ਦੁਨੀਆਂ ਦੇ ਰੰਗ :- ਦੁਨੀਆਂ ਦੇ ਰੰਗਾ ਤੇ ਕਵੀ ਪਰਗਟ ਸਿੰਘ ਦੀ ਕਵਿਤਾ
ਦੁਨੀਆਂ ਦੇ ਰੰਗ
ਇਹ ਦੁਨੀਆ ਇਕ ਸ੍ਰਾਂ ਜਹੀ
ਕੋਈ ਤੁਰ ਜਾਂਦਾ ਕੋਈ ਆ ਜਾਂਦਾ
ਕੋਈ ਫੁੱਲਾਂ ਨਾਲ ਵੀ ਹੱਸਦਾ ਨਾ
ਕੋਈ ਕੰਡਿਆਂ ਨਾਲ ਨਿਭਾ ਜਾਂਦਾ
ਕੋਈ ਜ਼ਿੰਦਗੀ ਲੇਖੇ ਲਾ ਲੈਂਦਾ
ਕੋਈ ਭੰਗ ਦੇ ਭਾੜੇ ਗਵਾ ਜਾਂਦਾ
ਕੋਈ ਡੁੱਬਦੀ ਕੁੱਲ ਨੂੰ ਤਾਰ ਜਾਂਦਾ
ਕੋਈ ਕੁਲਾਂ ਨੂੰ ਦਾਗ਼ ਲਗਾ ਜਾਂਦਾ
ਕੋਈ ਛੱਤੀ ਪਰਕਾਰ ਦੇ ਭੋਜਨ ਵੀ
ਬੇਸ਼ੁਕਰਾ ਹੋ ਠੁਕਰਾ ਜਾਂਦਾ
ਕੋਈ ਰੁੱਖੀ ਸੁੱਕੀ ਖਾ ਕੇ ਵੀ
ਦਾਤੇ ਦਾ ਸ਼ੁਕਰ ਮਨਾ ਜਾਂਦਾ
ਕੋਈ ਮਰਿਆਂ ਵਾਂਗ ਜੀਉਂਦਾ ਏ
ਕੋਈ ਮਰਕੇ ਵੀ ਜੀਣਾ ਸਿਖਾ ਜਾਂਦਾ
ਪਰਗਟ ਸਿਆਂ ਆਇਆ ਸਫ਼ਲ ਉਹੀ
ਜੋ ਹਮੇਸ਼ਾਂ ਸੱਚ ਦੇ ਰਾਹ ਜਾਂਦਾ
ਕੰਮੈਂਟ ਬਾਕਸ ਵਿੱਚ ” ਦੁਨੀਆਂ ਦੇ ਰੰਗ ” ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।