ਭਲੀ ਕਰੂ ਕਰਤਾਰ ਜਿੰਦੇ ਤੂੰ ਖ਼ੁਦ ਤੇ ਕਰ ਇਤਬਾਰ,
ਜਿਨ੍ਹਾਂ ਨੂੰ ਵਿਸ਼ਵਾਸ ਹੁੰਦਾ ਉਹ ਦੇਂਦੇ ਚੀਰ ਪਹਾੜ।
ਪੜ੍ਹੋ :- ਸਕਾਰਾਤਮਕ ਸੋਚ ਤੇ ਕਹਾਣੀ “ਇਨਸਾਨ ਦੀ ਸੋਚ ਹੀ ਜੀਵਨ ਦਾ ਅਧਾਰ ਹੈ।”
ਕੰਮੈਂਟ ਬਾਕਸ ਵਿੱਚ ” ਖ਼ੁਦ ਤੇ ਕਰ ਇਤਬਾਰ ” ਗੀਤ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।