Poem In Punjabi On Drugs | ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਜਾਣ ਮੁੱਕਦੇ ਜਵਾਨ
Poem In Punjabi On Drugs – ਅੱਜ ਦੇ ਸਮੇਂ ਵਿੱਚ ਪੰਜਾਬ ਇੱਕ ਵੱਡੀ ਸਮੱਸਿਆ ਨਾਲ ਜੂਝ ਰਿਹਾ ਹੈ — ਨਸ਼ਾ। ਇਹ ਕਵਿਤਾ — “ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਜਾਣ ਮੁੱਕਦੇ ਜਵਾਨ” — ਸਮਾਜ ਦੀ ਉਸ ਦਰਦਨਾਕ ਹਕੀਕਤ ਨੂੰ ਬਿਆਨ ਕਰਦੀ ਹੈ ਜਿੱਥੇ ਜਵਾਨ ਪੀੜ੍ਹੀ ਨਸ਼ਿਆਂ ਦੇ ਜਾਲ ਵਿੱਚ ਫਸ ਕੇ ਆਪਣਾ ਭਵਿੱਖ ਬਰਬਾਦ ਕਰ ਰਹੀ ਹੈ। ਕਵੀ ਨੇ ਇਥੇ ਬਹੁਤ ਗਹਿਰਾਈ ਨਾਲ ਦਰਸਾਇਆ ਹੈ ਕਿ ਕਿਵੇਂ ਲੋਕਾਂ ਦੀ ਚੁੱਪ, ਨੇਤਾਵਾਂ ਦੀ ਬੇਹਿਸੀ ਅਤੇ ਮਾੜੀਆਂ ਸਿਆਸਤਾਂ ਨੇ ਪੰਜਾਬ ਦੇ ਸੁਹਣੇ ਭਵਿੱਖ ਨੂੰ ਖਾ ਲਿਆ ਹੈ। ਇਹ ਕਵਿਤਾ ਨਾ ਸਿਰਫ ਇੱਕ ਰਚਨਾ ਹੈ — ਇਹ ਇੱਕ ਚੇਤਾਵਨੀ ਹੈ, ਇੱਕ ਪੁਕਾਰ ਹੈ, ਹਰ ਉਸ ਮਨੁੱਖ ਲਈ ਜੋ ਆਪਣੀ ਮਿੱਟੀ ਨਾਲ ਪਿਆਰ ਕਰਦਾ ਹੈ।
Poem In Punjabi On Drugs

ਪੀਸਦੀ ਹੈ ਅੰਨੀ ਕੁੱਤੇ ਚੱਟਦੇ ਨੇ ਪਏ ਕੋਈ ਡੱਕਦਾ ਨਹੀਂ।
ਹੋਵੇ ਜੇ ਲੁਟੇਰਿਆਂ ਦੇ ਹੱਥ ਵਾਗ ਡੋਰ ਦੇਸ਼ ਬਚਦਾ ਨਹੀਂ।
ਬਿੱਲੀ ਵੇਖ ਮੀਟੀਆਂ ਕਬੂਤਰਾਂ ਨੇ ਅੱਖਾਂ ਖੌਰੇ ਬਚਜੂਗੀ ਜਾਨ।
ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਜਾਣ ਮੁੱਕਦੇ ਜਵਾਨ।
ਕਰਦੇ ਮੁਜਾਹਰੇ ਲੋਕ ਨਸ਼ਿਆਂ ਖਿਲਾਫ ਕੋਈ ਹੁੰਦਾ ਹੱਲ ਨਾ।
ਲੀਡਰਾਂ ਦੇ ਕੰਨ ਉਤੇ ਸਰਕੇ ਨਾ ਜੂੰ ਕੋਈ ਸੁਣੇ ਗੱਲ ਨਾ।
ਮੂੰਹ ਵਿੱਚ ਰਾਮ,ਤੇ ਬਗਲ ਛੁਰੀਆਂ ਬੜੇ ਲੋਕ ਨੇ ਮਹਾਨ।
ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਜਾਣ ਮੁੱਕਦੇ ਜਵਾਨ।
ਕਿੰਨਿਆਂ ਹੀ ਘਰਾਂ ਦੇ ਚਿਰਾਗ ਬੁੱਝ ਗਏ ਮਾਪੇ ਧਾਹਾਂ ਮਾਰਦੇ।
ਨਸ਼ੇ ਦੇ ਵਪਾਰੀ ਸ਼ਰੇਆਮ ਬਣੇ ਨੇ ਜਵਾਈ ਸਰਕਾਰ ਦੇ।
ਲੋਹੜੀਆਂ ਦੇ ਥਾਂ ਤੇ ਜਦੋਂ ਮੱਚਦੇ ਨੇਂ ਛਿਵੇ ਮਾਪੇ ਜਿਉਂਦੇ ਮਰ ਜਾਣ।
ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਜਾਣ ਮੁੱਕਦੇ ਜਵਾਨ।
ਕਿੰਨੀਆਂ ਸੁਹਾਗਣਾਂ ਦੇ ਚੂੜਿਆਂ ਦਾ ਰੰਗ ਹਾਲੇ ਫਿੱਕਾ ਪਿਆ ਨਾ।
ਸ਼ਗਨਾਂ ਦੀ ਮਹਿੰਦੀ ਹਾਲੇ ਹੱਥਾਂ ਤੋਂ ਨਾ ਲੱਥੀ ਸਿਰ ਸਾਂਈਂ ਰਿਹਾ ਨਾ।
ਕੰਧਾਂ ਨਾਲ ਮਾਰ ਮਾਰ ਤੋੜਦੀ ਏ ਚੂੜਾ ਵਿਆਹੀ ਸੱਜਣੀ ਰਕਾਣ ।
ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਜਾਣ ਮੁੱਕਦੇ ਜਵਾਨ।
ਇੱਕ ਨਸ਼ੇ ਦੂਜੇ ਸਾਧ ਤੀਜੇ ਲੀਡਰਾਂ ਨੇ ਇਹ ਪੰਜਾਬ ਖਾ ਲਿਆ।
ਰਾਜੇ ਰਣਜੀਤ ਜਿਹਾ ਭੇਜ ਦੇ ਕੋਈ ਸਿੱਖ ਗੁਰੂ ਬਾਜਾਂ ਵਾਲਿਆ।
ਪ੍ਰਗਟ ਸਿੰਘਾ ਖੁੱਲੀ ਥਾਂ ਥਾਂ ਤੇ ਝੂਠ ਤੇ ਫਰੇਬ ਦੀ ਦੁਕਾਨ।
ਨਸ਼ਿਆਂ ਦੀ ਦਲ ਦਲ ਵਿੱਚ ਫਸ ਕੇ ਜਾਣ ਮੁੱਕਦੀ ਜਵਾਨ।
ਪੜ੍ਹੋ :- Punjabi Poem Against Drug Addiction | ਤੇਰੇ ਨਸ਼ੇ ਮੇਰੀ ਜਿੰਦਗੀ ਨੂੰ ਖਾ ਗਏ
“ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਜਾਣ ਮੁੱਕਦੇ ਜਵਾਨ” ਕਵਿਤਾ ਸਾਨੂੰ ਆਵਾਜ਼ ਮਾਰਦੀ ਹੈ ਕਿ ਸਿਰਫ ਰੋਸ ਨਹੀਂ, ਕਰਵਾਈ ਦੀ ਲੋੜ ਹੈ। ਸਮਾਜ ਨੂੰ ਇੱਕਠਾ ਹੋ ਕੇ ਇਸ ਬੁਰਾਈ ਨਾਲ ਲੜਨਾ ਹੋਵੇਗਾ — ਤਾਂ ਹੀ ਸਾਡੇ ਜਵਾਨ, ਸਾਡਾ ਪੰਜਾਬ ਅਤੇ ਸਾਡਾ ਭਵਿੱਖ ਬਚ ਸਕਦਾ ਹੈ।
ਆਓ, ਇਸ ਕਵਿਤਾ ਤੋਂ ਪ੍ਰੇਰਣਾ ਲੈ ਕੇ ਨਸ਼ੇ-ਮੁਕਤ ਪੰਜਾਬ ਦੀ ਮੁਹਿੰਮ ਦਾ ਹਿੱਸਾ ਬਣੀਏ। 💪🕊️
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
