ਮੈਂ ਆਪਣੇ ਦੇਸ਼ ਪਰਾਇਆ ਹਾਂ :- ਪਰਗਟ ਸਿੰਘ ਦੀ ਲਿਖੀ ਇਕ ਪੰਜਾਬੀ ਕਵਿਤਾ
ਮੈਂ ਆਪਣੇ ਦੇਸ਼ ਪਰਾਇਆ ਹਾਂ
ਮੈਂ ਆਪਣੇ ਦੇਸ਼ ਪਰਾਇਆ ਹਾਂ।
ਮੈਂ ਆਪਣਿਆਂ ਦਾ ਸਤਾਇਆ ਹਾਂ।
ਮੈਂਨੂੰ ਮੰਜਿਲ ਅਜੇ ਥਿਆਈ ਨਾ
ਮੈਂ ਦੂਰੋਂ ਚੱਲਕੇ ਆਇਆ ਹਾਂ।
ਜਿੰਨ੍ਹਾ ਦੀ ਇਜਤ ਬਚਾਉਣ ਲਈ
ਕਈ ਵਾਰੀ ਦਾਅ ਤੇ ਲਗਿਆ ਮੈਂ।
ਅੱਜ ਓਹਨਾ ਹੀ ਬੇ ਕਦਰਾਂ ਨੇਂ
ਬਾਂਹ ਫੜ ਕੇ ਸ਼ਹਿਰ ਚੋਂ ਕੱਢਿਆ ਮੈਂ ।
ਏਥੇ ਮੇਰਾ ਕਿਓਂ ਕੋਈ ਦੇਸ਼ ਨਹੀਂ ,
ਮੈਂ ਕੇੜ੍ਹੇ ਦੇਸ਼ ਲਈ ਲੜਦਾ ਰਿਹਾ।
ਓਹ ਕੇੜ੍ਹੇ ਦੇਸ਼ ਦੀ ਧਰਤੀ ਏ,
ਮੈਂ ਜਿਸ ਲਈ ਸੂਲੀ ਚੜ੍ਹਦਾ ਰਿਹਾ ।
ਮੈਨੂੰ ਆਪਣਿਆਂ ਤੋਂ ਖਤਰਾ ਕਿਓਂ,
ਕਿਓਂ ਗੈਰਾਂ ਤੋਂ ਮੈਂ ਡਰਦਾ ਨਹੀਂ।
ਜਿੰਨੂੰ ਆਪਣਾ ਆਖ ਸਕੂਨ ਮਿਲੇ,
ਕਿਓਂ ਖੁਦ ਨੂੰ ਪਤਾ ਉਸ ਘਰ ਦਾ ਨਹੀਂ ।
ਜੋ ਗੁਲਾਮ ਸੀ, ਰਾਜ ਬਹਾਲੇ ਮੈਂ,
ਹਿੱਕ ਤਾਣਕੇ ਤੁਰਨ ਸਿਖਾਏ ਮੈਂ।
ਓਹੀ ਕੰਡੇ ਬਣ ਬਣ ਚੁੱਭਦੇ ਨੇ,
ਜੋ ਕੰਡਿਆਂ ਵਿੱਚੋਂ ਉਠਾਏ ਮੈਂ।
ਸਭ ਝੂਠੇ ਲੋਕ ਪਰਾਏ ਨੇ,
ਭੁੱਲ ਗਏ ਨੇ ਸਭ ਉਪਕਾਰਾਂ ਨੂੰ।
ਪਰਗਟ ਰੱਬ ਆਪੇ ਖੈਰ ਕਰੂ
ਉਹ ਮੋੜ ਲਿਆਊ ਬਹਾਰਾਂ ਨੂੰ।
ਪੜ੍ਹੋ :- ਦੇਸ਼ ਭਗਤੀ ਗੀਤ ” ਇਹ ਸੋਹਣੇ-ਸੋਹਣੇ ਲਾਲ ਨੀ “
ਕੰਮੈਂਟ ਬਾਕਸ ਵਿੱਚ ” ਮੈਂ ਆਪਣੇ ਦੇਸ਼ ਪਰਾਇਆ ਹਾਂ ” ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।