ਲਾਕਡਾਊਨ ਵਿਚ ਵਿਆਹ :- ਪਰਗਟ ਸਿੰਘ ਦੀ ਲਿਖੀ ਕਵਿਤਾ
ਲਾਕਡਾਊਨ ਵਿਚ ਵਿਆਹ
ਸੁੱਖਾਂ ਮਾਂ ਨੇ ਸੁੱਖੀਆ, ਕਿ ਮੁੰਡੇ ਦਾ ਵਿਆਹ ਹੋ ਜੇ।
ਘਰ ਵਿਚ ਨੂੰਹ ਆ ਜੇ, ਪੂਰਾ ਮੇਰਾ ਚਾ ਹੋ ਜੇ।
ਸੁਣ ਲਈ ਸੀ ਬਾਬਾ ਜੀ ਨੇ, ਮੁੰਡਾ ਗਿਆ ਮੰਗਿਆ।
ਖੁਸ਼ੀਆਂ ਦੇ ਰੰਗਾਂ ਵਿੱਚ ਜੀਅ ਜੀਅ ਰੰਗਿਆ।
ਭੈਣਾਂ ਨੂੰ ਵੀ ਚਾ ਹੈ, ਤੇ ਜੀਜਿਆਂ ਨੂੰ ਚਾ ਹੈ।
ਟੌੜ ਸ਼ੌਰ ਨਾਲ, ਕਹਿੰਦੇ ਵੇਖਣਾ ਵਿਆਹ ਹੈ।
ਸਾਹਿਆ ਪੱਕਾ ਹੋਇਆ ਸ਼ੁਰੂ ਹੋਗੀਆਂ ਤਿਆਰੀਆਂ।
ਕਰ ਕਰ ਸ਼ੌਪਿੰਗਾਂ ਤੇ ਭਰੀਆਂ ਲੰਬਾਰੀਆਂ।
ਵੱਡੇ ਜਹਿ ਪੈਲੇਸ ਦੇ ਸੁਪਨੇ ਸਜਾ ਲਏ।
ਹਾਈ ਫਾਈ ਡੀ ਜੇ ਓਹਨਾ ਬੁੱਕ ਵੀ ਕਰਾ ਲਏ।
ਕਿਸਮਤ ਮਾੜੀ ਸੀ ਗੀ ਲੌਕ ਡੌਣ ਹੋਗਿਆ।
ਉਡਦੇ ਕਈ ਪੰਛੀਆਂ ਲਈ ਜਾਲ ਪ੍ਰੋ ਗਿਆ।
ਹਾਈ ਫਾਈ ਡੀ ਜੇ ਸੀ ਧਰੇ ਧਰਾਏ ਰਹਿ ਗਏ।
ਸਮੇਤ ਪਰਿਵਾਰ ਜੀਜੇ ਚੱਕਰਾਂ ਚ ਪੈ ਗਏ।
ਕਹਿਆ ਸਰਕਾਰ ਨੇ ਕੋਈ ਘਰੋਂ ਬਾਹਰ ਜਾਵੇ ਨਾਂ।
ਬਿਮਾਰੀ ਦੀ ਕੋਈ ਲਪੇਟ ਵਿਚ ਆਵੇ ਨਾਂ।
ਪੁਲਸ ਵੀ ਥਾਂ ਥਾਂ ਤੇ ਨਾਕੇ ਲਾ ਖਲੋ ਗਈ।
ਹਾਏ ਓਏ ਮੇਰੇ ਰੱਬਾ ਕੈਸੀ ਅਣਹੋਣੀ ਹੋ ਗਈ।
ਜਿੰਨ੍ਹਾ ਜਿੰਨ੍ਹਾ ਘਰਾਂ ਵਿਚ ਰੱਖੇ ਨੇ ਵਿਆਹ ਜੀ।
ਅੰਮ੍ਰਿਤ ਵੇਲੇ ਹੀ ਵਿਆਹ ਕੇ ਜਾਓ ਆ ਜੀ।
ਚਾਰ ਜਾਣਿਆਂ ਤੋਂ ਵੱਧ ਜਾਵੇ ਕੋਈ ਵਿਆਹੁਣ ਨਾ।
ਵਿਆਹ ਵਾਲੇ ਘਰ ਚ ਵੀ ਕੱਠੇ ਲੋਕ ਹੋਣ ਨਾਂ।
\ਲੰਘਣਾ ਕਨੂੰਨ ਦੀ ਕੋਈ ਕਰਿਓ ਨਾਂ ਭੁੱਲ ਕੇ।
ਪੁਲਸ ਦੇ ਹੱਥ ਕਿਤੇ ਚੜਿਓ ਨਾਂ ਭੁੱਲ ਕੇ।
ਵਾਰਨਿੰਗ ਪੁਲਸ ਨੇ ਦਿੱਤੀ ਕਈ ਵਾਰ ਸੀ।
ਫਿਰ ਵੀ ਹੋ ਗਏ ਜੀਜੇ ਵਿਆਹ ਲਈ ਤਿਆਰ ਸੀ।
ਭੈਣਾਂ ਕਹਿਣ ਪਿੱਛੇ ਹੁਣ ਅਸੀਂ ਵੀ ਨਾ ਰਹਿੰਦੀਆਂ।
ਫੁੱਲਾਂ ਵਾਲੀ ਕਾਰ ਵਿਚ ਓਹ ਵੀ ਜਾਣ ਬਹਿੰਦੀਆਂ।
ਦਿਨ ਚੜ੍ਹੇ ਤੁਰ ਪਏ ਸੀ ਮੁੰਡੇ ਨੂੰ ਵਿਆਹੁਣ ਜੀ।
ਘੇਰ ਲਿਆ ਸੀ ਪੁਲਸ ਨੇ, ਤੇ ਲੱਗੇ ਸ਼ਗਨ ਪੌਣ ਜੀ।
ਜੀਜਿਆਂ ਤੋਂ ਨੱਕ ਨਾ ਲਕੀਰਾਂ ਸੀ ਕਢਾਈਆਂ ਜੀ।
ਭੈਣਾ ਕੋਲੋਂ ਪੁਲਸ ਨੇ ਸੀ ਪਾਥੀਆਂ ਪਥਾਈਆਂ ਜੀ।
ਮਹਿੰਦੀ ਵਾਲੇ ਹੱਥਾਂ ਤੇ ਗੋਹੇ ਦਾ ਰੰਗ ਚੜਿਆ।
ਆਖ ਦੀਆਂ ਵੀਰ ਨੂੰ, ਵੇ ਏਹ ਕੀ ਹੋ ਗਿਆ ਅੜਿਆ।
ਮੁਰਗੇ ਸੀ ਖਾਣੇ ਜਿੰਨਾ ਤੜਕੇ ਲਗਾਕੇ।
ਪੁਲਸ ਨੇ ਰੱਖ ਦਿੱਤੇ ਮੁਰਗੇ ਬਣਾਕੇ।
ਛੱਡ ਦਿਓ ਜਨਾਬ ਹੁਣ ਗਲਤੀ ਨਹੀਂ ਕਰਦੇ।
ਕਿਸੇ ਵੀ ਵਿਆਹ ਦੇ ਵਿਚ ਭੁੱਲ ਕੇ ਨਹੀਂ ਵੜਦੇ।
ਚਾਰ ਜਾਣੇ ਪੁਲਸ ਨੇ ਜੰਞ ਨਾਲ ਤੋਰ ਤੇ।
ਬਾਕੀ ਸਾਰੇ ਖੜ੍ਹੇ ਕੀਤੇ ਨਾਕੇ ਵਾਲੇ ਮੌੜ ਤੇ।
ਸਾਰਾ ਦਿਨ ਭੁੱਖਿਆਂ ਪਿਆਸਿਆਂ ਨੇ ਕੱਢਿਆ।
ਲਹੁਡੇ ਵੇਲੇ ਜਾ ਕੇ ਕਿਤੇ ਪੁਲਸ ਨੇ ਛੱਡਿਆ।
ਪਰਗਟ ਸਿੰਘਾ ਮਸਾਂ ਜਾਣ ਬਚਾਈ ਸੀ।
ਸੇਵਾ ਸੂਆ ਕਰਾਕੇ, ਤੇ ਜੰਞ ਘਰੇ ਆਈ ਸੀ।
ਕੰਮੈਂਟ ਬਾਕਸ ਵਿੱਚ ” ਲਾਕਡਾਊਨ ਵਿਚ ਵਿਆਹ ” ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।
bhot vadia lkhyaa veer ji