Mera School Poem In Punjabi | ਮੇਰਾ ਸਕੂਲ ਪੰਜਾਬੀ ਕਵਿਤਾ
Mera School Poem In Punjabi ਤੁਸੀਂ ਪੜ੍ਹ ਰਹੇ ਹੋ ” ਮੇਰਾ ਸਕੂਲ ਪੰਜਾਬੀ ਕਵਿਤਾ ” :-
Mera School Poem In Punjabi
ਮੇਰਾ ਸਕੂਲ ਪੰਜਾਬੀ ਕਵਿਤਾ
ਸਭ ਤੋਂ ਸੋਹਣਾ ਮੇਰਾ ਸਕੂਲ।
ਹੈ ਮਨਮੋਹਣਾ ਮੇਰਾ ਸਕੂਲ।
ਆਓ ਸਕੂਲ ਦੇ ਬਾਰੇ ਦੱਸਾਂ।
ਰੂਲ ਏਸ ਦੇ ਸਾਰੇ ਦੱਸਾਂ।
ਜੀ ਟੀ ਰੋਡ ਤੇ ਸਕੂਲ ਹੈ ਮੇਰਾ।
ਹਰਿਆ ਭਰਿਆ ਚਾਰ ਚੁਫੇਰਾ।
ਮੁੱਖ ਦੁਆਰ ਚ ਵੜਣ ਤੋਂ ਪਹਿਲਾਂ।
ਸਕੂਲ ਚ ਪ੍ਰਵੇਸ਼ ਕਰਨ ਤੋਂ ਪਹਿਲਾਂ।
ਸਕੂਲ ਦੇ ਅੱਗੇ ਰੁੱਖ ਬੜੇ ਨੇ।
ਆਕਸੀਜਨ ਦੇ ਨਾਲ ਭਰੇ ਨੇ।
ਰੁੱਖਾਂ ਕੋਲੋਂ ਲੰਘ ਕੇ ਜਾਈਏ।
ਠੰਢੀ ਛਾਂ ਦਾ ਮਜ਼ਾ ਉਠਾਈਏ।
ਸਕੂਲ ਦੇ ਅੰਦਰ ਵੜਦੇ ਸਾਰ।
ਪਾਰਕ ਦੇ ਹੁੰਦੇ ਦੀਦਾਰ।
ਸਕੂਲ ਦੀ ਸ਼ਾਨ ਵਧਾਉਂਦੀ ਪਾਰਕ।
ਸਭ ਦੇ ਮਨ ਨੂੰ ਭਾਉਂਦੀ ਪਾਰਕ।
ਪਾਰਕ ਦੇ ਵਿੱਚ ਫੁੱਲ ਬਥੇਰੇ।
ਰੁੱਖ ਲੱਗੇ ਨੇ ਪਾਰਕ ਘੇਰੇ।
ਚਾਰੇ ਪਾਸੇ ਹੈ ਹਰਿਆਲੀ।
ਦੇਖ ਭਾਲ ਹੈ ਕਰਦਾ ਮਾਲੀ।
ਪਾਰਕੋਂ ਅੱਗੇ ਰਛਫਛਨ ਰੂਮ।
ਮਾਪਿਆਂ ਦਾ ਓਥੇ ਰਹੇ ਹਜੂਮ
ਬੈਠਣ ਲਈ ਨੇਂ ਕੁਰਸੀਆਂ ਲਾਈਆਂ।
ਸੇਵਾਦਾਰ ਕਰਦੇ ਨੇ ਸਫਾਈਆਂ।
ਆਓ ਭਗਤ ਓਥੇ ਸਭ ਦੀ ਹੁੰਦੀ।
ਨਹੀਂ ਕਿਸੇ ਨੂੰ ਮੁਸ਼ਕਲ ਆਉਂਦੀ।
ਪੁਛਦੇ ਪਾਣੀ ਸੇਵਾਦਾਰ।
ਆਓ ਕਰਾਵਾਂ ਹੋਰ ਦੀਦਾਰ।
ਵੱਡੀ ਇਮਾਰਤ ਕਮਰੇ ਵੱਡੇ।
ਹਰ ਕਮਰੇ ਵਿੱਚ ਪੱਖੇ ਲੱਗੇ।
ਨੇਂ ਸਾਰੇ ਕਮਰੇ ਹਵਾਦਾਰ ।
ਦਰਵਾਜ਼ਾ ਇੱਕ ਖਿੜਕੀਆਂ ਚਾਰ।
ਬੈਠਣ ਦੇ ਲਈ ਡੈਕਸ ਲਗਾਏ।
ਖੁੱਲ੍ਹੇ-ਡੁੱਲ੍ਹੇ ਰੂਮ ਬਣਾਏ।
ਕੰਧਾਂ ਉੱਤੇ ਮੀਨਾਕਾਰੀ।
ਪੈਂਟਰ ਨੇ ਕੀਤੀ ਹੈ ਭਾਰੀ।
ਇੱਕੋ ਤਰ੍ਹਾਂ ਦੀ ਵਰਦੀ ਪਾ ਕੇ।
ਨਾਲ਼ੇ ਟਾਈ ਬੈੱਲਟ ਲਗਾ ਕੇ।
ਰੋਜ ਸਕੂਲੇ ਜਾਂਦੇ ਹਾਂ।
ਸਮੇਂ ਦਾ ਲਾਭ ਉਠਾਂਦੇ ਹਾਂ।
ਭੰਡਾਰ ਗਿਆਨ ਦਾ ਟੀਚਰ ਸਾਡੇ।
ਸਭਨਾਂ ਦੇ ਵਿੱਚ ਗੁਣ ਨੇ ਡਾਢੇ।
ਮਸਤੀ ਕਰਣ ਤੇ ਘੂਰੀ ਦੇਂਦੇ।
ਸਿਖਿਆ ਸਾਨੂੰ ਪੂਰੀ ਦੇਂਦੇ।
ਪ੍ਰਿੰਸੀਪਲ ਜੀ ਨਿਰਮਲ ਸੁਭਾਅ ਦੇ।
ਹਰਮਨ ਪਿਆਰੇ ਸਭ ਬੱਚਿਆਂ ਦੇ।
ਸੋਹਣੀਆਂ ਸੋਹਣੀਆਂ ਗੱਲਾਂ ਦੱਸਦੇ।
ਦੱਸਦੇ ਨੇ ਉਹ ਹੱਸਦੇ ਹੱਸਦੇ।
ਮੈਨਜਮੈਂਟ ਵੀ ਸੂਝਵਾਨ ਹੈ।
ਬਚਿਆਂ ਵਿੱਚ ਓਹਨਾਂ ਦੀ ਜਾਣ ਹੈ।
ਸਾਨੂੰ ਉੱਚੇ ਚੁੱਕਣਾ ਚਾਹੁੰਦੇ।
ਸਾਡੇ ਲਈ ਹਰ ਕਦਮ ਉਠਾਉਂਦੇ।
ਖੇਡਾਂ ਵਿੱਚ ਅਸੀਂ ਮਾਰਦੇ ਮੱਲਾਂ।
ਸਕੂਲ ਮੇਰੇ ਦੀਆਂ ਉੱਚੀਆਂ ਗੱਲਾਂ।
ਖੇਡਾਂ ਕੋਚ ਕਰਾਉਂਦੇ ਸਾਡੇ।
ਪਸੀਨੇ ਖ਼ੂਬ ਛੁਡਾਉਂਦੇ ਸਾਡੇ।
ਸੰਗੀਤ ਵੀ ਸਾਨੂੰ ਸਿਖਾਇਆ ਜਾਂਦੈ।
ਧਾਰਮੀਕ ਵੀ ਪੜ੍ਹਾਇਆ ਜਾਂਦੈ।
ਐਕਟੀਵਿਟੀਆਂ ਹੋਰ ਬਥੇਰੀਆਂ।
ਖੂਬੀਆਂ ਦੱਸਾਂ ਕਿਹੜੀਆਂ-ਕਿਹੜੀਆਂ।
ਕਮਰਾ ਇੱਕ ਕੰਪਿਊਟਰ ਵਾਲਾ।
ਕੰਪਿਊਟਰਾਂ ਨਾਲ ਭਰਿਆ ਸਾਰਾ।
ਸਮਾਰਟ ਕਲਾਸਾਂ ਲਾਉਂਦੇ ਹਾਂ।
ਤਕਨਾਲੋਜੀ ਦਾ ਲਾਭ ਉਠਾਉਂਦੇ ਹਾਂ।
ਪੂਰੀ ਮਿਲਦੀ ਸੁਰੱਖਿਆ ਏਥੇ।
ਸਕਿਓਰਿਟੀ ਗਾਰਡ ਵੀ ਰੱਖਿਆ ਏਥੇ।
ਬਿਜਲੀ ਦਾ ਜੇ ਲੱਗੇ ਕੱਟ ।
ਚੱਲ ਜਾਂਦਾ ਜਰਨੈਟਰ ਝੱਟ।
ਸਕੂਲ ਸਮੇਂ ਤੋਂ ਪਹਿਲਾਂ ਆਈਏ।
ਛੁੱਟੀ ਪਿਛੋਂ ਘਰ ਨੂੰ ਜਾਈਏ।
ਮੰਨਦੇ ਹਾਂ ਅਸੀਂ ਸਾਰੇ ਰੂਲ।
ਸਭ ਤੋਂ ਵਧੀਆ ਮੇਰਾ ਸਕੂਲ।
ਸਕੂਲ ਅੰਦਰ ਕੰਟੀਨ ਹੈਂ।
ਸਾਫ਼-ਸੁਥਰਾ ਖਾਣ ਪੀਣ ਹੈ।
ਪੀਣ ਲਈ ਹੈ ਠੰਡਾ ਪਾਣੀ।
ਸੱਚੀਆਂ ਗੱਲਾਂ ਝੂਠ ਨਾ ਜਾਣੀ।
ਖੇਡਣ ਲਈ ਗਰਾਂਉਂਡ ਵੱਡੀ।
ਮੈਨਜਮੈੰਟ ਨੇ ਕਸਰ ਨਾ ਛੱਡੀ।
ਹਰ ਥਾਂ ਏਥੇ ਮਿਲੂ ਸਫ਼ਾਈ।
ਏਹੇ ਮੇਰਾ ਸਕੂਲ ਹੈ ਭਾਈ।
ਨਵਾਂ ਜ਼ਮਾਨਾ ਸੋਚ ਨਵੀਂ ਹੈ।
ਰਹਿਣ ਦੇਣੀ ਨਾ ਕੋਈ ਕਮੀ ਹੈ।
ਪਰਗਟ ਅੰਦਰ ਚਾ ਹੈ ਬਾਆਲਾ।
ਕਰਾਕੇ ਛੱਡਾਂਗੇ ਬੰਡਾਲਾ ਬੰਡਾਲਾ।
ਪੜ੍ਹੋ :- ਸਕਾਰਾਤਮਕ ਸੋਚ ਕਹਾਣੀ | ਇਨਸਾਨ ਦੀ ਸੋਚ ਹੀ ਜੀਵਨ ਦਾ ਅਧਾਰ ਹੈ
ਕੰਮੈਂਟ ਬਾਕਸ ਵਿੱਚ ” ਮੇਰਾ ਸਕੂਲ ਪੰਜਾਬੀ ਕਵਿਤਾ ” ( Mera School Poem In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।