Punjabi Poem On Ravan | ਰਾਵਣ ਤੇ ਪੰਜਾਬੀ ਕਵਿਤਾ
ਤੁਸੀਂ ਪੜ੍ਹ ਰਹੇ ਹੋ ਰਾਵਣ ਤੇ ਪੰਜਾਬੀ ਕਵਿਤਾ ( Punjabi Poem On Ravan ) :-
Punjabi Poem On Ravan
ਰਾਵਣ ਤੇ ਪੰਜਾਬੀ ਕਵਿਤਾ
ਸਭ ਕਹਿੰਦੇ ਮਾਰਿਆ ਰਾਵਣ, ਪਰ ਉਹ ਮਰਿਆ ਈ ਨਾਂ।
ਉਹਨੂੰ ਸਾਭ ਨੇ ਲਾਂਬੂ ਲਾਇਆ, ਪਰ ਉਹ ਸੜਿਆ ਈ ਨਾਂ।
ਸਭ ਅੱਖਾਂ ਕੱਢ ਡਰਾਵਣ, ਪਰ ਉਹ ਡਰਿਆ ਈ ਨਾਂ।
ਉਹਨੇ ਕਿਸੇ ਦੀ ਕਿਸੇ ਵੀ ਗੱਲ ਦਾ,ਗੁੱਸਾ ਕਰਿਆ ਈ ਨਾਂ।
ਹਰ ਕੋਈ ਤਿੱਖੇ ਨਿਸ਼ਾਨੇ ਉਸ ਤੇ ਕੱਸਦਾ ਰਿਹਾ।
ਦੁਨੀਆਂ ਦੇ ਰੰਗ ਤਮਾਸ਼ੇ, ਰਾਵਣ ਤੱਕਦਾ ਰਿਹਾ।
ਸਭ ਗੁੱਸੇ ਵਿੱਚ ਸੀ ਲਾਲ, ਉਹ ਖਿੜ-ਖਿੜ ਹੱਸਦਾ ਰਿਹਾ।
ਉਹਦਾ ਹਾਸਾ ਸਭ ਨੂੰ, ਨਾਗ ਨਿਆਈਂ ਡੱਸਦਾ ਰਿਹਾ।
ਉਹ ਚਾਰ ਵੇਦਾਂ ਦਾ ਜਾਣੂ, ਉਹ ਵਿਦਵਾਨ ਵੱਡਾ।
ਜਿਹਨੇ ਲਸ਼ਮਨ ਨੂੰ, ਸਿਖਯਾ ਦਾ ਦਿੱਤਾ ਦਾਣ ਵੱਡਾ।
ਜਿਹਨੂੰ ਰਾਮ ਚੰਦ੍ਰ ਦੀ ਆਂਦੇ, ਇਹੇ ਮਹਾਂਨ ਵੱਡਾ।
ਓਹਨੂੰ ਮੱਤ ਹੀਨੇ ਲੋਕਾਂ ਨੇ ਕਿਹਾ ਸੈ਼ਤਾਣ ਵੱਡਾ।
ਜਿਹੜਾ ਅੰਦਰ ਰਾਵਣ ਬੈਠਾ ਉਹਨੂੰ ਮਾਰ ਓਏ।
ਹਰ ਸਾਲ ਨਾ ਐਵੇਂ ਬਾਹਰੋਂ ਪੁਤਲੇ ਸਾੜੋ ਓਏ।
ਜੇ ਪਰਗਟ ਸੱਚ ਤੇ ਚੱਲਣਾ ਤੁਹਾਡੇ ਵੱਸ ਨਹੀਂ।
ਫਿਰ ਰਾਵਣ ਨੂੰ ਵੀ ਸਾੜਨ ਦਾ ਕੋਈ ਹੱਕ ਨਹੀਂ।
ਪੜ੍ਹੋ :- ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਕਵਿਤਾ | ਰਾਵੀ ਦੇਆ ਪਾਣੀਆਂ
ਕੰਮੈਂਟ ਬਾਕਸ ਵਿੱਚ ” ਰਾਵਣ ਤੇ ਪੰਜਾਬੀ ਕਵਿਤਾ ” ( Punjabi Poem On Ravan ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਾਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।