ਮੇਰਾ ਸੋਹਣਾ ਮਾਹੀ ਗੀਤ :- ਪਤੀ-ਪਤਨੀ ਦੇ ਪਿਆਰ ਤੇ ਪੰਜਾਬੀ ਗੀਤ
ਅੱਜ ਦੇ ਸਮੇਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਤੀ-ਪਤਨੀ ਵਿਚ ਜੇਕਰ ਛੋਟੀ ਜਿਹੀ ਵੀ ਤਕਰਾਰ ਹੋ ਜਾਵੇ ਤਾਂ ਗੱਲ ਤਲਾਕ ਤਾ ਪਹੁੰਚ ਜਾਂਦੀ ਹੈ। ਰਿਸ਼ਤਿਆਂ ਵਿਚ ਇਕ ਕੁੜੱਤਣ ਜਿਹੀ ਆਮ ਹੀ ਦੇਖੀ ਜਾ ਸਕਦੀ ਹੈ। ਪਰ ਇਸੇ ਦੁਨੀਆ ਚ ਹੀ ਕੁਝ ਜੋੜੀਆਂ ਇਸ ਤਰ੍ਹਾਂ ਦੀਆਂ ਨੇ ਜੋ ਮਿਲਜੁਲ ਕੇ ਰਹਿੰਦੀਆਂ ਹਨ। ਉਹ ਛੋਟੇ-ਮੋਟੇ ਝਗੜੇ ਨੂੰ ਵੀ ਪਿਆਰ ਭਰੀ ਤਕਰਾਰ ਵਿਚ ਬਦਲ ਲੈਂਦੇ ਹਨ। ਉਹਨਾਂ ਦਾ ਪਿਆਰ ਹੀ ਉਹਨਾਂ ਦੀ ਤਾਕਤ ਹੁੰਦੀ ਹੈ। ਆਓ ਅਜਿਹੀ ਹੀ ਇੱਕ ਜੋੜੀ ਬਾਰੇ ਪੜ੍ਹਦੇ ਹਾਂ ਇਹ ਗੀਤ ਜਿਸ ਚ ਇਕ ਪਤਨੀ ਦੱਸ ਰਹੀ ਹੈ ਆਪਣੇ ਪਤੀ ਬਾਰੇ ” ਮੇਰਾ ਸੋਹਣਾ ਮਾਹੀ ਗੀਤ ” ਵਿੱਚ :-
ਮੇਰਾ ਸੋਹਣਾ ਮਾਹੀ ਗੀਤ

ਮੇਰੇ ਹਾਸਿਆਂ ਚ ਹੱਸਦਾ ਏ, ਮੇਰਾ ਸੋਹਣਾ ਮਾਹੀ
ਮੈਨੂੰ ਫੁੱਲਾਂ ਵਾਂਗ ਰੱਖਦਾ ਏ, ਮੇਰਾ ਸੋਹਣਾ ਮਾਹੀ,
ਮੇਰੇ ਹਾਸਿਆਂ ਚ ਹੱਸਦਾ ਏ, ਮੇਰਾ ਸੋਹਣਾ ਮਾਹੀ।
ਸਾਰਾ ਦਿਨ ਮੇਰੇ ਅੱਗੇ ਪਿੱਛੇ ਘੁੰਮਦਾ ਪਲ ਦੂਰ ਨਾ ਕਰੇ
ਸੱਚੀ ਓਹੋ ਕਮਲਾ ਹੀ ਹੋ ਜਾਂਦਾ ਏ ਜੇ ਹੋਵਾਂ ਅੱਖਾਂ ਤੋਂ ਪਰੇ,
ਵਿਛੋੜਾ ਨਾਗ ਵਾਂਗ ਡੱਸਦਾ ਏ, ਮੇਰਾ ਸੋਹਣਾ ਮਾਹੀ
ਮੇਰੇ ਹਾਸਿਆਂ ਚ ਹੱਸਦਾ ਏ, ਮੇਰਾ ਸੋਹਣਾ ਮਾਹੀ।
ਖੜ ਕੇ ਰਸੋਈ ਚ ਪਕਾਵਾਂ ਰੋਟੀਆਂ ਤਾਂ ਓਹ ਪੱਖੀ ਝੱਲਦਾ
ਹੱਸ-ਹੱਸ ਦੇਂਦਾ ਏ ਜਵਾਬ ਸਖੀਓ ਨੀ ਮੇਰੀ ਹਰ ਗੱਲ ਦਾ,
ਮੈਨੂੰ ਹੀਰ ਸੋਹਣੀ ਦੱਸਦਾ ਏ, ਮੇਰਾ ਸੋਹਣਾ ਮਾਹੀ
ਮੇਰੇ ਹਾਸਿਆਂ ਚ ਹੱਸਦਾ ਏ, ਮੇਰਾ ਸੋਹਣਾ ਮਾਹੀ।
ਬਟੂਏ ਦੇ ਵਿੱਚ ਮੇਰੀ ਫੋਟੋ ਰੱਖਦਾ ਮੈਨੂੰ ਦਿਲ ਵਿੱਚ ਨੀ
ਮੈਂ ਵੀ ਓਹਨੂੰ ਸੱਚੇ ਦਿਲੋਂ ਰੱਬ ਮੰਨਦੀ ਨਾ ਕਰਾਂ ਹਿੱਚ-ਕਿੱਚ ਨੀ,
ਮੇਰੇ ਦਿਲ ਵਿੱਚ ਵਸਦਾ ਏ, ਮੇਰਾ ਸੋਹਣਾ ਮਾਹੀ
ਮੇਰੇ ਹਾਸਿਆਂ ਚ ਹੱਸਦਾ ਏ, ਮੇਰਾ ਸੋਹਣਾ ਮਾਹੀ।
ਇੱਕ ਮੇਰਾ ਰੱਬ ਮੈਨੂੰ ਚੰਗਾ ਲੱਗਦਾ ਦੂਜਾ ਓਹ ਸਖੀਓ
ਬੜਾ ਹੀ ਬੰਡਾਲੇ ਵਾਲੇ ਪ੍ਰਗਟ ਦਾ ਆਉਂਦਾ ਮੋਹ ਸਖੀਓ,
ਮੇਰੇ ਨਾਲ ਓਹੀ ਜਚਦਾ ਏ, ਮੇਰਾ ਸੋਹਣਾ ਮਾਹੀ
ਮੇਰੇ ਹਾਸਿਆਂ ਚ ਹੱਸਦਾ ਏ, ਮੇਰਾ ਸੋਹਣਾ ਮਾਹੀ।
ਪੜ੍ਹੋ :- ਪਿਆਰ ਤੇ ਕਵਿਤਾ “ਦੋ ਪਲ ਜਿੰਦਗੀ ਦੇ”
ਕੰਮੈਂਟ ਬਾਕਸ ਵਿੱਚ ਕਵਿਤਾ ” ਮੇਰਾ ਸੋਹਣਾ ਮਾਹੀ ਗੀਤ ” ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।