Punjabi Kavita On Maa | Poem In Punjabi On Maa By Kavi Pargat Singh Bandala
Punjabi Kavita On Maa
ਮਾਂ ਤੇ ਕਵਿਤਾ

ਰੱਖ ਦਰ ਆਇਆਂ ਦੀ ਲਾਜ ਮੌਲਾ ।
ਮੇਰੇ ਦਿਲ ਦੀ ਸੁਣੀਂ ਪੁਕਾਰ ਮੌਲਾ ।
ਮੇਰਾ ਕੌਣ ਹੈ ਤੇਰੇ ਬਾਜ ਮੌਲਾ ।
ਤੂੰ ਕਰਦਾ ਸਭ ਦੇ ਕਾਜ ਮੌਲਾ ।
ਮੇਰੀ ਮਾਂ ਦੇ ਉੱਤੇ ਮਿਹਰ ਤੂੰ ਕਰਦੇ ।
ਸਭ ਦੁੱਖ ਤਕਲੀਫਾਂ ਨੂੰ ਤੂੰ ਹਰਦੇ ।
ਅਸੀਂ ਭਿਖਾਰੀ ਤੇਰੇ ਦਰ ਦੇ ।
ਸਾਡੀ ਝੋਲੀ ਚ ਮਾਂ ਦੀਆਂ ਖੁਸ਼ੀਆਂ ਭਰਦੇ ।
ਮੇਰੀ ਮਾਂ ਦੀ ਅੱਖ ਨਾਂ ਚੋਵੇ ਮੌਲਾ ।
ਓਹੋ ਦੁਖੀ ਕਦੇ ਨਾ ਹੋਵੇ ਮੌਲਾ ।
ਨਾਂ ਦੁੱਖਾਂ ਕਰਕੇ ਰੋਵੇ ਮੌਲਾ ।
ਖੁਸ਼ ਹੋ ਕੇ ਜਾਗੇ ਸੌਂਵੇ ਮੌਲਾ ।
ਪਰਗਟ ਦੇ ਦਿਲ ਦੀ ਏਹੀ ਰੀਝ ਹੈ ।
ਤੂੰ ਪੂਰੀ ਕਰੇਂਗਾ ਮੈਨੂੰ ਉਮੀਦ ਹੈ ।
ਤੂੰ ਜਮਾਂ ਦੀ ਕੱਟਣ ਵਾਲਾ,
ਇਹ ਦੁਨੀਆਂ ਦੇ ਦੁੱਖ ਕੇੜ੍ਹੀ ਚੀਜ ਹੈ ।
ਪੜ੍ਹੋ :- ” ਮੇਰੀ ਮਾਂ” ਮਾਂ ਨੂੰ ਸਮਰਪਿਤ ਪਰਗਟ ਸਿੰਘ ਦੀ ਇਕ ਕਵਿਤਾ
ਕੰਮੈਂਟ ਬਾਕਸ ਵਿੱਚ ” ਮਾਂ ਤੇ ਕਵਿਤਾ ” ( Punjabi Kavita On Maa | Poem In Punjabi On Maa ) ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।