ਅਰਦਾਸ :- ਪਰਮਾਤਮਾ ਨੂੰ ਸਮਰਪਿਤ ਪਰਗਟ ਸਿੰਘ ਦਾ ਲਿਖਿਆ ਇਕ ਪੰਜਾਬੀ ਗੀਤ
ਇਸ ਦੁਨੀਆ ਵਿੱਚ ਸਭ ਤੋਂ ਤਾਕਤਵਰ ਕੋਈ ਹੈ ਤਾਂ ਉਹ ਰੱਬ ਹੈ। ਇਕ ਉਹ ਹੀ ਹੈ ਜੋ ਕੁਝ ਵੀ ਕਰ ਸਕਦਾ ਹੈ। ਉਸ ਦੀ ਮਰਜੀ ਤੋਂ ਬਿਨਾਂ ਤਾਂ ਇਕ ਪੱਤਾ ਵੀ ਨਹੀਂ ਹਿਲਦਾ। ਸਾਨੂੰ ਹਮੇਸ਼ਾ ਹੀ ਆਪਣੇ ਜੀਵਨ ਲਈ ਰੱਬ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਆਓ ਪੜ੍ਹਦੇ ਹਾਂ ਉਸੇ ਰੱਬ ਦੀ ਮਹਿਮਾ ਗਾਉਂਦੀ ਹੋਈ ਇਹ ਕਵਿਤਾ ” ਅਰਦਾਸ ” :-
ਅਰਦਾਸ

ਤੇਰਾ ਕਹੇ ਨਿਮਾਣਾ ਦਾਸ,
ਦਾਤਾ ਜੀ ਸੁਣੋ ਜਰਾ
ਹੱਥ ਜੋੜ ਕਰਾਂ ਅਰਦਾਸ।
ਬੱਚਿਆਂ ਵਾਂਗ ਮੰਗਾਂ ਮੈਂ ਸਭ ਕੁਝ
ਦਾਤਾ ਜੀ ਤੂੰ ਝੋਲੀ ਭਰਦਾ
ਚਾਹੇ ਰਾਜਾ ਚਾਹੇ ਭਿਖਾਰੀ
ਤੂੰ ਸਭਨਾ ਤੇ ਰਹਿਮਤ ਕਰਦਾ,
ਤੇਰੇ ਦਰ ਤੇ ਸਦਾ ਸਵੇਰਾ
ਕਦੇ ਨਾ ਹੋਵੇ ਰਾਤ
ਦਾਤਾ ਜੀ ਸੁਣੋ ਜਰਾ
ਹੱਥ ਜੋੜ ਕਰਾਂ ਅਰਦਾਸ।
ਸੁਖੀ ਰੱਖੀਂ ਬੱਚਿਆਂ ਨੂੰ ਮੌਲਾ
ਸੁਖੀ ਰੱਖੀਂ ਬੱਚਿਆਂ ਦੇ ਮਾਪੇ
ਕੋਈ ਕਿਸੇ ਤੇ ਸੰਕਟ ਆਵੇ
ਰੱਖੀਂ ਤੂੰ ਹੱਥ ਦੇ ਕੇ ਆਪੇ,
ਧੀਆਂ ਪੁੱਤਰਾਂ ਕਰਕੇ ਕਦੇ ਨਾ
ਮਾਪੇ ਹੋਣ ਉਦਾਸ
ਦਾਤਾ ਜੀ ਸੁਣੋ ਜਰਾ
ਹੱਥ ਜੋੜ ਕਰਾਂ ਅਰਦਾਸ।
ਸਭ ਅਵਗੁਣ ਨੇ ਗੁਣ ਨਾ ਕੋਈ
ਮੇਰੇ ਵਿੱਚ ਮੇਰੇ ਪ੍ਰੀਤਮ ਪਿਆਰੇ
ਪਰ-ਪੈਰ ਤੇ ਭੁੱਲਦਿਆਂ ਨੂੰ ਤੂੰ ਬਖਸ਼ੀਂ
ਦਾਤਾ ਬਖਸ਼ਣਹਾਰੇ,
ਕਰਾਂ ਬੇਨਤੀ ਹੱਥ ਜੋੜ ਕੇ
ਤੇਰੇ ਚਰਨਾਂ ਦੇ ਪਾਸ
ਦਾਤਾ ਜੀ ਸੁਣੋ ਜਰਾ
ਹੱਥ ਜੋੜ ਕਰਾਂ ਅਰਦਾਸ।
ਹਰ ਚੇਹਰੇ ਤੇ ਨੂਰ ਹੈ ਤੇਰਾ
ਹਰ ਛੈਹ ਅੰਦਰ ਤੇਰਾ ਵਾਸਾ
ਕਣ-ਕਣ ਦੇ ਵਿੱਚ ਤੂੰ ਹੀ-ਤੂੰ ਹੀ
ਪ੍ਰਗਟ ਨੂੰ ਤੇਰਾ ਭਰਵਾਸਾ,
ਹੁਕਮ ਤੇਰੇ ਦੇ ਅੰਦਰ ਚਲਦੇ
ਧਰਤੀ ਤੇ ਅਕਾਸ਼
ਦਾਤਾ ਜੀ ਸੁਣੋ ਜਰਾ
ਹੱਥ ਜੋੜ ਕਰਾਂ ਅਰਦਾਸ।
ਪੜ੍ਹੋ :- ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਕਵਿਤਾ ” ਰਾਵੀ ਦੇਆ ਪਾਣੀਆਂ “
ਕੰਮੈਂਟ ਬਾਕਸ ਵਿੱਚ ” ਅਰਦਾਸ ” ਗੀਤ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।