Poem On Baba Banda Singh Bahadur In Punjabi | ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ
Poem On Baba Banda Singh Bahadur In Punjabi
Poem On Baba Banda Singh Bahadur In Punjabi
ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੇ ਕਵਿਤਾ
ਧੰਨ ਗੁਰੂ, ਤੇ ਗੁਰੂ ਦਾ ਧੰਨ ਬੰਦਾ,
ਓ ਸਿਦਕੋਂ ਨਾਂ ਮੂਲ ਡੋਲਦਾ।
ਵੈਰੀ ਅੱਖਾਂ ਸਾਹਵੇਂ ਪੁੱਤ ਨੂੰ ਸੀ ਚੀਰਦੇ
ਓਹ ਮੁੱਖੋਂ ਸਤਿਨਾਮ ਬੋਲਦਾ।
ਕਈ ਸਿੰਘ ਸੀ ਸ਼ਹੀਦ ਪਹਿਲਾਂ ਕਰਤੇ
ਜੋ ਧੋਖੇ ਨਾਲ ਫੜੇ ਵੈਰੀਆਂ।
ਏਥੇ ਹੱਦ ਸੀ ਜ਼ੁਲਮ ਵਾਲੀ ਮੁੱਕ ਗਈ,
ਤਸੀਹੇ ਦਿੱਤੇ ਬੜੇ ਵੈਰੀਆਂ।
ਸਿਰ ਵਢ ਕੇ ਸੀ ਨੇਜ਼ਿਆਂ ਤੇ ਟੰਗੇ
ਦ੍ਰਿਸ਼ ਦੱਸਾਂ ਕੀ ਮਹੌਲ ਦਾ।
ਵੈਰੀ ਅੱਖਾਂ ਸਾਹਵੇਂ ਪੁੱਤ ਨੂੰ ਸੀ ਚੀਰਦੇ
ਓਹ ਮੁੱਖੋਂ ਸਤਿਨਾਮ ਬੋਲਦਾ।
ਧੰਨ ਗੁਰੂ, ਤੇ ਗੁਰੂ ਦਾ ਧੰਨ ਬੰਦਾ,
ਓ ਸਿਦਕੋਂ ਨਾਂ ਮੂਲ ਡੋਲਦਾ।
ਅਜੈ ਸਿੰਘ ਸੀ ਪੁੱਤਰ ਬੰਦਾ ਸਿੰਘ ਦਾ,
ਉਮਰ ਪੌਣੇ ਚਾਰ ਸਾਲ ਸੀ।
ਓਹਦੇ ਸਾਹਮਣੇ ਹੀ ਛੁਰੀਆਂ ਨਾਂ ਵਿੰਡਕੇ
ਸ਼ਹੀਦ ਕਰ ਦਿੱਤਾ ਲਾਲ ਸੀ।
ਦਿਲ ਪੁੱਤ ਦਾ ਪਿਓ ਦੇ ਮੂੰਹ ਚ ਪਾਵਂਦੇ,
ਨਾਂ ਦੁੱਖ ਹੋਰ ਇਹਦੇ ਤੋਲ ਦਾ
ਵੈਰੀ ਅੱਖਾਂ ਸਾਹਵੇਂ ਪੁੱਤ ਨੂੰ ਸੀ ਚੀਰਦੇ
ਓਹ ਮੁੱਖੋਂ ਸਤਿਨਾਮ ਬੋਲਦਾ।
ਧੰਨ ਗੁਰੂ, ਤੇ ਗੁਰੂ ਦਾ ਧੰਨ ਬੰਦਾ,
ਓ ਸਿਦਕੋਂ ਨਾਂ ਮੂਲ ਡੋਲਦਾ।
ਸਾਰੇ ਸਿੰਘ ਸੀ ਸ਼ਹੀਦ ਜਦੋਂ ਕਰਤੇ,
ਓ ਕਹਿਣ ਲੱਗੇ ਬੰਦਾ ਸਿੰਘ ਨੂੰ।
ਜੇ ਤੂੰ ਕਰ ਲੈਂ ਕਬੂਲ ਦੀਨ ਬੰਦਿਆ
ਬਖ਼ਸ਼ਾਂ ਗੇ ਤੇਰੀ ਜਿੰਦ ਨੂੰ।
ਬੰਦਾ ਆਖਦਾ ਸ਼ਹੀਦ ਕਰ ਮੈਨੂੰ,
ਕਿਓਂ ਵੈਰੀਆਂ ਕੁਫ਼ਰ ਤੋਲਦਾ।
ਵੈਰੀ ਅੱਖਾਂ ਸਾਹਵੇਂ ਪੁੱਤ ਨੂੰ ਸੀ ਚੀਰਦੇ
ਓਹ ਮੁੱਖੋਂ ਸਤਿਨਾਮ ਬੋਲਦਾ।
ਧੰਨ ਗੁਰੂ, ਤੇ ਗੁਰੂ ਦਾ ਧੰਨ ਬੰਦਾ,
ਓ ਸਿਦਕੋਂ ਨਾਂ ਮੂਲ ਡੋਲਦਾ।
ਅੱਖਾਂ ਬੰਦੇ ਦੀਆਂ ਸੀਖਾਂ ਨਾਲ ਵਿੰਡੀਆਂ
ਤੇ ਹੱਥ-ਪੈਰ ਵੱਢੇ ਵੈਰੀਆਂ।
ਏਥੇ ਪਰਗਟ ਕਿਹੜੇ ਸੀ ਤਸੀਹੇ,
ਜੋ ਦੇਣੋ ਛੱਡੇ ਵੈਰੀਆਂ।
ਓਹ ਤਾਂ ਮੋਚਨਿਆਂ ਨਾਲ ਪਏ ਸੀ ਨੋਚਦੇ,
ਮਾਂਸ ਓਹ ਦੀ ਛਾਤੀ ਕੋਲ ਦਾ।
ਵੈਰੀ ਅੱਖਾਂ ਸਾਹਵੇਂ ਪੁੱਤ ਨੂੰ ਸੀ ਚੀਰਦੇ
ਓਹ ਮੁੱਖੋਂ ਸਤਿਨਾਮ ਬੋਲਦਾ।
ਧੰਨ ਗੁਰੂ, ਤੇ ਗੁਰੂ ਦਾ ਧੰਨ ਬੰਦਾ,
ਓ ਸਿਦਕੋਂ ਨਾਂ ਮੂਲ ਡੋਲਦਾ।
ਪੜ੍ਹੋ :- ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਕਵਿਤਾ | ਸੀਸ ਗੁਰੂ ਦਾ ਕੌਣ ਲੈ ਗਿਆ
ਕੰਮੈਂਟ ਬਾਕਸ ਵਿੱਚ ” ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੇ ਕਵਿਤਾ ” ( Poem On Baba Banda Singh Bahadur In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।